50 ਰੁਪਏ ਪਿੱਛੇ ਬਜ਼ੁਰਗ ਦਾ ਕੀਤਾ ਕਤਲ

Sunday, Apr 18, 2021 - 02:08 AM (IST)

50 ਰੁਪਏ ਪਿੱਛੇ ਬਜ਼ੁਰਗ ਦਾ ਕੀਤਾ ਕਤਲ

ਬੀਜਾ/ਈਸੜੂ,(ਬਿਪਨ, ਬੈਨੀਪਾਲ)- ਪਿੰਡ ਚਕੋਹੀ ਵਿਖੇ ਭੱਠੇ ’ਤੇ 50 ਰੁਪਏ ਪਿੱਛੇ ਹੋਏ ਝਗੜੇ ’ਚ ਸਿਰ ਵਿਚ ਡੰਡਾ ਮਾਰ ਕੇ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕ੍ਰਿਸ਼ਨ ਕੁਮਾਰ (65) ਵਜੋਂ ਹੋਈ, ਜੋ ਮੂਲ ਰੂਪ ’ਚ ਯੂ. ਪੀ. ਦਾ ਰਹਿਣ ਵਾਲਾ ਸੀ ਅਤੇ ਕਾਫੀ ਸਮੇਂ ਤੋਂ ਭੱਠੇ ’ਤੇ ਕੰਮ ਕਰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ-  ਨਸ਼ੇ ਦੀ ਤੋੜ ਪੁਰੀ ਕਰਨ ਲਈ ਨੌਜਵਾਨ ਨੇ ਗੁਆਂਢ 'ਚ ਰਹਿੰਦੀ ਬਜ਼ੁਰਗ ਬੀਬੀ ਦਾ ਕੀਤਾ ਕਤਲ

ਮ੍ਰਿਤਕ ਦੇ ਬੇਟੇ ਦੀਪਕ ਨੇ ਦੱਸਿਆ ਕਿ ਭੱਠੇ ’ਤੇ ਹੀ ਉਸਦੇ ਭਰਾ ਦੀ ਨਾਈ ਦੀ ਦੁਕਾਨ ਹੈ। ਇਸਦੇ ਨਾਲ ਵਾਲੇ ਭੱਠੇ ਤੋਂ 2 ਨੌਜਵਾਨ ਵਾਲ ਕਟਾਉਣ ਆਏ ਸੀ ਤਾਂ ਜਦੋਂ ਉਸਦੇ ਭਰਾ ਨੇ ਕਟਿੰਗ ਦੇ 50 ਰੁਪਏ ਮੰਗੇ ਤਾਂ ਇਨ੍ਹਾਂ ਨੌਜਵਾਨਾਂ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਇਸ ਦੌਰਾਨ ਬਹਿਸ ਮਗਰੋ ਨਾਲ ਵਾਲੇ ਭੱਠੇ ’ਤੇ ਰਹਿੰਦੇ ਅੰਕਿਤ ਅਤੇ ਵਿਕਾਸ ਆਪਣੇ ਸਾਥੀ ਲੈ ਕੇ ਆਏ, ਜਿਨ੍ਹਾਂ ਨੇ ਝਗੜਾ ਕਰਦੇ ਹੋਏ ਉਸਦੇ ਪਿਤਾ ਕ੍ਰਿਸ਼ਨ ਕੁਮਾਰ ਦੇ ਸਿਰ ’ਚ ਡੰਡਾ ਮਾਰਿਆ, ਜਿਸ ਨਾਲ ਉਸਦੇ ਪਿਤਾ ਦੇ ਸਿਰ ਅਤੇ ਨੱਕ ’ਚੋਂ ਖੂਨ ਵਗਣ ਲੱਗ ਗਿਆ।

ਇਹ ਵੀ ਪੜ੍ਹੋ- ਵਿਦਿਆਰਥੀਆਂ ਨੇ ਟਵਿਟਰ ’ਤੇ ਰੱਖੀ ਆਪਣੀ ਗੱਲ, ਕਿਹਾ ਰੱਦ ਹੋਵੇ JEE ਮੇਨਸ...

ਪਰਿਵਾਰ ਦੇ ਲੋਕ ਕ੍ਰਿਸ਼ਨ ਕੁਮਾਰ ਨੂੰ ਮੋਟਰਸਾਇਕਲ ’ਤੇ ਬਿਠਾ ਕੇ ਕਰੀਬ 15 ਕਿਲੋਮੀਟਰ ਦੂਰ ਸਦਰ ਥਾਣੇ ਲੈ ਗਏ, ਜਦਕਿ ਕ੍ਰਿਸ਼ਨ ਕੁਮਾਰ ਨੂੰ ਇਲਾਜ ਦੀ ਲੋੜ ਸੀ। ਇਸ ਮਗਰੋਂ ਪੁਲਸ ਨੇ ਪਰਿਵਾਰ ਵਾਲਿਆਂ ਨੂੰ ਹਸਪਤਾਲ ਭੇਜਿਆ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਨੇ ਕ੍ਰਿਸ਼ਨ ਕੁਮਾਰ ਨੂੰ ਮ੍ਰਿਤਕ ਐਲਾਨਿਆ। ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।


author

Bharat Thapa

Content Editor

Related News