ਲੁਧਿਆਣਾ 'ਚ ਰੂਹਕੰਬਾਊ ਵਾਰਦਾਤ:16 ਸਾਲਾ ਮੁੰਡੇ ਦੀ ਲਾਸ਼ ਨੇ ਮਚਾਈ ਹਫੜਾ ਦਫੜੀ

07/08/2020 5:17:41 PM

ਲੁਧਿਆਣਾ : ਸ਼ਹਿਰ 'ਚ ਉਸ ਸਮੇਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ, ਜਦੋਂ ਫਿਰੌਤੀ ਖਾਤਰ 16 ਸਾਲਾਂ ਦੇ ਮੁੰਡੇ ਦਾ ਬਰੇਹਿਮੀ ਨਾਲ ਕਤਲ ਕਰ ਦਿੱਤਾ ਗਿਆ। ਖੁਰਦ ਬੁਰਦ ਲਾਸ਼ ਮੰਗਲਵਾਰ ਨੂੰ ਪਿੰਡ ਹੁਸੈਨਪੁਰਾ ਦੀ ਇਕ ਸੁੰਨਸਾਨ ਇਮਾਰਤ ਦੀਆਂ ਝਾੜੀਆਂ 'ਚੋਂ ਮਿਲੀ। ਮੁੰਡਾ ਸੋਮਵਾਰ ਤੋਂ ਗਾਇਬ ਸੀ। ਫਿਲਹਾਲ ਪੁਲਸ ਮ੍ਰਿਤਕ ਦੇ ਦੋਸਤਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕਰ ਰਹੀ ਹੈ, ਜਿਨ੍ਹਾਂ ਦਾ ਸਬੰਧ ਇਸ ਕਾਂਡ ਨਾਲ ਦੱਸਿਆ ਜਾਂਦਾ ਹੈ। ਮ੍ਰਿਤਕ ਦੀ ਪਛਾਣ ਪ੍ਰੀਤ ਵਰਮਾ ਦੇ ਰੂਪ 'ਚ ਹੋਈ ਹੈ, ਜੋ ਕਿ ਸਲੇਮ ਟਾਬਰੀ ਦੇ ਨਿਊ ਅਸ਼ੋਕ ਨਗਰ ਦੀ ਨਵਨੀਤ ਕਲੋਨੀ ਦਾ ਰਹਿਣ ਵਾਲਾ ਸੀ ਅਤੇ 11ਵੀਂ ਕਲਾਸ ਦਾ ਵਿਦਿਆਰਥੀ ਸੀ। ਉਹ ਸੋਮਵਾਰ ਸ਼ਾਮ ਨੂੰ ਲਗਭਗ 4 ਵਜੇ ਘਰੋਂ ਬਾਹਰ ਨਿਕਲਿਆ ਸੀ ਅਤੇ ਮੁੜ ਕੇ ਘਰ ਵਾਪਸ ਨਹੀਂ ਆਇਆ। ਰਾਤ ਲਗਭਗ 11 ਵਜੇ ਪ੍ਰੀਤ ਦੇ ਪਿਤਾ ਦਸ਼ਰਥ ਨੇ ਸਲੇਮ ਟਾਬਰੀ ਪੁਲਸ ਦੇ ਕੋਲ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ...ਤੇ ਹੁਣ ਘਰ ਬੈਠੇ ਸਮਾਰਟਫੋਨ ਰਾਹੀਂ ਮਿਲਣਗੀਆਂ OPD ਸਬੰਧੀ ਸੇਵਾਵਾਂ

