ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਵਿਰੋਧ ''ਚ ਰੋਸ ਮਾਰਚ ਕੱਢ ਕੇ, ਕਾਤਲਾਂ ਲਈ ਸਖਤ ਸਜ਼ਾ ਦੀ ਕੀਤੀ ਮੰਗ
Saturday, Sep 09, 2017 - 02:24 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) — ਸ੍ਰੀ ਮੁਕਤਸਰ ਸਾਹਿਬ 'ਚ ਸੱਚ ਦੀ ਆਵਾਜ਼ ਪੱਤਰਕਾਰ ਗੋਰੀ ਲੰਕੇਸ਼ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਦੀ ਮੰਗ ਨੂੰ ਲੈ ਕੇ ਪੱਤਰਕਾਰ ਭਾਈਚਾਰਾ, ਮੁਸਲਿਮ ਸਮਾਜ, ਲੇਖਕ ਮਜ਼ਦੂਰ ਤਮਾਮ ਸਮਾਜ ਸੇਵੀ ਸੰਸਥਾਵਾਂ ਵਲੋਂ ਮਾਈ ਭਾਗੋ ਤੋਂ ਸ਼ੁਰੂ ਹੋ ਕੇ ਕੋਰਟ ਕਪੂਰਾ ਤਕ ਰੋਸ ਮਾਰਚ ਕੱਢਿਆ ਗਿਆ ਤੇ ਇਹ ਮੰਗ ਕੀਤੀ ਗਈ ਕਿ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
