ਹੁਣ ''ਮਿਊਜ਼ੀਅਮ ਆਫ਼ ਟ੍ਰੀਜ਼'' ''ਚ ਦੇਖੋ ਪਵਿੱਤਰ ਦਰੱਖਤ

Tuesday, Dec 01, 2020 - 02:29 PM (IST)

ਚੰਡੀਗੜ੍ਹ (ਰਾਜਿੰਦਰ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਦੇ ਮੌਲੀਜਾਗਰਾਂ 'ਚ ਮਿਊਜ਼ੀਅਮ ਆਫ਼ ਟ੍ਰੀਜ਼-ਸਿੱਖ ਧਰਮ ਨਾਲ ਸਬੰਧਿਤ ਪਵਿੱਤਰ ਰੁੱਖਾਂ ਦੀ ਸੁਰੱਖਿਆ ਕਰਨ ਵਾਲੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਨ੍ਹਾਂ ਪਵਿੱਤਰ ਰੁੱਖਾਂ ਦੇ ਨਾਂ ਕਈ ਸਿੱਖ ਗੁਰਦੁਆਰਿਆਂ ਦੇ ਨਾਂ ’ਤੇ ਰੱਖੇ ਗਏ ਹਨ। ਕੋਵਿਡ-19 ਦੇ ਮੱਦੇਨਜ਼ਰ ਪ੍ਰਾਜੈਕਟ ਦਾ ਉਦਘਾਟਨ ਆਨਲਾਈਨ ਕੀਤਾ ਗਿਆ।

ਬਦਨੌਰ ਨੇ ਚਿਤਾਵਨੀ ਦਿੱਤੀ ਕਿ ਮੌਸਮ 'ਚ ਤਬਦੀਲੀ ਮਨੁੱਖਤਾ ਲਈ ਇਕ ਤਤਕਾਲ ਸੰਕਟ ਹੈ ਅਤੇ ਇਸ ਚੁਣੌਤੀ ਨਾਲ ਨਜਿੱਠਣ ਲਈ ਲੋਕਾਂ ਦੀ ਰਾਏ ਜੁਟਾਉਣ ਲਈ ਮਿਊਜ਼ੀਅਮ ਆਫ਼ ਟ੍ਰੀਜ਼ ਵਰਗੀ ਪਹਿਲ ਦੇ ਨਾਲ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ 12 ਪਵਿੱਤਰ ਰੁੱਖਾਂ ਦਾ ਕਲੋਨ ਤਿਆਰ ਕਰਨ ਲਈ 10 ਸਾਲ ਤੋਂ ਸਬਰ ਦੇ ਨਾਲ ਕੰਮ ਕਰਨ ਲਈ ਡੀ. ਐੱਸ. ਜਸਪਾਲ ਦੀ ਤਾਰੀਫ਼ ਕੀਤੀ ਅਤੇ ਆਸ ਜਤਾਈ ਕਿ ਬਾਕੀ ਰੁੱਖਾਂ ਦਾ ਕੰਮ ਵੀ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ।
 


Babita

Content Editor

Related News