150 ਰੁਪਏ ਲਈ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ 'ਤਾ ਨੌਜਵਾਨ! ਕਹਿੰਦੇ, '20-20 ਰੁਪਏ ਕਰਕੇ ਜੋੜੇ ਸੀ ਪੈਸੇ...'

Saturday, Mar 16, 2024 - 09:19 AM (IST)

ਚੰਡੀਗੜ੍ਹ (ਪ੍ਰੀਕਸ਼ਿਤ): ਸੈਕਟਰ-44 ’ਚ ਬੁੜੈਲ ਵਾਸੀ ਜਤਿੰਦਰ ਉਰਫ਼ ਜੀਤੂ ਦਾ ਕਤਲ ਸਿਰਫ਼ 150 ਰੁਪਏ ਦੀ ਵਜ੍ਹਾ ਨਾਲ ਕਰ ਦਿੱਤਾ ਗਿਆ। ਇਹ ਖ਼ੁਲਾਸਾ ਇਸ ਅੰਨ੍ਹੇ ਕਤਲ ਕੇਸ ਦੇ ਮੁਲਜ਼ਮਾਂ ਨੇ ਪੁਲਸ ਜਾਂਚ ’ਚ ਕੀਤਾ। ਜ਼ਿਲ੍ਹਾ ਕ੍ਰਾਈਮ ਸੈੱਲ ਅਤੇ ਸੈਕਟਰ-34 ਥਾਣਾ ਪੁਲਸ ਦੀ ਜੁਆਇੰਟ ਟੀਮ ਨੇ 24 ਘੰਟੇ ਦੇ ਅੰਦਰ ਹੀ ਮੁਲਜ਼ਮਾਂ ਨੂੰ ਫੜ ਲਿਆ।

ਮੁਲਜ਼ਮਾਂ ਦੀ ਪਛਾਣ ਬੁੜੈਲ ’ਚ ਕਿਰਾਏ ’ਤੇ ਰਹਿਣ ਵਾਲੇ ਬਸੰਤ ਚੌਧਰੀ (35) ਅਤੇ ਚੂੜਾਮਣੀ ਕੁਮਾਰ (24) ਦੇ ਰੂਪ ਵਿਚ ਹੋਈ ਹੈ। ਦੋਵੇਂ ਮੂਲ ਰੂਪ ’ਚ ਨੇਪਾਲ ਦੇ ਰਹਿਣ ਵਾਲੇ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਦੋਵੇਂ ਪਾਰਕਿੰਗ ’ਚ ਇਕੱਠੇ ਹੋਏ ਪੈਸੇ ਗਿਣ ਰਹੇ ਸਨ। ਇਸ ਦੌਰਾਨ ਜੀਤੂ ਨੇ ਉਨ੍ਹਾਂ ਤੋਂ ਪੈਸੇ ਖੋਹ ਲਏ ਅਤੇ ਫ਼ਰਾਰ ਹੋ ਗਿਆ। ਪੈਸੇ ਵਾਪਸ ਲੈਣ ਅਤੇ ਹਰਕਤ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਚ ਜੁਟੀ ਹੈ।

