ਝਬਾਲ ''ਚ ਮਾਮੂਲੀ ਝਗੜੇ ਨੂੰ ਲੈ ਕੇ ਦਿਨ-ਦਿਹਾੜੇ ਨੌਜਵਾਨ ਦਾ ਕਤਲ

Sunday, Aug 02, 2020 - 06:06 PM (IST)

ਝਬਾਲ ''ਚ ਮਾਮੂਲੀ ਝਗੜੇ ਨੂੰ ਲੈ ਕੇ ਦਿਨ-ਦਿਹਾੜੇ ਨੌਜਵਾਨ ਦਾ ਕਤਲ

ਝਬਾਲ (ਨਰਿੰਦਰ): ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਕਸਬਾ ਝਬਾਲ ਦੀ ਪੁੱਖਤਾ ਪੰਚਾਇਤ 'ਚ ਇਕ ਬਹੁਤ ਹੀ ਦਿਲ ਕੰਬਾਹੂ ਘਟਨਾ ਵਾਪਰੀ, ਜਿੱਥੇ ਤਿੰਨ ਨੌਜਵਾਨਾਂ ਨੇ ਇਕ ਮਿਹਨਤ ਮਜ਼ਦੂਰੀ ਕਰਨ ਵਾਲੇ ਦੋ ਛੋਟੇ ਛੋਟੇ ਬੱਚਿਆਂ ਦੇ ਪਿਤਾ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਝਬਾਲ ਪੁੱਖਤਾ (32 ਸਾਲਾ) ਦੇ ਸਿਰ 'ਚ ਲੱਕੜ ਦਾ ਬਾਲਾ ਮਾਰ ਕੇ ਮਾਰ ਦਿੱਤਾ ਅਤੇ ਦੋਵਾਂ ਛੋਟੇ ਬੱਚਿਆਂ ਨੂੰ ਅਨਾਥ ਕਰ ਦਿੱਤਾ।

ਇਹ ਵੀ ਪੜ੍ਹੋ: ਜਦੋਂ ਤੱਕ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਮਾਤਾ ਕਰ ਗਈ ਚੜ੍ਹਾਈ

ਇਸ ਸਬੰਧੀ ਥਾਣਾ ਝਬਾਲ ਵਿਖੇ ਮ੍ਰਿਤਕ ਦੀ ਪਤਨੀ ਸੁਖਬੀਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਤੀ ਹਰਦੀਪ ਸਿੰਘ ਜਿਸ ਨੇ ਆਪਣੀ ਲੈਂਟਰ ਪਾਉਣ ਵਾਲੀ ਮਸ਼ੀਨ ਲਈ ਹੋਈ ਸੀ ਤੇ ਲੇਟਰ ਪਾਉਣ ਦਾ ਕੰਮ ਕਰਦਾ ਸੀ।ਬੀਤੀ ਸ਼ਾਮ ਵੀ ਉਹ ਪਿੰਡ 'ਚ ਬਣ ਰਹੇ ਕੋਠਿਆਂ ਦੇ ਲੇਟਰ ਲਈ ਮਸ਼ੀਨ ਫਿੱਟ ਕਰ ਰਿਹਾ ਸੀ ਕਿ ਪਿੰਡ ਦੇ ਹੀ ਤਿੰਨ ਨੌਜਵਾਨ ਦਾਲਾ ਪੁੱਤਰ ਖੋਜੀ ਖੂਹ,ਜੋਨੀ ਪੁੱਤਰ ਖੋਜੀ ਖੁਹ ਅਤੇ ਕਾਲੂ ਪੁੱਤਰ ਲਾਲੀ ਨਾਲ ਉਸ ਦਾ ਕਿਸੇ ਗੱਲ ਨੂੰ ਲੈਕੇ ਤਕਰਾਰ ਹੋ ਗਿਆ, ਜਿਸ ਤੇ ਦੋ ਨੌਜਵਾਨਾਂ ਨੇ ਹਰਦੀਪ ਸਿੰਘ ਨੂੰ ਫੜ ਲਿਆ ਅਤੇ ਇਕ ਨੇ ਸਿਰ 'ਚ ਲੱਕੜ ਦਾ ਬਾਲਾ ਜੋ ਨੇੜੇ ਪਿਆ ਸੀ ਫੜ੍ਹ ਕੇ ਹਰਦੀਪ ਸਿੰਘ ਦੇ ਸਿਰ 'ਚ ਮਾਰ ਦਿੱਤਾ।ਜਿਸ ਨੂੰ ਨੇੜੇ ਦੇ ਲੋਕਾਂ ਨੇ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਪਰ ਹਰਦੀਪ ਸਿੰਘ ਦੇ ਸਿਰ 'ਚ ਜ਼ਖ਼ਮ ਜ਼ਿਆਦਾ ਹੋਣ ਕਾਰਨ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਸ੍ਰੀ ਮੁਕਤਸਰ ਸਾਹਿਬ ਦੇ ਕੋਵਿਡ-19 ਸੈਂਟਰ ਦੀ ਇਹ ਵੀਡੀਓ

ਮੌਕੇ ਤੇ ਪਹੁੰਚੇ ਐਡੀਸ਼ਨਲ ਥਾਣਾ ਮੁਖੀ ਬਲਬੀਰ ਸਿੰਘ ਨੇ ਮ੍ਰਿਤਕ ਦੀ ਪਤਨੀ ਸੁਖਬੀਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਝਬਾਲ ਵਾਸੀ ਦਾਲਾ ਪੁੱਤਰ ਖੋਜੀਖੂਹ, ਜੋਨੀ ਪੁੱਤਰ ਖੋਜੀਖੂਹ ਅਤੇ ਕਾਲਾ ਪੁੱਤਰ ਲਾਲੀ ਖਿਲਾਫ ਥਾਣਾ ਝਬਾਲ 302/38 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ


author

Shyna

Content Editor

Related News