ਸੜਕ ਕਿਨਾਰੇ ਲਟਕਦੀ ਵਪਾਰੀ ਦੀ ਲਾਸ਼ ਮਿਲਣ ਕਾਰਨ ਦਹਿਸ਼ਤ: ਕਤਲ ਦਾ ਖ਼ਦਸ਼ਾ
Thursday, Jul 02, 2020 - 06:02 PM (IST)
ਪਠਾਨਕੋਟ (ਧਰਮਿੰਦਰ): ਪਠਾਨਕੋਟ ਦੇ ਨਾਲ ਲੱਗਦੇ ਪਿੰਡ ਕੋਠੀ ਮੁਗਲਾਂ ਦੇ ਕੋਲ ਪਠਾਨਕੋਟ ਅੰਮ੍ਰਿਤਸਰ ਕੌਮੀ ਸ਼ਾ ਮਾਰਗ ’ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਲੋਕਾਂ ਨੇ ਸੜਕ ਕਿਨਾਰੇ ਮਿ੍ਰਤਕ ਦੀ ਲਾਸ਼ ਫਲਾਈਓਵਰ ਦੇ ਨਾਲ ਲਟਕਦੀ ਵੇਖੀ। ਇਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਇਤਲਾਹ ਕੀਤੀ। ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਡਾਗ ਸਕਾਟ ਟੀਮ ਦੇ ਨਾਲ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕਰਕੇ ਉਸ ਨੂੰ ਲਟਕਾਇਆ ਗਿਆ ਹੈ, ਕਿਉਂਕਿ ਰਾਤ ਦੇ ਸਮੇਂ 10 ਵਜੇ ਤੱਕ ਉਸ ਦਾ ਫੋਨ ਚੱਲ ਰਿਹਾ ਸੀ, ਉਸ ਤੋਂ ਬਾਅਦ ਉਸ ਦਾ ਫੋਨ ਸਵਿੱਚ ਆਫ ਹੋ ਗਿਆ ਅਤੇ ਸਵੇਰੇ ਉਸ ਦੀ ਲਾਸ਼ ਮਿਲੀ।
ਇਹ ਵੀ ਪੜ੍ਹੋ: 2022 'ਚ ਪੰਜਾਬ ਦੀ ਰਾਜਨੀਤਕ ਪਿੱਚ 'ਤੇ ਖੁੱਲ੍ਹ ਕੇ ਬੈਟਿੰਗ ਕਰਨ ਦੇ ਰੌੰਅ 'ਚ ਨਵਜੋਤ ਸਿੱਧੂ
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਕੋਲ ਸਾਰੇ ਦਿਨ ਦੀ ਕੀਤੀ ਗਈ ਕੁਲੈਕਸ਼ਨ ਦਾ ਕੋਈ ਵੀ ਪੈਸਾ ਨਹੀਂ ਸੀ ਅਤੇ ਲੈਪਟਾਪ ਟੁੱਟਿਆ ਹੋਇਆ ਹੈ, ਜਿਸ ਕਾਰਨ ਸਾਨੂੰ ਲੱਗਦਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਪੁੱਲ ਦੇ ਨਾਲ ਲਟਕਾ ਦਿੱਤਾ ਗਿਆ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਮਿ੍ਰਤਕ ਦੇ ਭਰਾ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਉਸ ਦੀ ਆਪਣੇ ਭਰਾ ਨਾਲ ਗੱਲ ਹੋਈ ਸੀ ਕਿ ਉਹ ਰਾਤ ਨੂੰ ਦੱਸ ਵਜੇ ਤੱਕ ਘਰ ਆ ਜਾਵੇਗਾ ਪਰ ਅੱਜ ਸਵੇਰੇ ਉਸ ਦੀ ਲਾਸ਼ ਮਿਲੀ। ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਨੂੰ ਮਾਰਿਆ ਗਿਆ ਹੈ।
ਇਹ ਵੀ ਪੜ੍ਹੋ: ਰੰਜਿਸ਼ ਦੇ ਚੱਲਦਿਆਂ ਕਹੀ ਮਾਰ ਕੇ ਬਜ਼ੁਰਗ ਡਾਕਟਰ ਦਾ ਕੀਤਾ ਕਤਲ