20-20 ਰੁਪਏ ਕਰਕੇ ਜੋੜੇ ਸਨ ਪੈਸੇ

ਮੁਲਜ਼ਮਾਂ ਨੇ ਪੁਲਸ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਚੌਕੀਦਾਰ ਵਜੋਂ ਕੰਮ ਕਰਦੇ ਹਨ। ਰਾਤ ਸਮੇਂ ਬੁੜੈਲ ''ਚ ਖੜ੍ਹੇ ਆਟੋ ਦੀ ਰਾਖੀ ਕਰਨ ਦੇ ਬਦਲੇ ਉਹ ਆਟੋ ਚਾਲਕਾਂ ਤੋਂ 20-20 ਰੁਪਏ ਲੈਂਦੇ ਹਨ। ਮੁਲਜ਼ਮਾਂ ਨੇ ਦੱਸਿਆ ਕਿ 13/14 ਦੀ ਰਾਤ ਨੂੰ ਵੀ ਉਹ ਆਟੋ ਚਾਲਕਾਂ ਤੋਂ ਪੈਸੇ ਲੈ ਕੇ ਗਿਣ ਰਹੇ ਸਨ। ਇਸ ਦੌਰਾਨ ਇਕ ਸ਼ਰਾਬੀ ਨੌਜਵਾਨ (ਜੀਤੂ) ਨੇ ਆ ਕੇ ਉਸ ਦੇ ਹੱਥੋਂ ਪੈਸੇ ਖੋਹ ਲਏ ਅਤੇ ਫ਼ਰਾਰ ਹੋ ਗਿਆ। ਉਨ੍ਹਾਂ ਉਸ ਨੂੰ ਫੜ ਲਿਆ ਪਰ ਉਹ ਉੱਥੋਂ ਵੀ ਫਰਾਰ ਹੋ ਕੇ ਸੈਕਟਰ-44 ਦੇ ਪਾਰਕ ਵਿਚ ਪਹੁੰਚ ਗਿਆ। ਦੋਵੇਂ ਮੁਲਜ਼ਮ ਵੀ ਉਸ ਦਾ ਪਿੱਛਾ ਕਰ ਕੇ ਪਾਰਕ ਵਿਚ ਪਹੁੰਚ ਗਏ। ਦੋਵਾਂ ਨੇ ਡੰਡਿਆਂ ਨਾਲ ਉਸ ਦੀ ਗਰਦਨ ’ਤੇ ਕਈ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉੱਥੋਂ ਫ਼ਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ 'ਚ ਬਣਾਏ ਜਾਣਗੇ 28 ਨਵੇਂ ਪੁਲਸ ਸਟੇਸ਼ਨ, ਇਨ੍ਹਾਂ ਅਪਰਾਧਾਂ 'ਤੇ ਹੋਵੇਗਾ ਐਕਸ਼ਨ

ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਕਰੀਬ 6.50 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਸੈਕਟਰ-44 ਸਥਿਤ ਲਕਸ਼ਮੀ ਨਰਾਇਣ ਮੰਦਰ ਦੇ ਨਾਲ ਲੱਗਦੀ ਗਰਾਊਂਡ 'ਚ ਇਕ ਨੌਜਵਾਨ ਸ਼ੱਕੀ ਹਾਲਤ 'ਚ ਪਿਆ ਹੈ। ਡੀ.ਐੱਸ.ਪੀ. ਸਾਊਥ ਦਲਬੀਰ ਸਿੰਘ ਭਿੰਡਰ, ਐੱਸ.ਐੱਚ.ਓ.-34 ਬਲਦੇਵ ਕੁਮਾਰ, ਸੈਕਟਰ-31 ਦੇ ਐੱਸ.ਐੱਚ.ਓ. ਰਾਮ ਰਤਨ ਸ਼ਰਮਾ, ਡੀ.ਸੀ.ਸੀ. ਇੰਚਾਰਜ ਇੰਸਪੈਕਟਰ ਜਸਮਿੰਦਰ ਸਿੰਘ ਹੋਰ ਪੁਲਸ ਟੀਮ ਨਾਲ ਪੁੱਜੇ। ਪੁਲਸ ਨੌਜਵਾਨ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਗਰਦਨ 'ਤੇ ਨਿਸ਼ਾਨ ਸਨ, ਜਿਸ ਕਾਰਨ ਸੈਕਟਰ-34 ਥਾਣੇ 'ਚ ਅਣਪਛਾਤੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ।

