ਅਜਨਾਲਾ 'ਚ ਹੋਏ ਕਤਲਕਾਂਡ ਨੇ ਲਿਆ ਨਵਾਂ ਮੋੜ, ਇਸ ਹਾਲਤ 'ਚ ਮਿਲਿਆ ਕੁੜੀ ਨੂੰ ਗੋਲ਼ੀਆਂ ਮਾਰਨ ਵਾਲਾ ਮੁਲਜ਼ਮ

Thursday, Aug 31, 2023 - 06:02 AM (IST)

ਅਜਨਾਲਾ 'ਚ ਹੋਏ ਕਤਲਕਾਂਡ ਨੇ ਲਿਆ ਨਵਾਂ ਮੋੜ, ਇਸ ਹਾਲਤ 'ਚ ਮਿਲਿਆ ਕੁੜੀ ਨੂੰ ਗੋਲ਼ੀਆਂ ਮਾਰਨ ਵਾਲਾ ਮੁਲਜ਼ਮ

ਅਜਨਾਲਾ (ਗੁਰਜੰਟ/ਫ਼ਰਿਆਦ)- ਅਜਨਾਲਾ ਵਿਚ ਨਾਬਾਲਗ ਕੁੜੀ ਦੇ ਹੋਏ ਕਤਲਕਾਂਡ ਨੇ ਨਵਾਂ ਮੋੜ ਲੈ ਲਿਆ। ਪੁਲਸ ਨੇ ਬੀਤੀ ਦੇਰ ਰਾਤ ਮੁੱਖ ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਉਸ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਕੇ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ESM ਐਕਟ ਲਾਗੂ, ਅਧਿਕਾਰੀਆਂ ਲਈ ਜਾਰੀ ਹੋਏ ਹੁਕਮ

ਮੰਗਲਵਾਰ ਪੁਲਸ ਥਾਣਾ ਅਜਨਾਲਾ ਵੱਲੋਂ ਪਿੰਡ ਸਾਰੰਗਦੇਵ ਦੀ ਬਸਤੀ ਜੱਗੀਵਾਲ ਵਿਖੇ ਇਕ ਨਾਬਾਲਕ ਲੜਕੀ ਦੇ ਹੋਏ ਕਤਲ ਸਬੰਧੀ ਤਿੰਨ ਵਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ 'ਚੋਂ ਇਕ ਨੌਜਵਾਨ ਦਿਲਜੀਤ ਸਿੰਘ ਵਾਸੀ ਰਾਏਪੁਰ ਕਲਾਂ ਨੂੰ ਉਸੇ ਰਾਤ ਗ੍ਰਿਫ਼ਤਾਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਪੁਲਸ ਵੱਲੋਂ ਇਸ ਕਤਲਕਾਂਡ ਦੇ ਮੁੱਖ ਦੋਸ਼ੀ ਰਾਜਬੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਦੀਨੇਵਾਲ ਨੂੰ ਪਿੰਡ ਅਲੀਵਾਲ ਕੋਟਲੀ ਦੇ ਸਕੂਲ ਵਿਚੋਂ ਨਾਜਾਇਜ਼ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਕਾਬੂ ਕਰ ਕਰਕੇ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। 

ਇਹ ਖ਼ਬਰ ਵੀ ਪੜ੍ਹੋ : ਰੱਖੜੀ ਬੰਨ੍ਹਣ ਗਈ ਔਰਤ ਦਾ ਉਜੜਿਆ ਸੁਹਾਗ, ਕੈਨੇਡਾ ਤੋਂ ਆਏ ਪੁੱਤ ਨੇ ਕੀਤਾ ਪਿਓ ਦਾ ਕਤਲ

