ਦਿਲ ਕੰਬਾਉਣ ਵਾਲੀ ਵਾਰਦਾਤ, ਘਰ ''ਚ ਦਾਖ਼ਲ ਹੋ ਕੁੱਟ-ਕੁੱਟ ਕੇ ਕੀਤਾ ਨੌਜਵਾਨ ਦਾ ਕਤਲ

Sunday, Aug 30, 2020 - 06:26 PM (IST)

ਦਿਲ ਕੰਬਾਉਣ ਵਾਲੀ ਵਾਰਦਾਤ, ਘਰ ''ਚ ਦਾਖ਼ਲ ਹੋ ਕੁੱਟ-ਕੁੱਟ ਕੇ ਕੀਤਾ ਨੌਜਵਾਨ ਦਾ ਕਤਲ

ਫਾਜ਼ਿਲਕਾ (ਸੁਨੀਲ ਨਾਗਪਾਲ): ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਪੱਤਰੇਵਾਲਾ 'ਚ ਬੀਤੀ ਰਾਤ ਇਕ ਵਿਅਕਤੀ ਦੇ ਪੁਰਾਣੀ ਰੰਜਿਸ਼ ਦੇ ਚੱਲਦੇ ਕੁੱਟ-ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 20-25 ਹਮਲਾਵਰਾਂ ਨੇ ਢਾਣੀ 'ਚ ਰਹਿੰਦੇ ਬਲਵਿੰਦਰ ਸਿੰਘ ਦੇ ਪਰਿਵਾਰ 'ਤੇ ਹਮਲਾ ਕੀਤਾ, ਜਿਸ 'ਚ 25 ਸਾਲਾ ਬਲਵਿੰਦਰ ਉਰਫ ਬੱਬਰ ਖਾਲਸਾ ਨਾਂ ਦੇ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ, ਜਿਸ 'ਤੇ ਛੁਡਵਾਉਣ ਲਈ ਆਏ ਪਰਿਵਾਰਕ ਮੈਂਬਰਾਂ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਇਕ ਜਨਾਨੀ ਸਣੇ 3 ਜਾਣਿਆਂ ਦੀਆਂ ਲੱਤਾਂ ਵੀ ਤੋੜੀਆਂ ਗਈਆਂ। 

ਇਹ ਵੀ ਪੜ੍ਹੋ : ਮੁਕਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਾਤ 'ਚ ਮਿਲੇ ਜੋੜੇ

PunjabKesari

ਪਿੰਡ ਪੱਤਰੇਵਾਲਾ 'ਚ ਹੋਈ ਘਟਨਾ ਦੇ ਬਾਰੇ ਅਬੋਹਰ ਦੇ ਸਰਕਾਰ ਹਸਪਤਾਲ 'ਚ ਜੇਰੇ ਇਲਾਜ ਮ੍ਰਿਤਕ ਨੌਜਵਾਨ ਦੀ ਮਾਂ ਈਸ਼ਰ ਕੌਰ, ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਗੁਰਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਰਾਤ ਨੂੰ ਆਏ ਸਨ ਅਤੇ ਇਨ੍ਹਾਂ 'ਚੋਂ ਕੁੱਝ ਲੋਕਾਂ ਨੇ ਪੁਲਸ ਦੀਆਂ ਵਰਦੀਆਂ ਪਾਈਆਂ ਹੋਈਆਂ ਸਨ। ਉਨ੍ਹਾਂ ਨੇ ਉਨ੍ਹਾਂ ਦੇ ਘਰ ਦਾ ਬੂਹਾ ਖੜਕਾਇਆ ਤਾਂ ਉਨ੍ਹਾਂ ਨੇ ਬੂਹਾ ਖੋਲ੍ਹਿਆ ਤਾਂ ਪਿੰਡ ਦਾ ਮੌਜੂਦਾ ਸਰਪੰਚ ਗੁਰਵਿੰਦਰ ਸਿੰਘ ਕਰੀਬ 2 ਦਰਜਨ ਸਾਥੀਆਂ ਨੂੰ ਲੈ ਕੇ ਅੰਦਰ ਦਾਖ਼ਲ ਹੋਏ ਅਤੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਤੇ ਗੋਲੀਆਂ ਵੀ ਚਲਾਈਆਂ।

PunjabKesari

 

ਮਾਰਕੁੱਟ 'ਚ ਫੱਟੜ ਹੋਏ ਬਲਵਿੰਦਰ ਸਿੰਘ ਉਰਫ ਬੱਬਰ ਖਾਲਸਾ ਨੂੰ ਜਦੋਂ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਮਾਮਲੇ 'ਚ ਜਾਂਚ ਕਰਨ ਪਹੁੰਚੇ ਡੀ.ਐੱਸ.ਪੀ. ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਜ਼ਖਮੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਬਿਆਨਾਂ 'ਤੇ ਹਮਲਾਵਰਾਂ ਖ਼ਿਲਾਫ ਧਾਰਾ 302 ਅਤੇ ਹੋਰ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸ 'ਚ ਸਰਪੰਚ ਗੁਰਵਿੰਦਰ ਸਿੰਘ ਬੰਟੀ ਬੋਬੀ, ਸ਼ੰਮੀ, ਵਰਿੰਦਰ ਅਤੇ ਹੋਰ ਅਣਪਛਾਣੇ ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਭਰਾ ਦੀ ਥਾਂ ਡਿਊਟੀ 'ਤੇ ਆਏ ਗੋਦਾਮ ਦੇ ਚੌਕੀਦਾਰ ਦਾ ਕਤਲ

PunjabKesari


author

Shyna

Content Editor

Related News