ਪੁਲਸ ਨੇ ਸੁਲਝਾਈ ਕਤਲ ਕੇਸ ਦੀ ਗੁੱਥੀ, ਦੋ ਗ੍ਰਿਫਤਾਰ

02/02/2018 2:49:06 PM

ਸੰਗਰੂਰ (ਬੇਦੀ) — ਰੇਲਵੇ ਪੁਲਸ ਨੇ ਕਤਲ ਕੇਸ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਅਫ਼ਸਰ ਥਾਣਾ ਰੇਲਵੇ ਪੁਲਸ ਸੰਗਰੂਰ ਦੇ ਐੱਸ.ਐੱਚ.ਓ. ਚਰਨਦੀਪ ਸਿੰਘ ਨੇ ਦੱਸਿਆ ਕਿ ਸੁਨਾਮ ਵਿਖੇ 28 ਜਨਵਰੀ ਨੂੰ ਲਾਡੀ ਪੁੱਤਰ ਲੱਖ ਸਿੰਘ ਦਾ ਕਤਲ ਕੀਤਾ ਗਿਆ ਸੀ, ਜਿਸ ਦੀ ਜਾਣਕਾਰੀ ਮਿਲਣ ਉਪਰੰਤ ਸੀ.ਆਰ.ਪੀ. ਸੰਗਰੂਰ ਵਿਖੇ ਆਈ.ਪੀ.ਸੀ. ਦੀਆਂ ਧਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ 2 ਦੋਸ਼ੀਆਂ ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਲੱਖਾ ਸਿੰਘ ਪੁੱਤਰ ਜੀਤ ਸਿੰਘ ਦੋਵੇਂ ਵਾਸੀ ਮੰਡੀ ਸੁਨਾਮ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਗਿਆ।  


Related News