ਕਤਲ ਕਰਨ ਮਗਰੋਂ ਆਪਣੇ ਵੀ ਮਾਰ ਲਈ ਸੀ ਗੋਲ਼ੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਪਿੰਡ ਅਲੀਵਾਲ ਕੋਟਲੀ ਦੇ ਕੁਝ ਵਿਅਕਤੀਆਂ ਨੇ ਪੁਲਸ ਨੂੰ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਸਕੂਲ ਵਿਚ ਪਿਆ ਹੋਇਆ ਹੈ, ਜਿਸ ਦਾ ਖ਼ੂਨ ਵਗ ਰਿਹਾ ਹੈ, ਜਿਸ ਤੋਂ ਬਾਅਦ ਜਦੋਂ ਪੁਲਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਹ ਓਹੀ ਰਾਜਬੀਰ ਸਿੰਘ ਸੀ ਜਿਸ ਨੇ ਬੀਤੇ ਕੱਲ੍ਹ ਨਾਬਾਲਕ ਲੜਕੀ ਦਾ ਗੋਲ਼ੀ ਮਾਰ ਕੇ ਕਤਲ ਕੀਤਾ ਸੀ। ਉਸ ਨੇ ਆਪਣੇ ਢਿੱਡ ਵਿਚ ਵੀ ਗੋਲ਼ੀ ਮਾਰੀ ਹੋਈ ਸੀ ਜਿਸ ਕਾਰਨ ਉਸ ਦਾ ਖ਼ੂਨ ਵੱਗ ਰਿਹਾ ਸੀ ਅਤੇ ਨਜ਼ਦੀਕ ਹੀ ਇਸ ਵਾਰਦਾਤ 'ਚ ਵਰਤਿਆ ਗਿਆ ਹਥਿਆਰ ਵੀ ਪਿਆ ਹੋਇਆ ਸੀ, ਪੁਲਸ ਵੱਲੋਂ ਹਥਿਆਰ ਨੂੰ ਕਬਜ਼ੇ ਵਿਚ ਲੈ ਕੇ ਉਕਤ ਵਿਅਕਤੀ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਬੀਤੀ ਰਾਤ ਕਾਬੂ ਕੀਤੇ ਗਏ ਵਿਅਕਤੀ ਨੂੰ ਅੱਜ ਅਜਨਾਲਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - NDA ਜਾਂ I.N.D.I.A., ਕਿਸ ਗੱਠਜੋੜ ਦਾ ਹਿੱਸਾ ਬਣੇਗਾ ਸ਼੍ਰੋਮਣੀ ਅਕਾਲੀ ਦਲ? ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ

ਰਿਸ਼ਤਾ ਨਾ ਹੋਣ ਤੋਂ ਖ਼ਫ਼ਾ ਹੋ ਕੇ ਕੀਤਾ ਸੀ ਕਤਲ

ਮ੍ਰਿਤਕ ਲੜਕੀ ਦੀ ਮਾਸੀ ਸੁਰਜੀਤ ਕੌਰ ਵਾਸੀ ਜੱਗੀਵਾਲ ਨੇ ਦੱਸਿਆ ਕਿ ਮੇਰੀ 13 ਸਾਲਾ ਭਾਣਜੀ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਮੇਰੇ ਕੋਲ ਰਹਿ ਰਹੀ ਸੀ, ਜਿਸ ਦਾ ਆਪਣਾ ਪਿੰਡ ਦੀਨੇਵਾਲੀ ਹੈ ਅਤੇ ਇਸੇ ਹੀ ਪਿੰਡ ਦਾ ਇਕ 23 ਸਾਲਾ ਨੌਜਵਾਨ ਬੀਰ ਸਿੰਘ ਇਸ ਦਾ ਰਿਸ਼ਤਾ ਮੰਗਦਾ ਸੀ। ਇਕੋ ਹੀ ਪਿੰਡ ਦੇ ਲਾਗੇ ਘਰ ਹੋਣ ਕਰਕੇ ਅਤੇ ਕੁੜੀ ਨਾਬਾਲਗ ਹੋਣ ਕਰਕੇ ਉਸ ਦੇ ਮਾਤਾ-ਪਿਤਾ ਵਿਆਹ ਲਈ ਨਹੀਂ ਮੰਨੇ ਅਤੇ ਉਨ੍ਹਾਂ ਕੁੜੀ ਨੂੰ ਮੇਰੇ ਕੋਲ ਭੇਜ ਦਿੱਤਾ, ਜਿਸ ਤੋਂ ਬਾਅਦ ਅੱਜ ਉਕਤ ਨੌਜਵਾਨ ਨੇ ਸਾਡੇ ਪਿੰਡ ਜਗੀਵਾਲ ਵਿਖੇ ਆ ਕੇ ਮੇਰੇ ਘਰ ਬੈਠੀ ਲੜਕੀ ਨੂੰ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਕੁੜੀ ਨੂੰ ਅਜਨਾਲਾ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੋਂ ਕਿ ਉਨ੍ਹਾਂ ਨੇ ਇਕ ਟੀਕਾ ਲਾਉਣ ਤੋਂ ਬਾਅਦ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News