ਖਾਦ ਸਟੋਰ ਦੇ ਮਾਲਕ ਦੀ ਹੱਤਿਆ ਤੋਂ ਬਾਅਦ ਸਦਮੇ 'ਚ ਗਈ ਮਾਂ ਦਾ ਹੋਇਆ ਦਿਹਾਂਤ
Thursday, Oct 26, 2017 - 01:53 PM (IST)
ਨਾਭਾ (ਰਾਹੁਲ ਖੁਰਾਨਾ) — ਰਿਆਸਤੀ ਸ਼ਹਿਰ ਨਾਭਾ ਵਿਖੇ ਬੀਤੀ ਰਾਤ 9 ਵਜੇ ਦੇ ਕਰੀਬ ਅਨਾਜ ਮੰਡੀ 'ਚ ਅਣਪਛਾਤੇ ਵਿਅਕਤੀਆਂ ਵਲੋਂ ਪਾਲ ਖਾਦ ਸਟੋਰ ਦੇ ਮਾਲਕ ਮੋਨਿਕ ਜਿੰਦਲ ਦੀ ਦੁਕਾਨ 'ਚ ਆ ਕੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਮੋਨਿਕ ਜਿੰਦਲ ਦੀ ਮਾਤਾ ਪਦਮਾ ਰਾਣੀ (70) ਸਦਮੇ ਨੂੰ ਨਾ ਸਹਾਰ ਸਕੀ ਤੇ ਵੀਰਵਾਰ ਸਵੇਰ ਉਸ ਦਾ ਦਿਹਾਂਤ ਹੋ ਗਿਆ। ਘਰ 'ਚ ਹੋਈਆਂ ਦੋ ਮੌਤਾਂ ਤੋਂ ਬਾਅਦ ਸ਼ਹਿਰ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਮੌਕੇ ਡੀ. ਐੱਸ. ਪੀ. ਚੰਦ ਸਿੰਘ ਨੇ ਇਸ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ।