ਐੱਸ.ਐੱਸ.ਪੀ. ਕੰਵਰਦੀਪ ਕੌਰ, ਐੱਸ.ਪੀ. ਸਿਟੀ ਮ੍ਰਿਦੁਲ ਦੀ ਅਗਵਾਈ ਹੇਠ ਸਾਂਝੀ ਟੀਮ ਬਣਾਈ ਗਈ, ਜਿਸ ਨੇ ਬੁੜੈਲ ਅਤੇ ਸੈਕਟਰ-44 ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ। ਸੀ.ਸੀ.ਟੀ.ਵੀ ਫੁਟੇਜ ''ਚ ਜਤਿੰਦਰ ਘਰ ਨੂੰ ਜਾਂਦਾ ਅਤੇ ਫਿਰ ਬਾਹਰ ਆਉਂਦਾ ਦਿਖਾਈ ਦੇ ਰਿਹਾ ਸੀ ਜਦਕਿ ਦੂਜੀ ਫੁਟੇਜ ''ਚ ਦੋ ਨੇਪਾਲੀਆਂ ਨੇ ਡੰਡਾ ਫੜਿਆ ਹੋਇਆ ਸੀ। ਪੁਲਸ ਨੇ ਦੋਵਾਂ ਨੇਪਾਲੀਆਂ ਨੂੰ ਸੈਕਟਰ-51 ਨੇੜਿਓਂ ਕਾਬੂ ਕਰ ਲਿਆ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਜੁਰਮ ਕਬੂਲ ਕਰ ਲਿਆ।

ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਰਾਬ ਪੀਤੀ ਸੀ। ਬਾਅਦ ਵਿਚ ਮੁਲਜ਼ਮ ਬਸੰਤ ਚੌਧਰੀ ਇਹ ਦੇਖਣ ਆਇਆ ਕਿ ਸਾਹ ਰੁਕ ਗਿਆ ਹੈ ਜਾਂ ਨਹੀਂ। ਇਸ ਤੋਂ ਇਲਾਵਾ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਬਸੰਤ ਚੌਧਰੀ ਨੇ ਨੇਪਾਲ ’ਚ ਵੀ ਕਤਲ ਕੀਤਾ ਸੀ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਮੋਬਾਈਲ ਲਈ ਪਾਗਲਪਨ ਦੀ ਹੱਦ! Toilet 'ਚ ਡਿੱਗਿਆ ਫ਼ੋਨ ਤਾਂ ਨੌਜਵਾਨ ਨੇ ਖਾ ਲਿਆ ਜ਼ਹਿਰ (ਵੀਡੀਓ)

ਇਨਾਮ ਲਈ ਕੀਤੀ ਜਾਵੇਗੀ ਸਿਫ਼ਾਰਸ਼

ਅੰਨ੍ਹੇ ਕਤਲ ਕੇਸ ਨੂੰ ਮਹਿਜ਼ 24 ਘੰਟਿਆਂ ’ਚ ਸੁਲਝਾਉਣ ਦਾ ਸਿਹਰਾ ਡੀ.ਸੀ.ਸੀ. ਇੰਸਪੈਕਟਰ ਜਸਮਿੰਦਰ ਸਿੰਘ, ਸੈਕਟਰ-34 ਥਾਣੇ ਦੇ ਐੱਸ.ਐੱਚ.ਓ. ਬਲਦੇਵ ਕੁਮਾਰ, ਸੈਕਟਰ-31 ਥਾਣੇ ਦੇ ਐੱਸ.ਐੱਚ.ਓ. ਰਾਮ ਰਤਨ ਸ਼ਰਮਾ ਦੀ ਦੇਖ-ਰੇਖ ਹੇਠ ਬਣਾਈਆਂ ਗਈਆਂ ਟੀਮਾਂ ਨੂੰ ਜਾਂਦਾ ਹੈ। ਡੀ.ਐੱਸ.ਪੀ. ਸਾਊਥ ਦਲਬੀਰ ਸਿੰਘ ਭਿੰਡਰ ਨੇ ਦੱਸਿਆ ਕਿ ਸਾਂਝੇ ਆਪ੍ਰੇਸ਼ਨ ’ਚ ਸ਼ਾਮਲ ਪੁਲਸ ਟੀਮ ਨੂੰ ਇਨਾਮ ਦੇਣ ਲਈ ਸੀਨੀਅਰ ਅਧਿਕਾਰੀਆਂ ਨੂੰ ਸਿਫ਼ਾਰਸ਼ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News