PunjabKesari

ਅਗਲੀ ਸਵੇਰ ਲਗਭਗ 11 ਵਜੇ ਦਸ਼ਰਥ ਨੂੰ ਫਿਰੌਤੀ ਦਾ ਫੋਨ ਆਇਆ। ਪ੍ਰੀਤ ਨੂੰ ਜਿਉਂਦਾ ਛੱਡਣ ਦੇ ਬਦਲੇ 50,000 ਰੁਪਏ ਦੀ ਫਿਰੌਤੀ ਮੰਗੀ ਗਈ। ਇਸ ਦਾ ਪਤਾ ਲੱਗਦੇ ਹੀ ਪੁਲਸ ਮਹਿਕਮੇ 'ਚ ਭਜਦੌੜ ਮਚ ਗਈ। ਪੁਲਸ ਅਲਰਟ ਮੋੜ 'ਚ ਆ ਗਈ। ਫੋਨ ਦੇ 3 ਘੰਟੇ ਅੰਤਰਾਲ 'ਚ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਪਹਿਲਾ ਤਾਂ ਉਹ ਨੌਜਵਾਨ ਪੁਲਸ ਨੂੰ ਗੁੰਮਰਾਹ ਕਰਦਾ ਰਿਹਾ ਪਰ ਜਦ ਪੁਲਸ ਨੇ ਆਪਣਾ ਅਸਲੀ ਰੂਪ ਦਿਖਾਇਆ ਤਾਂ ਉਹ ਪਿਘਲ ਗਿਆ ਅਤੇ ਉਸ ਨੇ ਸੱਚ ਉਗਲ ਦਿੱਤਾ। ਜਲਦਬਾਜ਼ੀ 'ਚ ਨਾਰਥ ਦੇ ਅਸਿਸਟੈਂਟ ਪੁਲਸ ਕਮਿਸ਼ਨਰ ਗੁਰਬਿੰਦਰ ਸਿੰਘ ਅਤੇ ਥਾਣਾ ਸਲੇਮ ਟਾਬਰੀ ਇੰਚਾਰਜ ਇੰਸ. ਗੋਪਾਲ ਕ੍ਰਿਸ਼ਨ ਭਾਰੀ ਪੁਲਸ ਬਲ ਦੇ ਨਾਲ ਮੌਕੇ 'ਤੇ ਪੁੱਜੇ। ਪ੍ਰੀਤ ਦੇ ਲਾਸ਼ ਦੀ ਹਾਲਤ ਦੇਖ ਕੇ ਸਾਰਿਆਂ ਦਾ ਕਲੇਜਾ ਕੰਬ ਗਿਆ। ਉਸ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ। ਉਸ ਦੇ ਗਲ 'ਚ ਕੱਪੜਾ ਫਸਿਆ ਸੀ ਅਤੇ ਮੂੰਹ 'ਚ ਪੱਥਰ ਭਰੇ ਹੋਏ ਸੀ।

ਇਹ ਵੀ ਪੜ੍ਹੋ : ਨੱਢਾ ਵੱਲੋਂ ਰਾਹੁਲ 'ਤੇ ਹਮਲੇ ਦਾ ਕੈਪਟਨ ਨੇ ਲਿਆ ਸਖਤ ਨੋਟਿਸ, ਜਾਣੋ ਕੀ ਬੋਲੇ

PunjabKesari

ਸਬੂਤ ਜੁਟਾਉਣ ਦੇ ਲਈ ਫੋਰਸਿੰਗ ਮਹਿਕਮੇ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਟੀਮ ਨੂੰ ਲਾਸ਼ ਨੇੜਿਓਂ ਬੀਅਰ ਦੀਆਂ 2 ਬੋਤਲਾਂ ਅਤੇ 2 ਗਲਾਸ ਦੇ ਇਲਾਵਾ ਖੂਨ 'ਚ ਲਥਪਥ ਇੱਟ ਮਿਲੀ, ਜੋ ਕਿ ਕਤਲ 'ਚ ਇਸਤੇਮਾਲ ਕੀਤੀ ਗਈ ਸੀ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਗੁਰਬਿੰਦਰ ਨੇ ਦੱਸਿਆ ਕਿ ਇਸ ਸਬੰਧ 'ਚ ਪਹਿਲਾ ਤੋਂ ਹੀ ਕੇਸ ਦਰਜ ਕਰਕੇ ਮਾਮਲੇ 'ਚ ਅਗਵਾ, ਫਿਰੌਤੀ, ਕਤਲ ਆਦਿ ਦੀ ਧਰਾਵਾਂ ਜੋੜ ਦਿੱਤੀਆਂ ਗਈਆਂ ਹਨ। ਜਲਦ ਹੀ ਇਸ ਮਾਮਲੇ ਦਾ ਪੱਖਪਾਤ ਕਰ ਦਿੱਤਾ ਜਾਵੇਗਾ। ਉਧਰ ਪੁਲਸ ਨੇ ਫੜ੍ਹੇ ਗਏ ਨੌਜਵਾਨ ਦੀ ਨਿਸ਼ਾਨਦੇਹੀ ਦੇ ਅਧਾਰ 'ਤੇ ਉਸ ਦੇ ਇਕ ਹੋਰ ਸਾਥੀ ਨੂੰ ਫੜ੍ਹ ਲਿਆ। ਦੋਵੇਂ ਹੀ ਮ੍ਰਿਤਕ ਦੇ ਦੋਸਤ ਹਨ ਅਤੇ ਉਸੇ ਇਲਾਕੇ ਦੇ ਰਹਿਣ ਵਾਲੇ ਹਨ। ਇਨ੍ਹਾਂ 'ਚ ਇਕ 12ਵੀਂ ਅਤੇ ਦੂਜਾ 10 ਵੀਂ ਕਲਾਸ ਦਾ ਵਿਦਿਆਰਥੀ ਅਤੇ ਅਤੇ ਦੋਵੇਂ 18-20 ਸਾਲ ਦੇ ਹਨ। 

