ਕੋਠੀ ’ਚ 97 ਸਾਲਾ ਬਜ਼ੁਰਗ ਔਰਤ ਦਾ ਗਲਾ ਰੇਤ ਕੇ ਕਤਲ, ਦਹਿਸ਼ਤ ਦਾ ਮਾਹੌਲ

Saturday, Aug 07, 2021 - 01:35 PM (IST)

ਕੋਠੀ ’ਚ 97 ਸਾਲਾ ਬਜ਼ੁਰਗ ਔਰਤ ਦਾ ਗਲਾ ਰੇਤ ਕੇ ਕਤਲ, ਦਹਿਸ਼ਤ ਦਾ ਮਾਹੌਲ

ਚੰਡੀਗੜ੍ਹ (ਸੰਦੀਪ) : ਸੈਕਟਰ-8 ਸਥਿਤ ਕੋਠੀ ਵਿਚ ਰਹਿਣ ਵਾਲੀ ਜੋਗਿੰਦਰ ਕੌਰ (97) ਦਾ ਸ਼ੁੱਕਰਵਾਰ ਦੇਰ ਸ਼ਾਮ ਉਸ ਦੇ ਘਰ ’ਚ ਚਾਕੂ ਨਾਲ ਗਲਾ ਰੇਤ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ, ਐੱਸ. ਪੀ. ਕੇਤਨ ਬਾਂਸਲ, ਡੀ. ਐੱਸ. ਪੀ. ਸੈਂਟਰਲ ਚਰਨਜੀਤ ਸਿੰਘ ਵਿਰਕ ਅਤੇ ਸੈਕਟਰ-3 ਥਾਣਾ ਇੰਚਾਰਜ ਸ਼ੇਰ ਸਿੰਘ ਮੌਕੇ ’ਤੇ ਪਹੁੰਚੇ। ਮੋਬਾਇਲ ਫਾਰੈਂਸਿਕ ਟੀਮ ਵਾਰਦਾਤ ਵਾਲੀ ਥਾਂ ’ਤੇ ਪਹੁੰਚੀ ਅਤੇ ਉੱਥੋਂ ਨਮੂਨੇ ਇਕੱਠੇ ਕੀਤੇ। ਪੁਲਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਕਾਤਲ ਨੇ ਘਰ ਵਿਚ ਵੜ ਕੇ ਜੋਗਿੰਦਰ ਕੌਰ ਦਾ ਗਲਾ ਰੇਤਿਆ ਹੈ। ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਘਰ ਦੀ ਰਸੋਈ ਘਰ ਵਿਚ ਰੱਖੇ ਚਾਕੂ ਦੀ ਵਰਤੋਂ ਕੀਤੀ ਹੈ। ਇਸ ਦੌਰਾਨ ਮੁਲਜ਼ਮ ਅਤੇ ਮ੍ਰਿਤਕ ਵਿਚਕਾਰ ਧੱਕਾ-ਮੁੱਕੀ ਵੀ ਹੋਈ ਹੈ। ਪੁਲਸ ਮੁਲਜ਼ਮ ਦਾ ਸੁਰਾਗ ਲਾਉਣ ਲਈ ਘਰ ਦੇ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਵਿਚ ਲੱਗ ਗਈ ਹੈ, ਜਦੋਂਕਿ ਲਾਸ਼ ਸੈਕਟਰ-16 ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਤਹਿਤ ਹੀ ਘਰ ਵਿਚ ਰਹਿਣ ਵਾਲੇ ਨੌਕਰਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ 8 ਵਜੇ ਪੁਲਸ ਕੰਟਰੋਲ ਰੂਮ ’ਤੇ ਕੋਠੀ ਵਿਚ ਰਹਿਣ ਵਾਲੇ ਇਕ ਨੌਕਰ ਨੇ ਕਾਲ ਕਰ ਕੇ ਦੱਸਿਆ ਕਿ ਕੋਠੀ ਦੀ ਮਾਲਕਣ ਜੋਗਿੰਦਰ ਕੌਰ ਦਾ ਗਲਾ ਰੇਤ ਦਿੱਤਾ ਗਿਆ ਹੈ। ਇਸ ਗੱਲ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ।

