ਮਾਮੂਲੀ ਗੱਲ ਨੂੰ ਕੇ ਹੋਈ ਤਕਰਾਰ, ਤਿੰਨ ਨੌਜਵਾਨਾਂ ਨੇ ਮਜ਼ਦੂਰ ਨੂੰ ਉਤਾਰਿਆ ਮੌਤ ਦੇ ਘਾਟ

Friday, Nov 01, 2019 - 04:42 PM (IST)

ਮਾਮੂਲੀ ਗੱਲ ਨੂੰ ਕੇ ਹੋਈ ਤਕਰਾਰ, ਤਿੰਨ ਨੌਜਵਾਨਾਂ ਨੇ ਮਜ਼ਦੂਰ ਨੂੰ ਉਤਾਰਿਆ ਮੌਤ ਦੇ ਘਾਟ

ਹੁਸ਼ਿਆਰਪੁਰ— ਹੁਸ਼ਿਆਰਪੁਰ ਦੇ ਪਿੰਡ ਭਾਗੋਵਾਲ 'ਚ ਖੇਤ ਤੋਂ ਮਿਲੇ ਮਜ਼ਦੂਰ ਰਾਮ ਬਹਾਦਰ ਦੀ ਲਾਸ਼ ਦਾ ਮਾਮਲਾ ਹੁਣ ਕਤਲ 'ਚ ਬਦਲ ਗਿਆ ਹੈ। ਇਸ ਦਾ ਖੁਲਾਸਾ ਮ੍ਰਿਤਕ ਦੀ ਪਤਨੀ ਨੇ ਹੋਸ਼ 'ਚ ਆਉਣ ਤੋਂ ਬਾਅਦ ਕੀਤਾ। ਉਸ ਨੇ ਦੱਸਿਆ ਕਿ ਪਿੰਡ ਦੇ ਤਿੰਨ ਵਿਅਕਤੀਆਂ ਨੇ ਕਤਲ ਕੀਤਾ ਹੈ। ਉਸ ਨੇ ਦੱਸਿਆ ਕਿ ਤਿੰਨ ਲੋਕ ਸਾਡੀ ਝੁੱਗੀ ਕੋਲ ਟਾਇਲਟ ਕਰਨ ਆਉਂਦੇ ਸਨ, ਜਿਸ ਦਾ ਮੇਰਾ ਪਤੀ ਵਿਰੋਧ ਕਰਦਾ ਸੀ। ਇਸੇ ਰੰਜਿਸ਼ ਕਾਰਨ ਮੇਰੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਪਿੰਡ ਭਾਗੋਵਾਲ ਦੇ ਸੁੰਦਰ, ਟੁਨਟੁਨ ਅਤੇ ਰਣਜੀਤ ਦੇ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਨੇ ਬੁੱਧਵਾਰ ਸ਼ਾਮ ਪੁਲਸ ਨੂੰ ਦੱਸਿਆ ਕਿ ਸੋਮਵਾਰ ਨੂੰ ਸਾਡੀ ਹਾਲਤ ਸਹੀ ਨਹੀਂ ਸੀ ਅਤੇ ਬਦਹਵਾਸ ਹਾਲਤ 'ਚ ਦੱਸਿਆ ਸੀ ਕਿ ਉਸ ਦੇ ਪਤੀ ਦੀ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ ਪਰ ਉਹ ਗਲਤ ਸੀ। ਮ੍ਰਿਤਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।

ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ 3 'ਤੇ ਕੇਸ
ਮ੍ਰਿਤਕ ਦੀ ਪਤਨੀ ਤੁਲਸੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਪਿੰਡ ਭਾਗੋਵਾਲ ਦੇ ਕੋਲ ਝੁੱਗੀ 'ਚ ਰਹਿੰਦੀ ਹੈ। ਉਸ ਦੀਆਂ ਪੰਜ ਕੁੜੀਆਂ ਅਤੇ 3 ਮੁੰਡੇ ਹਨ। ਪਤੀ ਰਾਮ ਬਹਾਦੁਰ (50) ਮਜ਼ਦੂਰੀ ਕਰਦਾ ਸੀ। ਤੁਲਸੀ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਉਸ ਦਾ ਪਤੀ ਘਰ 'ਚ ਦੀਵੇ ਬਾਲ ਕੇ ਪਿੰਡ ਮੇਹਨਗ੍ਰੋਵਾਲ ਪੈਟਰੋਲ ਪੰਪ ਵੱਲ ਚਲਾ ਗਿਆ, ਪਰ ਰਾਤ ਨੂੰ ਵਾਪਸ ਨਹੀਂ ਆਇਆ। ਪੂਰਾ ਪਰਿਵਾਰ ਉਸ ਦੀ ਤਲਾਸ਼ ਕਰਦਾ ਰਿਹਾ, ਪਰ ਕੋਈ ਸੁਰਾਗ ਨਹੀਂ ਮਿਲਿਆ। 28 ਅਕਤਬੂਰ ਸਵੇਰੇ ਜਦੋਂ ਪਿੰਡ ਦੇ ਕਿਸਾਨ ਜਗਤਾਰ ਸਿੰਘ ਖੇਤਾਂ 'ਚ ਮੋਟਰ ਦੇ ਕੋਲ ਗਏ ਤਾਂ ਰਾਮ ਬਹਾਦਰ ਦੀ ਲਾਸ਼ ਪਈ ਮਿਲੀ। ਉਸ ਦੇ ਸਿਰ ਅਤੇ ਮੂੰਹ 'ਤੇ ਸੱਟ ਦੇ ਨਿਸ਼ਾਨ ਸਨ ਅਤੇ ਚਿਹਰਾ ਵੀ ਖੂਨ ਨਾਲ ਲਥਪਥ ਸੀ।

ਪਤੀ ਦੀ ਲਾਸ਼ ਦੇਖ ਕੇ ਹੋਈ ਬੇਹੋਸ਼
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਪਤੀ ਦੀ ਹਾਲਤ ਅਤੇ ਲਾਸ਼ ਦੇਖ ਕੇ ਬੇਹੋਸ਼ ਹੋ ਗਈ। ਉਸ ਨੂੰ ਕੋਈ ਹੋਸ਼ ਨਹੀਂ ਰਿਹਾ। ਬਦਹਵਾਸ ਹਾਲਤ 'ਚ ਉਸ ਨੇ ਪੁਲਸ ਨੂੰ ਬਿਆਨ ਦਰਜ ਕਰਵਾ ਦਿੱਤਾ ਕਿ ਉਸ ਦੇ ਪਤੀ ਦੀ ਮੌਤ ਸ਼ਰਾਬ ਪੀਣ ਕਾਰਨ ਡਿੱਗ ਕੇ ਹੋਈ ਹੈ ਪਰ ਇਹ ਬਿਆਨ ਗਲਤ ਸਨ, ਜਦਕਿ ਉਸ ਨੂੰ ਬਾਅਦ 'ਚ ਪਤਾ ਲੱਗਾ ਕਿ ਉਸ ਦੇ ਪਤੀ ਦਾ ਸਾਜਿਸ਼ ਦੇ ਅਧੀਨ ਪਿੰਡ ਦੇ ਤਿੰਨ ਲੋਕਾਂ ਨੇ ਕਤਲ ਕੀਤਾ ਹੈ। ਐੱਸ.ਆਈ. ਰਾਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਪਤਨੀ ਤੁਲਸੀ ਦੇਵੀ ਦੇ ਬਿਆਨਾਂ 'ਤੇ ਦੋਸ਼ੀ ਸੁੰਦਰ, ਟੁਨਟੁਨ ਅਤੇ ਰਣਜੀਤ ਵਾਸੀ ਭਾਗੋਵਾਲ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News