ਪਹਿਲਾਂ ਇਕੱਠੇ ਪੀਤੀ ਸ਼ਰਾਬ! ਫਿਰ ਦੋਸਤ ਨੇ ਫੈਕਟਰੀ ਮਾਲਕ ਦਾ ਕਰ ''ਤਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

Saturday, Aug 22, 2026 - 07:08 PM (IST)

ਪਹਿਲਾਂ ਇਕੱਠੇ ਪੀਤੀ ਸ਼ਰਾਬ! ਫਿਰ ਦੋਸਤ ਨੇ ਫੈਕਟਰੀ ਮਾਲਕ ਦਾ ਕਰ ''ਤਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਲੁਧਿਆਣਾ (ਰਾਜ)- ਹੈਬੋਵਾਲ ਦੇ ਅਧੀਨ ਆਉਂਦੇ ਹਰਗੋਬਿੰਦ ਨਗਰ ਇਲਾਕੇ 'ਚ ਸ਼ੁੱਕਰਵਾਰ ਰਾਤ ਨੂੰ ਸ਼ਰਾਬ ਪਾਰਟੀ ਦੌਰਾਨ ਹੋਏ ਮਾਮੂਲੀ ਝਗੜੇ ਖ਼ੂਨੀ ਰੂਪ ਧਾਰ ਲਿਆ। ਟੈਕਸਟਾਈਲ ਪ੍ਰਿੰਟਿੰਗ ਫੈਕਟਰੀ ਦੇ ਮਾਲਕ ਜਤਿੰਦਰ ਰਾਜਪੂਤ (40) ਦਾ ਉਸ ਦੇ ਦੋਸਤ ਨੇ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਨੇ ਆਪਣਾ ਮੋਬਾਇਲ ਫੋਨ ਵੀ ਬੰਦ ਕਰ ਦਿੱਤਾ। ਜਾਣਕਾਰੀ ਮਿਲਣ 'ਤੇ ਪੁਲਸ ਅਤੇ ਫੋਰੈਂਸਿਕ ਟੀਮਾਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ! ਬਣਾਈ ਇਹ ਰਣਨੀਤੀ

ਜਾਣਕਾਰੀ ਮੁਤਾਬਕ ਮ੍ਰਿਤਕ ਜਤਿੰਦਰ ਰਾਜਪੂਤ ਹਰਗੋਬਿੰਦ ਨਗਰ 'ਚ ਇਕ ਟੈਕਸਟਾਈਲ ਪ੍ਰਿੰਟਿੰਗ ਫੈਕਟਰੀ ਚਲਾਉਂਦਾ ਸੀ। ਸ਼ੁੱਕਰਵਾਰ ਰਾਤ ਨੂੰ ਉਹ ਆਪਣੀ ਫੈਕਟਰੀ 'ਚ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ। ਜਤਿੰਦਰ ਅਤੇ ਉਸ ਦੇ ਇਕ ਦੋਸਤ ਵਿਚਕਾਰ ਤਿੱਖੀ ਬਹਿਸ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਦੋਸ਼ੀ ਦੋਸਤ ਨੇ ਗੁੱਸੇ 'ਚ ਆ ਕੇ ਜਤਿੰਦਰ ਦੀ ਗਰਦਨ 'ਚ ਤੇਜ਼ਧਾਰ ਹਥਿਆਰ ਨਾਲ ਵਾਰ-ਵਾਰ ਵਾਰ ਕੀਤੇ। ਗੰਭੀਰ ਜ਼ਖ਼ਮੀ ਜਤਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। 

ਵਾਰਦਾਤ ਦਾ ਖ਼ੁਲਾਸਾ ਸ਼ਨੀਵਾਰ ਸਵੇਰੇ ਹੋਇਆ। ਹੈਬੋਵਾਲ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸਵੇਰੇ ਸਾਢੇ ਵਜੇ ਦੇ ਕਰੀਬ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਜਦੋਂ ਮ੍ਰਿਤਕ ਦਾ ਭਰਾ ਸਵੇਰੇ ਕਿਸੇ ਕੰਮ ਲਈ ਫੈਕਟਰੀ ਪਹੁੰਚਿਆ ਤਾਂ ਅੰਦਰ ਦਾ ਖ਼ੌਫ਼ਨਾਕ ਦ੍ਰਿਸ਼ ਵੇਖ ਕੇ ਉਹ ਹੈਰਾਨ ਰਹਿ ਗਏ। ਜਤਿੰਦਰ ਦੀ ਗਰਦਨ ਤੋਂ ਬਹੁਤ ਜ਼ਿਆਦਾ ਖ਼ੂਨ ਵਹਿ ਰਿਹਾ ਸੀ ਅਤੇ ਉਹ ਮਰਿਆ ਪਿਆ ਸੀ। ਭਰਾ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਸੀਨੀਅਰ ਪੁਲਸ ਅਧਿਕਾਰੀ ਸਥਾਨਕ ਪੁਲਸ ਅਤੇ ਫੋਰੈਂਸਿਕ ਮਾਹਿਰਾਂ ਦੀ ਇਕ ਟੀਮ ਤੁਰੰਤ ਘਟਨਾ ਸਥਾਨ 'ਤੇ ਪਹੁੰਚੀ। ਫੋਰੈਂਸਿਕ ਟੀਮ ਨੇ ਮੌਕੇ ਤੋਂ ਖ਼ੂਨ ਦੇ ਨਮੂਨੇ, ਫਿੰਗਰਪ੍ਰਿੰਟ ਅਤੇ ਹੋਰ ਮਹੱਤਵਪੂਰਨ ਸਬੂਤ ਇਕੱਠੇ ਕੀਤੇ।

ਇਹ ਵੀ ਪੜ੍ਹੋ: ਥਾਈਲੈਂਡ 'ਚ ਡੌਂਕਰਾਂ ਦੇ ਹਵਾਲੇ ਕੀਤੇ 2 ਪੰਜਾਬੀ! 'ਖਾਨ ਬਾਬਾ ਗਿਰੋਹ' ਨੂੰ 24 ਲੱਖ ਦੇ ਕੇ ਭਾਰਤ ਪੁੱਜਾ ਮਨਪ੍ਰੀਤ

ਐੱਸ. ਐੱਚ. ਓ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਦੋਸਤ ਦੀ ਪਛਾਣ ਕਰ ਲਈ ਹੈ ਅਤੇ ਪੁਲਸ ਟੀਮਾਂ ਨੂੰ ਉਸ ਦੇ ਸੰਭਾਵੀ ਟਿਕਾਣਿਆਂ 'ਤੇ ਭੇਜ ਦਿੱਤਾ ਗਿਆ ਹੈ। ਘਟਨਾ ਮਗਰੋਂ ਦੋਸ਼ੀ ਦਾ ਮੋਬਾਇਲ ਫੋਨ ਬੰਦ ਹੈ। ਵਿਵਾਦ ਦੇ ਮੁੱਖ ਕਾਰਨਾਂ ਦੀ ਤਹਿ ਤੱਕ ਪਤਾ ਲਗਾਉਣ ਲਈ ਪਾਰਟੀ 'ਚ ਮੌਜੂਦ ਹੋਰ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News