ਦਰਗਾਹ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਰਜਬਾਹੇ 'ਚੋਂ ਖੂਨ ਨਾਲ ਲੱਥਪਥ ਮਿਲੀ ਲਾਸ਼

Monday, Jul 27, 2020 - 02:10 PM (IST)

ਦਰਗਾਹ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਰਜਬਾਹੇ 'ਚੋਂ ਖੂਨ ਨਾਲ ਲੱਥਪਥ ਮਿਲੀ ਲਾਸ਼

ਫਤਿਹਗੜ੍ਹ ਸਾਹਿਬ (ਵਿਪਨ) : ਸਥਾਨਕ ਥਾਣਾ ਬਡਾਲੀ ਅਧੀਨ ਪੈਂਦੇ ਪਿੰਡ ਬਰਾਸ ਵਿਖੇ ਸਥਿਤ ਇਕ ਦਰਗਾਹ ਦੇ ਸੇਵਾਦਾਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਤੋਂ ਬਾਅਦ ਲਾਸ਼ ਨੂੰ ਰਜਬਾਹੇ 'ਚ ਸੁੱਟ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਤਫ਼ਤੀਸ਼ 'ਚ ਜੁੱਟ ਗਈ।

ਇਹ ਵੀ ਪੜ੍ਹੋ : 'ਹੌਲਦਾਰ' ਦੀਆਂ ਹਰਕਤਾਂ ਤੋਂ ਤੰਗ ਹੋਏ ਲੋਕਾਂ ਨੇ ਕੀਤਾ ਏਕਾ, ਇੰਝ ਖੋਲ੍ਹਿਆ ਸਾਰਾ ਭੇਤ
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਮ੍ਰਿਤਕ ਤਰਸੇਮ ਸਿੰਘ (42) ਵਾਸੀ ਬਰਾਸ ਪਿੰਡ ਨੇੜੇ ਬਣੀ ਫਿਰਨੀ ਕੋਲ ਸਥਿਤ ਦਰਗਾਹ 'ਤੇ ਸੇਵਾ ਕਰਦਾ ਸੀ। ਐਤਵਾਰ ਸਵੇਰੇ ਜਦੋਂ ਤਰਸੇਮ ਦੀ ਮਾਂ ਸੁਰਜੀਤ ਕੌਰ ਉਸ ਕੋਲ ਗਈ ਤਾਂ ਉਹ ਕਮਰੇ 'ਚ ਨਹੀਂ ਸੀ। ਮਾਂ ਨੇ ਉਸ ਨੂੰ ਦਰਗਾਹ 'ਤੇ ਵੀ ਲੱਭਿਆ ਪਰ ਉਹ ਨਹੀਂ ਮਿਲਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਕੋਰੋਨਾ ਇਲਾਜ ਲਈ ਨਿੱਜੀ ਹਸਪਤਾਲ ਵੀ ਲੈ ਸਕਣਗੇ 'ਪਲਾਜ਼ਮਾ'

ਜਦੋਂ ਪੁਲਸ ਨੇ ਭਾਲ ਕੀਤੀ ਤਾਂ ਤਰਸੇਮ ਦੀ ਲਾਸ਼ ਦਰਗਾਹ ਨਾਲ ਲੰਘਦੇ ਰਜਬਾਹੇ 'ਚ ਖੂਨ ਨਾਲ ਲੱਥਪਥ ਬਰਾਮਦ ਕੀਤੀ ਗਈ। ਮ੍ਰਿਤਕ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਪਾਏ ਗਏ ਅਤੇ ਉਸ ਦਾ ਸਾਈਕਲ ਵੀ ਰਜਬਾਹੇ ਨੇੜੇ ਡਿਗਿਆ ਪਿਆ ਸੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਧਰਤੀ 'ਚ ‘ਜ਼ਹਿਰੀਲੇ ਟੀਕੇ’ ਦੇ ਪੁਖ਼ਤਾ ਸਬੂਤ, ਕੇਂਦਰੀ ਰਿਪੋਰਟ ’ਚ ਹੋਇਆ ਖੁਲਾਸਾ


author

Babita

Content Editor

Related News