ਵੱਡੀਆਂ ਵਾਰਦਾਤਾਂ ਨਾਲ ਕੰਬਿਆ ਫਿਲੌਰ, ਇਕ ਹਫਤੇ ’ਚ ਤੀਜਾ ਕਤਲ

04/02/2022 9:17:21 PM

ਫਿਲੌਰ (ਮੁਨੀਸ਼) : ਫਿਲੌਰ ’ਚ ਇਕ ਹਫਤੇ ਦੌਰਾਨ ਹੀ ਇਕ ਤੋਂ ਬਾਅਦ ਇਕ ਤੀਜਾ ਕਤਲ ਹੋਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਪਹਿਲਾਂ ਇਕ ਧੀ ਵੱਲੋਂ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ, ਉਥੇ ਹੀ ਦੂਜੀ ਵਾਰਦਾਤ ਵਿਚ ਲੁੱਟ-ਖੋਹ ਦੀ ਨੀਅਤ ਨਾਲ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ, ਹੁਣ ਤੀਜੀ ਘਟਨਾ ਸ਼ਹਿਰ ਦੇ ਮੁਹੱਲਾ ਚੌਧਰੀਆਂ ਦੀ ਹੈ, ਜਿੱਥੋਂ ਦੇ ਰਹਿਣ ਵਾਲੇ ਸੇਵਾ ਸਿੰਘ ਪੁੱਤਰ ਭਜਨ ਸਿੰਘ ਦਾ ਦੇਰ ਰਾਤ ਕਿਸੇ ਨੇ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਮੋਹਨ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਦੋ ਨੌਜਵਾਨ ਉਸ ਦੇ ਘਰ ਆਏ, ਜਿਨ੍ਹਾਂ ਨੇ ਦੱਸਿਆ ਕਿ ਉਹ ਮੇਰੇ ਭਰਾ ਰਾਜਾ ਦੇ ਘਰ ਗਏ ਸੀ,  ਉਹ ਕੁਝ ਬੋਲ ਨਹੀਂ ਰਿਹਾ ਅਤੇ ਨਾ ਹੀ ਉੱਠ ਰਿਹਾ ਹੈ, ਜਦੋਂ ਮੈ ਆਪਣੇ ਭਰਾ ਦੇ ਘਰ ਜਾ ਕੇ ਦੇਖੀਆ ਤਾ ਉਸ ਦਾ ਕਤਲ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਪਹਿਲਾਂ ਆਸ਼ਕ ਨੇ ਕੀਤੀ ਖ਼ੁਦਕੁਸ਼ੀ, ਫਿਰ ਪਤੀ ਨੇ ਪੀਤਾ ਜ਼ਹਿਰ

ਉਕਤ ਨੇ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ ਫਿਲੌਰ ਪੁਲਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਐੱਸ. ਐੱਚ. ਓ. ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਫਿੰਗਰ ਪ੍ਰਿੰਟ ਟੀਮ ਨੂੰ ਵੀ ਮੌਕੇ ’ਤੇ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਮੁਹੱਲੇ ਵਿੱਚ ਲੱਗੇ ਸਾਰੇ ਸੀ. ਸੀ. ਟੀ. ਵੀ . ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਕੈਮਰਿਆਂ ਵਿੱਚ ਮ੍ਰਿਤਕ ਵਿਅਕਤੀ  ਨੂੰ ਦੋ ਨੋਜਵਾਨ ਮੋਟਰਸਾਇਕਲ ਤੇ ਬਠਾਕੇ ਉਸ ਦੇ ਘਰ ਵੱਲ ਲੈ ਕੇ ਆਉਦੇ ਨੇ । ਉਸ ਤੋ ਬਾਅਦ ਮ੍ਰਤਿਕ  ਨੂੰ ਕਿਸੇ ਨੇ ਨਹੀ ਦੇਖੀਆ। ਇਸ ਸਬੰਧੀ ਡੀਐਸਪੀ ਹਰਨੀਲ ਸਿੰਘ ਨੇ ਕਿਹਾ ਕਿ ਅਸੀ ਮ੍ਰਤਿਕ ਦੀ ਲਾਸ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‌ਫਿਲੌਰ ਵਿਖੇ ਭੇਜ ਦਿੱਤਾ ।ਜੋ ਵੀ ਮ੍ਰਤਿਕ ਦੇ ਪਰਿਵਾਰਕ ਮੈਂਬਰ ਬਿਆਨ   ਦੇਣਗੇ ਉਸ ਦੇ ਅਧਾਰ ਤੇ ਕਾਰਵਾਈ ਕਰ ਦਿੱਤੀ ਜਾਏਗੀ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਉਮਰੇ ਜਹਾਨੋਂ ਤੁਰ ਗਿਆ ਨੌਜਵਾਨ ਪੁੱਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News