ਇਹ ਵੀ ਪੜ੍ਹੋ : ਲੁਧਿਆਣਾ ਦੀ ਸ਼ਰਮਨਾਕ ਘਟਨਾ, 3 ਸਾਲਾ ਮਾਸੂਮ ਬੱਚੀ ਨਾਲ ਮਤਰੇਏ ਪਿਓ ਨੇ ਕੀਤਾ ਜਬਰ-ਜ਼ਿਨਾਹ    

ਲਹੂ- ਲੁਹਾਨ ਹਾਲਤ ਵਿਚ ਜੋਗਿੰਦਰ ਕੌਰ ਨੂੰ ਤੁਰੰਤ ਸੈਕਟਰ-16 ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਵੀ ਮੌਕੇ ’ਤੇ ਪਹੁੰਚੇ। ਜਾਂਚ ਵਿਚ ਪਾਇਆ ਕਿ ਵਾਰਦਾਤ ਸਮੇਂ ਕੋਠੀ ਵਿਚ ਰਹਿਣ ਵਾਲੇ ਨੌਕਰ ਸੈਰ ਕਰਨ ਗਏ ਹੋਏ ਸਨ। ਜਿਵੇਂ ਹੀ ਉਹ ਵਾਪਸ ਪਹੁੰਚੇ ਤਾਂ ਵੇਖਿਆ ਕਿ ਕਮਰੇ ਵਿਚ ਜੋਗਿੰਦਰ ਕੌਰ ਖੂਨ ਨਾਲ ਲੱਥਪਥ ਪਈ ਹੋਈ ਸੀ, ਜਿਸਤੋਂ ਬਾਅਦ ਹੀ ਉਨ੍ਹਾਂ ਨੇ ਵਾਰਦਾਤ ਦੀ ਸੂਚਨਾ ਪੁਲਸ ਕੰਟਰੋਲ ਰੂਮ ’ਤੇ ਦਿੱਤੀ । 

