ਫੁੱਫੜ ਦੇ ਮੂੰਹੋਂ ਪਤਨੀ ਲਈ ਗੰਦੀ ਮੰਗ ਸੁਣ ਖੌਲ੍ਹਿਆ ਖ਼ੂਨ, ਗੁੱਸਾ ਨਾ ਸਾਂਭ ਸਕਿਆ ਭਤੀਜਾ ਤੇ ਫਿਰ...(ਵੀਡੀਓ)

08/02/2023 2:54:47 PM

ਫਤਿਹਗੜ੍ਹ ਸਾਹਿਬ (ਜਗਦੇਵ) : ਆਪਣੀ ਪਤਨੀ ਲਈ ਫੁੱਫੜ ਦੇ ਮੂੰਹੋਂ ਗੰਦੀ ਮੰਗ ਸੁਣ ਕੇ ਭਤੀਜੇ ਦਾ ਖ਼ੂਨ ਖੌਲ੍ਹ ਗਿਆ ਅਤੇ ਉਸ ਕੋਲੋਂ ਗੁੱਸਾ ਸਾਂਭਿਆ ਨਾ ਗਿਆ। ਉਸ ਨੇ ਗੁੱਸੇ 'ਚ ਆ ਕੇ ਫੁੱਫੜ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਫਿਲਹਾਲ ਪੁਲਸ ਨੇ ਉਸ ਨੂੰ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਫਤਿਹਗੜ੍ਹ ਸਾਹਿਬ ਦੇ ਐੱਸ. ਐੱਸ. ਪੀ. ਡਾ. ਰਵਜੋਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਛਿੰਦਾ (55) ਵਾਸੀ ਪਿੰਡ ਸੈਦਪੁਰ ਵਜੋਂ ਹੋਈ ਹੈ, ਜੋ ਕਿ ਆਪਣੀ ਭਤੀਜ ਨੂੰਹ 'ਤੇ ਮਾੜੀ ਨਜ਼ਰ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਰਿਸ਼ਤੇ 'ਚ ਗੁਰਜੀਤ ਸਿੰਘ ਦਾ ਫੁੱਫੜ ਲੱਗਦਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਗਰੀਬ ਪਰਿਵਾਰਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਹੋਰ ਵੀ ਕੀਤੇ ਐਲਾਨ (ਤਸਵੀਰਾਂ)

ਸੁਰਿੰਦਰ ਪਿਛਲੇ ਕਾਫ਼ੀ ਸਮੇਂ ਤੋਂ ਗੁਰਜੀਤ ਦੀ ਪਤਨੀ 'ਤੇ ਗੰਦੀ ਨਜ਼ਰ ਰੱਖਦਾ ਸੀ, ਜਿਸ ਕਾਰਨ ਗੁਰਜੀਤ ਨੂੰ ਉਸ 'ਤੇ ਬਹੁਤ ਗੁੱਸਾ ਆਉਂਦਾ ਸੀ। 28 ਜੁਲਾਈ ਦੀ ਰਾਤ ਨੂੰ ਵੀ ਉਹ ਆਪਣੇ ਦੋਸਤ ਸੁਖਬੀਰ ਸਿੰਘ ਨਾਲ ਸੁਰਿੰਦਰ ਦੇ ਘਰ ਗਿਆ। ਇਸ ਤੋਂ ਬਾਅਦ ਤਿੰਨੇਂ ਪਿੰਡ ਬੁੱਚੜਾ ਦੇ ਬਿਰਧ ਆਸ਼ਰਮ ਕੋਲ ਆ ਗਏ। ਉੱਥੇ ਪਹਿਲਾਂ ਤਿੰਨਾਂ ਨੇ ਸ਼ਰਾਬ ਪੀਤੀ। ਇਸ ਦੌਰਾਨ ਗੁਰਜੀਤ ਸਿੰਘ ਨੇ ਆਪਣੇ ਫੁੱਫੜ ਸੁਰਿੰਦਰ ਨੂੰ ਪਤਨੀ ਦੇ ਇਲਾਜ ਲਈ ਪੈਸੇ ਉਧਾਰ ਦੇਣ ਲਈ ਕਿਹਾ। ਭਤੀਜੇ ਨੂੰ ਪੈਸੇ ਦੇਣ ਬਦਲੇ ਸੁਰਿੰਦਰ ਨੇ ਆਪਣੀ ਭਤੀਜ ਨੂੰਹ ਲਈ ਗੰਦੀ ਮੰਗ ਰੱਖ ਦਿੱਤੀ।

ਇਹ ਵੀ ਪੜ੍ਹੋ : ਆਖ਼ਰ 2 ਦਿਨਾਂ ਬਾਅਦ ਵਿਧਾਇਕਾਂ ਨੂੰ ਹੋਏ CM ਮਾਨ ਦੇ ਦਰਸ਼ਨ

ਇਸ ਤੋਂ ਬਾਅਦ ਗੁੱਸੇ 'ਚ ਆ ਕੇ ਗੁਰਜੀਤ ਸਿੰਘ ਨੇ ਸੁਰਿੰਦਰ ਦੀ ਧੌਣ 'ਤੇ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਇਸ ਕੰਮ 'ਚ ਉਸ ਦੇ ਦੋਸਤ ਨੇ ਵੀ ਉਸ ਦਾ ਸਾਥ ਦਿੱਤਾ। ਜਦੋਂ ਦੋਵੇਂ ਸੁਰਿੰਦਰ ਨੂੰ ਮਾਰ ਰਹੇ ਸਨ ਤਾਂ ਮੌਕੇ 'ਤੇ ਸੁਰਿੰਦਰ ਦੀ ਪਤਨੀ ਜਸਵੀਰ ਕੌਰ ਵੀ ਪਹੁੰਚ ਗਈ। ਉਸ ਨੂੰ ਦੇਖ ਕੇ ਦੋਵੇਂ ਹੀ ਫ਼ਰਾਰ ਹੋ ਗਏ। ਫਿਲਹਾਲ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਕਤਲ ਦੇ ਦੋਸ਼ ਹੇਠ ਗੁਰਜੀਤ ਸਿੰਘ ਅਤੇ ਉਸ ਦੇ ਸਾਥੀ ਸੁਖਬੀਰ ਸਿੰਘ ਵਾਸੀ ਜ਼ਿਲ੍ਹਾ ਰੋਪੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਤੇ ਚਾਕੂ ਵੀ ਬਰਾਮਦ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਵੇਂ ਦੋਸ਼ੀ ਫੜ੍ਹੇ ਗਏ ਹਨ ਅਤੇ ਕਤਸ ਕੇਸ 'ਚ ਸਖ਼ਤ ਸਜ਼ਾ ਦਿਵਾਉਣ ਲਈ ਅਦਾਲਤ 'ਚ ਠੋਸ ਸਬੂਤ ਪੇਸ਼ ਕੀਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News