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਹਿਰ ਢਾਹ ਰਿਹੈ 'ਕੋਰੋਨਾ', 5 ਨਵੇਂ ਕੇਸਾਂ ਦੀ ਪੁਸ਼ਟੀ, ਇਕ ਦੀ ਮੌਤ
ਪ੍ਰੀਤ ਦੇ ਮੋਬਾਇਲ ਤੋਂ ਫੋਨ ਕਰਕੇ ਮੰਗੀ ਫਿਰੌਤੀ
ਮ੍ਰਿਤਕ ਦੇ ਪਿਤਾ ਦਸ਼ਰਥ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲੇ ਨੇ ਉਸ ਦੇ ਬੇਟੇ ਦੇ ਮੋਬਾਇਲ 'ਤੇ ਫੋਨ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਬੇਟੇ ਨੂੰ ਸਹੀ-ਸਲਾਮਤ ਦੇਖਣਾ ਚਾਹੁੰਦਾ ਹੈ ਤਾਂ 50,000 ਰੁਪਏ ਦਾ ਇੰਤਜ਼ਾਮ ਕਰੇ ਅਤੇ ਚੌੜਾ ਬਾਜ਼ਾਰ ਦੇ ਨੇੜੇ ਬੁਕਸ ਮਾਰਕਿਟ ਦੇ ਨਾਲ ਲੱਗਦੀ ਪਾਰਕਿੰਗ 'ਚ ਪੁੱਜੇ। ਇਹ ਸੁਣ ਕੇ ਪ੍ਰੀਤ ਦਾ ਪਿਤਾ ਘਬਰਾ ਗਿਆ ਅਤੇ ਉਸ ਨੇ ਦੋਸਤਾਂ ਤੋਂ ਉਧਾਰ ਮੰਗ ਕੇ ਰਕਮ ਜੁਟਾਈ ਅਤੇ ਜਾਣਕਾਰੀ ਪੁਲਸ ਨੂੰ ਦਿੱਤੀ। ਦਸ਼ਰਥ ਨੇ ਦੱਸਿਆ ਕਿ ਜਦੋਂ ਉਹ ਰਕਮ ਲੈ ਕੇ ਪੁੱਜਾ ਤਾਂ ਉਸ ਨੂੰ ਫੋਨ ਕਰਕੇ ਘੰਟਾਘਰ ਵਾਲੀ ਪਾਰਕਿੰਗ 'ਚ ਬੁਲਾ ਲਿਆ। ਇਸ ਦੇ ਬਾਅਦ ਮਾਤਾ ਰਾਣੀ ਚੌਕ ਦੇ ਕੋਲ ਪਰ ਦਸ਼ਰਥ ਨੂੰ ਕੀ ਪਤਾ ਸੀ ਕਿ ਉਸ ਦੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪੁਲਸ ਨੇ ਮੁਸਤੈਦੀ ਵਰਤੀ। ਉਨ੍ਹਾਂ ਨੇ ਅਪਰਾਧੀਆਂ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਅਤੇ ਦਸ਼ਰਥ ਦੇ ਆਲੇ-ਦੁਆਲੇ ਘੇਰਾ ਜਾਲ ਬੁਣ ਦੇ ਚੱਲੇ। ਜਿਵੇਂ ਫਿਰੌਤੀ ਦੀ ਰਕਮ ਨੌਜਵਾਨ ਚੁੱਕਣ ਲਈ ਆਇਆ ਤਾਂ ਉਸ ਨੂੰ ਪੁਲਸ ਨੇ ਦਬੋਚ ਲਿਆ ਅਤੇ ਥਾਣੇ ਲਿਆਂਦਾ ਗਿਆ। 
ਅਪਰਾਧੀਆਂ ਦੀ ਗਿਣਤੀ ਹੋ ਸਕਦੀ ਹੈ ਜ਼ਿਆਦਾ
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਅਪਰਾਧੀਆਂ ਦੀ ਗਿਣਤੀ 2 ਤੋਂ 3 ਜਾਂ ਇਸ ਵੀ ਜ਼ਿਆਦਾ ਹੋ ਸਕਦੀ ਹੈ। ਪਹਿਲਾ ਪ੍ਰੀਤ ਦਾ ਅਗਵਾ ਕਰਨਾ ਫਿਰ ਉਸ ਸੁੰਨਸਾਨ ਇਮਾਰਤ 'ਚ ਲੈ ਕੇ ਜਾਣਾ ਅਤੇ ਬੇਰਹਿਮੀ ਨਾਲ ਕਤਲ ਕਰਨਾ ਅਤੇ ਫਿਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੋਂ ਫਿਰੌਤੀ ਮੰਗਣੀ, ਇਹ ਜ਼ਿਆਦਾ ਲੋਕਾਂ ਦਾ ਕੰਮ ਹੋ ਸਕਦਾ ਹੈ।


 


Babita

Content Editor

Related News