ਬਰਾਂਡੇ ’ਚ ਪਾਠ ਕਰਦੇ ਸਮੇਂ ਕਾਤਲ ਪਹੁੰਚਿਆ ਸੀ ਮ੍ਰਿਤਕਾ ਤਕ
ਪੁਲਸ ਨੂੰ ਮੌਕੇ ਦੀ ਜਾਂਚ ਅਤੇ ਨੌਕਰਾਂ ਤੋਂ ਪੁੱਛਗਿਛ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਜਿਸ ਸਮੇਂ ਨੌਕਰ ਪਤੀ-ਪਤਨੀ ਸੈਰ ਕਰਨ ਲਈ ਬਾਹਰ ਨਿਕਲੇ ਸਨ ਤਾਂ ਉਸ ਸਮੇਂ ਜੋਗਿੰਦਰ ਕੌਰ ਘਰ ਦੇ ਬਰਾਂਡੇ ਵਿਚ ਬੈਠ ਕੇ ਪਾਠ ਕਰ ਰਹੀ ਸੀ। ਇਸ ਸਮੇਂ ਮੁਲਜ਼ਮ ਮੌਕੇ ’ਤੇ ਪਹੁੰਚਿਆ ਅਤੇ ਉਸ ਦੀ ਜੋਗਿੰਦਰ ਕੌਰ ਨਾਲ ਹੱਥੋਪਾਈ ਹੋਈ। ਮੁਲਜ਼ਮ ਜੋਗਿੰਦਰ ਕੌਰ ਨੂੰ ਘਸੀਟਦੇ ਹੋਏ ਕਮਰੇ ਤਕ ਲੈ ਕੇ ਗਿਆ, ਉੱਥੇ ਉਸ ਨੇ ਰਸੋਈ ਘਰ ਵਿਚ ਰੱਖੇ ਚਾਕੂਆਂ ਵਿਚੋਂ ਸਭ ਤੋਂ ਤੇਜ਼ਧਾਰ ਚਾਕੂ ਨਾਲ ਜੋਗਿੰਦਰ ਕੌਰ ਦਾ ਗਲਾ ਰੇਤ ਦਿੱਤਾ। ਪੁਲਸ ਨੂੰ ਮੌਕੇ ਤੋਂ ਜੋਗਿੰਦਰ ਕੌਰ ਦੀ ਐਨਕ ਅਤੇ ਅਲਮਾਰੀਆਂ ਦੀਆਂ ਚਾਬੀਆਂ ਵੀ ਬਰਾਮਦ ਹੋਈਆਂ ਹਨ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਕਾਤਲ ਘਰੋਂ ਕੀ ਲੁੱਟ ਕੇ ਲੈ ਗਿਆ ਹੈ ਅਤੇ ਜੇਕਰ ਉਹ ਕੁਝ ਨਹੀਂ ਲੁੱਟ ਕੇ ਲੈ ਗਿਆ ਤਾਂ ਆਖਿਰ ਉਸ ਨੇ ਕਿਸ ਕਾਰਨ ਜੋਗਿੰਦਰ ਕੌਰ ਦਾ ਕਤਲ ਕੀਤਾ ਹੈ। ਪੁਲਸ ਨੂੰ ਮੁਲਜ਼ਮ ਦੇ ਘਰ ਵਿਚ ਵੜਨ ਤੋਂ ਇਹ ਵੀ ਲੱਗ ਰਿਹਾ ਹੈ ਕਿ ਸ਼ਾਇਦ ਮੁਲਜ਼ਮ ਉਨ੍ਹਾਂ ਦਾ ਜਾਣਕਾਰ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਪਤਾ ਲਾਉਣ ਲਈ ਪੁਲਸ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਨੌਕਰਾਂ ਤੋਂ ਪੁੱਛਗਿਛ ਕਰ ਰਹੀ ਹੈ।

ਇਹ ਵੀ ਪੜ੍ਹੋ : ਭਾਜਪਾ ਮਹਿਲਾ ਵਿੰਗ ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ’ਤੇ ਭੜਕੇ ਕਿਸਾਨ

ਯੂ. ਐੱਸ. ਏ. ਰਹਿੰਦੇ ਹਨ ਪੁੱਤਰ ਅਤੇ ਬੇਟੀ
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕਾ ਦਾ ਪੁੱਤਰ ਅਤੇ ਬੇਟੀ ਯੂ. ਐੱਸ. ਏ. ਰਹਿੰਦੇ ਹਨ ਅਤੇ ਉਹ ਕੋਠੀ ਵਿਚ ਆਪਣੇ ਨੌਕਰਾਂ ਨਾਲ ਹੀ ਰਹਿੰਦੀ ਸੀ। ਪੁਲਸ ਨੇ ਮ੍ਰਿਤਕਾ ਦੇ ਬੇਟੇ ਨੂੰ ਵਾਰਦਾਤ ਸਬੰਧੀ ਸੂਚਿਤ ਕਰ ਦਿੱਤਾ ਹੈ, ਛੇਤੀ ਹੀ ਉਹ ਸੈਕਟਰ-8 ਸਥਿਤ ਆਪਣੇ ਘਰ ਪਹੁੰਚਣਗੇ।   

ਇਹ ਵੀ ਪੜ੍ਹੋ : ਹੁਣ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਕਰੀਅਰ ਗਾਈਡੈਂਸ ਵੀ ਦੇਵੇਗਾ CBSE, ਆਨਲਾਈਨ ਪੋਰਟਲ ਲਾਂਚ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News