ਕਸਬਾ ਮਹਿਲ ਕਲਾਂ ਵਿਖੇ ਬਜ਼ੁਰਗ ਬੀਬੀ ਦਾ ਸ਼ੱਕੀ ਹਾਲਾਤ ’ਚ ਕਤਲ

Sunday, May 23, 2021 - 10:51 AM (IST)

ਕਸਬਾ ਮਹਿਲ ਕਲਾਂ ਵਿਖੇ ਬਜ਼ੁਰਗ ਬੀਬੀ ਦਾ ਸ਼ੱਕੀ ਹਾਲਾਤ ’ਚ ਕਤਲ

ਮਹਿਲ ਕਲਾਂ (ਵਿਵੇਕ): ਬੀਤੀ ਦੇਰ ਰਾਤ ਕਸਬਾ ਮਹਿਲ ਕਲਾਂ ਵਿਖੇ ਇਕ ਬੀਬੀ ਦਾ ਭੇਤਭਰੇ ਹਾਲਾਤਾਂ ਵਿਚ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭੇਤਭਰੇ ਹਾਲਾਤ ’ਚ ਕਤਲ ਹੋਣ ਕਾਰਨ ਪਿੰਡ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਹਿੰਦਰ ਕੌਰ ਪਤਨੀ ਸਵ. ਮੇਜਰ ਸਿੰਘ ਵਾਸੀ ਸੋਢਾ ਪੱਤੀ ਮਹਿਲ ਕਲਾਂ ,ਜੋ ਕਿ ਆਪਣੇ ਪੁੱਤਰ ਨਾਲ ਰਹਿੰਦੀ ਸੀ ਦਾ ਬੀਤੀ ਦੇਰ ਰਾਤ 11 ਵਜੇ ਦੇ ਕਰੀਬ ਕਤਲ ਹੋ ਗਿਆ।

ਇਹ ਵੀ ਪੜ੍ਹੋ: ਲਹਿਰਾਗਾਗਾ : ਅੰਡਰਬ੍ਰਿਜ ’ਚ ਦਸ ਫੁੱਟ ਤਕ ਭਰੇ ਪਾਣੀ ਵਿਚਕਾਰ ਫਸੀ ਲੋਕਾਂ ਨਾਲ ਭਰੀ ਬੱਸ, ਪਇਆ ਚੀਕ-ਚਿਹਾੜਾ

PunjabKesari

ਇਸ ਸੰਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਮ੍ਰਿਤਕ ਮਾਤਾ ਦੀ ਬੇਟੀ ਨੇ ਦੱਸਿਆ ਕਿ ਮੈਨੂੰ ਮੇਰੀ ਮਾਤਾ ਜੀ ਦੀ ਮੌਤ ਦਾ ਪਤਾ ਰਾਤ ਸਮੇਂ ਫੋਨ ਕਰਕੇ ਹੀ ਦਿੱਤਾ ਗਿਆ। ਇਸ ਸੰਬੰਧੀ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਅਮਰੀਕ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ  ਪੂਰੇ ਮਾਮਲੇ ਦੀ ਤਫਤੀਸ਼ ਕਰ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲਸ ਮ੍ਰਿਤਕ ਮਾਤਾ ਦੇ ਪੁੱਤਰ ਸੁਖਜੀਤ ਸਿੰਘ ਉਰਫ਼ ਜੀਤਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਦੇ ਨੌਜਵਾਨ ਦਾ ਮਨੀਲਾ ’ਚ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News