ਲੁਧਿਆਣਾ ''ਚ ਡਿਊਟੀ ਤੋਂ ਪਰਤ ਰਹੇ ਨੌਜਵਾਨ ਦਾ ਕਤਲ, ਭੜਕੇ ਲੋਕਾਂ ਨੇ ਪੁਲਸ ਖ਼ਿਲਾਫ਼ ਕੀਤੇ ਨਾਅਰੇਬਾਜ਼ੀ

Tuesday, Jan 17, 2023 - 04:23 PM (IST)

ਲੁਧਿਆਣਾ ''ਚ ਡਿਊਟੀ ਤੋਂ ਪਰਤ ਰਹੇ ਨੌਜਵਾਨ ਦਾ ਕਤਲ, ਭੜਕੇ ਲੋਕਾਂ ਨੇ ਪੁਲਸ ਖ਼ਿਲਾਫ਼ ਕੀਤੇ ਨਾਅਰੇਬਾਜ਼ੀ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਸ਼ੇਰਪੁਰ ਵਿਖੇ ਰਾਤ ਦੀ ਡਿਊਟੀ ਤੋਂ ਵਾਪਸ ਘਰ ਪਰਤ ਰਹੇ ਇੱਕ ਨੌਜਵਾਨ ਨੂੰ ਕੁੱਝ ਬਦਮਾਸ਼ਾਂ ਨੇ ਕਤਲ ਕਰ ਦਿੱਤਾ। ਬਦਮਾਸ਼ਾਂ ਨੇ ਮ੍ਰਿਤਕ ਨੌਜਵਾਨ ਦੇ ਸਿਰ 'ਤੇ ਕਿਸੇ ਭਾਰੀ ਚੀਜ਼ ਨਾਲ ਇੱਕ ਤੋਂ ਬਾਅਦ ਇਕ ਕਈ ਵਾਰ ਕੀਤੇ। ਇਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਕਾਸ ਕੁਮਾਰ ਵਾਸੀ ਸ਼ੇਰਪੁਰ ਦੇ ਰੂਪ 'ਚ ਹੋਈ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਕਾਸ ਸਟੀਲ ਫੈਕਟਰੀ 'ਚ ਕੰਮ ਕਰਦਾ ਸੀ। ਜਦੋਂ ਉਹ ਡਿਊਟੀ ਖ਼ਤਮ ਹੋਣ ਤੋਂ ਬਾਅਦ ਘਰ ਨਹੀਂ ਪੁੱਜਾ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਸ਼ੇਰਪੁਰ 'ਚ ਇੱਕ ਖ਼ਾਲੀ ਪਲਾਟ 'ਚ ਵਿਕਾਸ ਦੀ ਲਹੂ-ਲੁਹਾਨ ਹਾਲਤ 'ਚ ਲਾਸ਼ ਮਿਲੀ। ਉਧਰ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ 'ਤੇ ਪੁੱਜੇ ਏ. ਡੀ. ਸੀ. ਪੀ. ਤੁਸ਼ਾਰ ਗੁਪਤਾ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ।


author

Babita

Content Editor

Related News