ਸ਼ਹਿਨਾਜ਼ ਕਤਲ ਕੇਸ ਦੀ ਗੁੱਥੀ ਸੁਲਝੀ, ਕਾਤਲ ਪਤੀ ਗ੍ਰਿਫਤਾਰ

Friday, Dec 08, 2017 - 05:44 PM (IST)

ਸ਼ਹਿਨਾਜ਼ ਕਤਲ ਕੇਸ ਦੀ ਗੁੱਥੀ ਸੁਲਝੀ, ਕਾਤਲ ਪਤੀ ਗ੍ਰਿਫਤਾਰ

ਨਾਭਾ (ਰਾਹੁਲ ਖੁਰਾਨਾ) — ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿਖੇ ਪਤੀ ਵਲੋਂ ਆਪਣੀ ਪਤਨੀ ਨੂੰ ਨਹਿਰ 'ਚ ਧੱਕਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਸ਼ਹਿਨਾਜ਼ ਤਾਜੋ ਮੰਡੀ ਦੀ ਰਹਿਣ ਵਾਲੀ ਸੀ ਤੇ ਉਸ ਦੇ ਪਹਿਲੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦਾ ਵਿਆਹ ਨਾਭਾ ਬਲਾਕ ਦੇ ਪਿੰਡ ਕਕਰਾਲਾ ਵਾਸੀ ਅਨਵਰ ਅਲੀ ਨਾਲ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਵਿਚਾਲੇ ਤਕਰਾਰ ਰਹਿੰਦੀ ਸੀ ਤੇ ਜਿਸ ਕਾਰਨ ਅਨਵਰ ਅਲੀ ਆਪਣੀ ਪਤਨੀ ਨੂੰ ਪਟਿਆਲਾ ਰਹਿਣ ਲਈ ਜਿੱਦ ਕਰਦਾ ਸੀ ਪਰ ਮ੍ਰਿਤਕਾ ਉਥੇ ਰਹਿਣ ਲਈ ਤਿਆਰ ਨਹੀਂ ਸੀ, ਜਿਸ ਦੇ ਚਲਦਿਆਂ ਸ਼ਹਿਨਾਜ਼ ਦੇ ਪਤੀ ਨੇ ਮੌਕਾ ਦੇਖ ਕੇ ਉਸ ਨੂੰ ਨਹਿਰ 'ਚ ਧੱਕਾ ਦੇ ਦਿੱਤਾ। ਮ੍ਰਿਤਕ ਮਹਿਲਾ ਦੀ ਲਾਸ਼ ਨਾ ਮਿਲਣ ਕਾਰਨ ਮ੍ਰਿਤਕਾ ਦੇ ਪਿਤਾ ਯੁਵਰਾਜ ਖਾਂ ਨੇ ਆਪਣੀ ਧੀ ਦੀ ਲਾਸ਼ ਲੈਣ ਲਈ ਗੁਹਾਰ ਲਗਾਈ ਹੈ। ਇਸ ਘਟਨਾ ਨੂੰ 10 ਦਿਨ ਦਾ ਸਮਾਂ ਬੀਤ ਚੁੱਕਾ ਹੈ ਪਰ ਪੁਲਸ ਨੇ ਅੱਜ (ਸ਼ੁੱਕਰਵਾਰ) ਮ੍ਰਿਤਕਾ ਦੇ ਪਤੀ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸੰਬੰਧੀ ਨਾਭਾ ਥਾਣੇ ਦੇ ਇੰਚਾਰਜ ਬਿੱਕਰ ਸਿੰਘ ਸੋਹੀ ਨੇ ਦੱਸਿਆ ਕਿ ਮ੍ਰਿਤਕਾ ਸ਼ਹਿਨਾਜ਼ ਦਾ ਪਹਿਲਾਂ ਵਿਆਹ ਹਰੀਗੜ੍ਹ ਸੀ, ਜਿਸ ਦੇ ਦੋ ਬੱਚੇ ਵੀ ਸਨ ਤੇ ਉਸ ਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਦੂਜਾ ਵਿਆਹ ਅਨਵਰ ਅਲੀ ਨਾਲ ਕਰ ਦਿੱਤਾ ਗਿਆ ਸੀ ਪਰ ਅਨਵਰ ਅਲੀ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਦੋਵਾਂ ਪਤੀ ਪਤਨੀ ਵਿਚਾਲੇ ਲੜਾਈ-ਝਗੜਾ ਰਹਿੰਦਾ ਸੀ। ਪਿਛਲੇ ਦਿਨੀਂ ਉਸ ਨੇ ਆਪਣੀ ਪਤਨੀ ਨੂੰ ਨਹਿਰ 'ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਮ੍ਰਿਤਕਾ ਦੇ ਪਤੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਦੋਸ਼ੀ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News