ਵਿਆਹੇ ਮਰਦ ਨਾਲ ਲਿਵ ਇਨ ’ਚ ਰਹਿ ਰਹੀ ਸੀ ਧੀ, ਬਾਪ ਨੇ ਪ੍ਰੇਮੀ ਦੇ ਪੁੱਤਰ ਨਾਲ ਮਿਲ ਕਰ ’ਤਾ ਕਤਲ

Tuesday, Mar 19, 2024 - 05:56 AM (IST)

ਵਿਆਹੇ ਮਰਦ ਨਾਲ ਲਿਵ ਇਨ ’ਚ ਰਹਿ ਰਹੀ ਸੀ ਧੀ, ਬਾਪ ਨੇ ਪ੍ਰੇਮੀ ਦੇ ਪੁੱਤਰ ਨਾਲ ਮਿਲ ਕਰ ’ਤਾ ਕਤਲ

ਬੁਢਲਾਡਾ/ਬੋਹਾ (ਬਾਂਸਲ)– ਅਣਖ ਦੀ ਖ਼ਾਤਰ ਪ੍ਰੇਮੀ ਜੋੜੇ ਦਾ ਪਰਿਵਾਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਲਿਵ ਇਨ ਰਿਲੇਸ਼ਨ ’ਚ ਰਹਿਣ ਵਾਲੇ ਗਾਦੜਪੱਤੀ ਬੋਹਾ ਦਾ ਵਸਨੀਕ ਗੁਰਪ੍ਰੀਤ ਸਿੰਘ (45) ਤੇ ਗੁਰਪ੍ਰੀਤ ਕੌਰ (19) ਪੁੱਤਰੀ ਸੁਖਪਾਲ ਸਿੰਘ ਆਪਣੇ ਪਰਿਵਾਰਾਂ ਦੀ ਮਰਜ਼ੀ ਤੋਂ ਉਲਟ ਲਿਵ ਇਨ ਸਬੰਧਾਂ ਤਹਿਤ ਬੋਹਾ ਤੋਂ ਬਾਹਰ ਕਿਸੇ ਸ਼ਹਿਰ ’ਚ ਰਹਿ ਰਹੇ ਸਨ।

ਗੁਰਪ੍ਰੀਤ ਸਿੰਘ ਪਹਿਲਾਂ ਵੀ ਵਿਆਹਿਆ ਹੋਇਆ ਸੀ, ਜੋ ਪਹਿਲਾਂ 2 ਬੱਚਿਆਂ ਦਾ ਬਾਪ ਵੀ ਹੈ। ਬੀਤੇ ਦਿਨ ਜਦੋਂ ਉਹ ਆਪਣੀ ਪ੍ਰੇਮਿਕਾ ਸਮੇਤ ਬੋਹਾ ਆਇਆ ਹੋਇਆ ਸੀ ਤਾਂ ਪ੍ਰੇਮਿਕਾ ਦੇ ਪਿਤਾ ਸੁਖਪਾਲ ਸਿੰਘ ਤੇ ਉਸ ਦੇ ਪ੍ਰੇਮੀ ਦੀ ਪਹਿਲੀ ਪਤਨੀ ਦਾ ਪੁੱਤਰ ਅਨਮੋਲਜੋਤ ਸਿੰਘ ਤੇ ਨਜ਼ਦੀਕੀ ਸਾਥੀ ਗੁਰਬਿੰਦਰ ਸਿੰਘ, ਸਹਿਜਪ੍ਰੀਤ ਸਿੰਘ ਤੇ ਇਕ ਨਾਮਾਲੂਮ ਵਿਅਕਤੀ ਵਲੋਂ ਸਾਜ਼ਿਸ਼ ਰਚ ਕੇ ਪ੍ਰੇਮੀ ਗੁਰਪ੍ਰੀਤ ਸਿੰਘ ਨੂੰ ਉਸ ਦੀ ਪੋਤੀ ਨੂੰ ਮਿਲਾਉਣ ਦੇ ਬਹਾਨੇ ਖੇਤ ਬੁਲਾਇਆ ਤੇ ਤੇਜ਼ਧਾਰ ਹਥਿਆਰਾਂ ਨਾਲ ਪ੍ਰੇਮੀ ਜੋੜੇ ਦਾ ਕਤਲ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਸ਼ੁਭਦੀਪ ਦੇ ਜਨਮ ’ਤੇ ਬੱਬੂ ਮਾਨ ਨੇ ਮੂਸੇ ਵਾਲਾ ਦੇ ਮਾਪਿਆਂ ਨੂੰ ਦਿੱਤੀਆਂ ਵਧਾਈਆਂ, ਨਵ-ਜਨਮੇ ਨੂੰ ਦਿੱਤਾ ਪਿਆਰ

ਉਕਤ ਮੁਲਜ਼ਮਾਂ ਨੇ ਦੋਵਾਂ ਦੀਆਂ ਲਾਸ਼ਾ ਨੂੰ ਬੋਰੇ ’ਚ ਬੰਨ੍ਹ ਕੇ ਚਿੱਟੇ ਰੰਗ ਦੀ ਗੱਡੀ ’ਚ ਪਾ ਲਿਆ ਤੇ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਭਾਖੜਾ ਨਹਿਰ ’ਚ ਸੁੱਟ ਦਿੱਤੀਆਂ। ਪੁਲਸ ਨੂੰ ਗੁਰਪ੍ਰੀਤ ਕੌਰ ਦੀ ਲਾਸ਼ ਭਾਖੜਾ ਨਹਿਰ ਦੇ ਸਰਦੂਲਗੜ੍ਹ ਖ਼ੇਤਰ ’ਚ ਨਿਕਲਦੇ ਇਕ ਸੂਏ ’ਚੋਂ ਮਿਲ ਗਈ ਪਰ ਗੁਰਪ੍ਰੀਤ ਸਿੰਘ ਦੀ ਲਾਸ਼ ਦਾ ਅਜੇ ਤਕ ਪਤਾ ਨਹੀਂ ਲੱਗਾ।

ਪ੍ਰੇਮਿਕਾ ਦੇ ਪਿਤਾ ਸੁਖਪਾਲ ਸਿੰਘ ਨੇ ਘਬਰਾਹਟ ’ਚ ਆ ਕੇ ਪ੍ਰੇਮੀ ਜੋੜੇ ਦਾ ਕਤਲ ਕਰਨ ਦੀ ਗੱਲ ਆਪਣੇ ਗੁਆਂਢ ’ਚ ਰਹਿੰਦੇ ਵਾਰਡ ਦੇ ਕੌਂਸਲਰ ਨੂੰ ਦੱਸੀ, ਜਿਸ ਨੇ ਬੋਹਾ ਪੁਲਸ ਨੂੰ ਇਤਲਾਹ ਦੇ ਦਿੱਤੀ। ਪੁਲਸ ਵਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News