ਮੇਲੇ ''ਚ ਗਏ 21 ਸਾਲਾ ਨੌਜਵਾਨ ਦਾ ਅਣਪਛਾਤਿਆਂ ਵਲੋਂ ਕਤਲ

Saturday, Apr 03, 2021 - 06:31 PM (IST)

ਮੇਲੇ ''ਚ ਗਏ 21 ਸਾਲਾ ਨੌਜਵਾਨ ਦਾ ਅਣਪਛਾਤਿਆਂ ਵਲੋਂ ਕਤਲ

ਬੁਢਲਾਡਾ (ਬਾਂਸਲ): ਇੱਥੋ 5 ਕਿਲੋਮੀਟਰ ਦੀ ਦੂਰੀ ’ਤੇ ਮਾਤਾ ਸ਼ੀਤਲਾ ਦੇ ਮੇਲੇ ’ਚ ਟੈਟੂ ਬਣ ਵਾ ਰਹੇ ਨੌਜਵਾਨ ਦਾ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਨਾਨਕ ਸਿੰਘ (21) ਪੁੱਤਰ ਸੁਖਪਾਲ ਸਿੰਘ ਵਾਸੀ ਵਾਰਡ ਨੰਬਰ 6 ਬੁਢਲਾਡਾ ਕੁਲਾਣੇ ਦੇ ਮੇਲੇ ਤੇ ਇੱਕ ਦੁਕਾਨ ਤੋਂ ਟੈਟੂ ਬਣਵਾ ਰਿਹਾ ਸੀ ਕਿ ਪਿੱਛੋ ਆ ਕੇ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਚਾਕੂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਜਿੱਥੋ ਉਸ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ ਅਤੇ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ: ਲੰਬੀ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 3 ਕੁੜੀਆਂ ਸਮੇਤ 12 ਕਾਬੂ

ਐੱਸ.ਐੱਚ.ਓ. ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਖਪਾਲ ਸਿੰਘ ਦੇ ਬਿਆਨ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302,34 ਆਈ.ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। 

ਇਹ ਵੀ ਪੜ੍ਹੋ:  26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ


author

Shyna

Content Editor

Related News