ਖੰਨਾ 'ਚ ਰਾਤ ਵੇਲੇ ਵੱਡੀ ਵਾਰਦਾਤ, ਮਜ਼ਦੂਰ ਦਾ ਕੀਤਾ ਬੇਰਹਿਮੀ ਨਾਲ ਕਤਲ

Saturday, Mar 04, 2023 - 08:53 AM (IST)

ਖੰਨਾ 'ਚ ਰਾਤ ਵੇਲੇ ਵੱਡੀ ਵਾਰਦਾਤ, ਮਜ਼ਦੂਰ ਦਾ ਕੀਤਾ ਬੇਰਹਿਮੀ ਨਾਲ ਕਤਲ

ਖੰਨਾ (ਵਿਪਨ) : ਖੰਨਾ 'ਚ ਬੀਤੀ ਰਾਤ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਇਕ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਿਰਜਾ ਪ੍ਰਸਾਦ (65) ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਗਿਰਜਾ ਪ੍ਰਸਾਦ ਦੇ ਪੁੱਤਰ ਸੁਨੀਲ ਨੇ ਦੱਸਿਆ ਕਿ ਉਸ ਦੇ ਪਿਤਾ ਸ਼ੈਲਰ 'ਚ ਕੰਮ ਕਰਦੇ ਸਨ ਅਤੇ ਮਾਂ ਅਨੀਤਾ ਦੇਵੀ ਚਾਹ ਦਾ ਖੋਖਾ ਲਾਉਂਦੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਜਲਦ ਲਾਗੂ ਕਰੇਗਾ 'ਫ਼ਸਲ ਬੀਮਾ ਯੋਜਨਾ', Budget ਸੈਸ਼ਨ ਦੌਰਾਨ ਹੋ ਸਕਦੈ ਐਲਾਨ

ਬੀਤੀ ਰਾਤ ਉਸ ਦੇ ਪਿਤਾ ਉਸ ਦੀ ਮਾਂ ਕੋਲ ਬੈਠੇ ਸੀ ਅਤੇ ਘਰ 'ਚ ਹੀ ਮੌਜੂਦ ਸਨ। ਅਚਾਨਕ ਉਸ ਦੀ ਮਾਂ ਨੇ ਰੌਲਾ ਪਾਇਆ ਕਿ ਉਸ ਦੇ ਪਿਤਾ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਹੈ। ਜਦੋਂ ਸੁਨੀਲ ਬਾਹਰ ਆਇਆ ਤਾਂ ਉਸ ਦਾ ਪਿਤਾ ਖੂਨ ਨਾਲ ਲੱਥਪਥ ਪਿਆ ਸੀ। ਜਦੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸੁਨੀਲ ਮੁਤਬਕ ਉਸ ਦੀ ਮਾਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਭੱਜਦੇ ਹੋਏ ਦੇਖਿਆ। ਆਲੇ-ਦੁਆਲੇ ਦੇ ਲੋਕਾਂ ਨੇ ਵੀ ਕਿਹਾ ਕਿ ਗਿਰਜਾ ਪ੍ਰਸਾਦ ਨੂੰ ਗੋਲੀ ਮਾਰੀ ਗਈ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਹੰਗਾਮਾ, ਰਾਜਪਾਲ ਵੱਲੋਂ ਭਾਸ਼ਣ ਦੌਰਾਨ 'ਮੇਰੀ ਸਰਕਾਰ' ਕਹਿਣ ਤੋਂ ਔਖੇ ਹੋਏ ਕਾਂਗਰਸੀ

ਫਿਲਹਾਲ ਮ੍ਰਿਤਕ ਗਿਰਜਾ ਪ੍ਰਸਾਦ ਦੀ ਲਾਸ਼ ਦਾ ਪੋਸਟ ਮਾਰਟਮ ਕਰਾਇਆ ਜਾ ਰਿਹਾ ਹੈ। ਇਸ ਬਾਰੇ ਖੰਨਾ ਦੇ ਡੀ. ਐੱਸ. ਪੀ. ਕਰਨੈਲ ਸਿੰਘ ਨੇ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਗੋਲੀ ਲੱਗਣ ਵਾਲੀ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਡਾਕਟਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਬਾਕੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News