ਮੋਗਾ: ਭਤੀਜੇ ਨੇ ਕੀਤਾ ਤਾਏ ਦਾ ਕਤਲ
Saturday, Jul 27, 2019 - 10:31 AM (IST)

ਨਿਹਾਲ ਸਿੰਘ/ਬਿਲਾਸਪੁਰ (ਜਗਸੀਰ/ਬਾਵਾ)—ਇੱਥੋਂ ਨੇੜਲੇ ਪਿੰਡ ਸੈਦੋਕੈ ਵਿਖੇ ਭਤੀਜੇ ਵਲੋਂ ਆਪਣੇ ਤਾਏ ਦਾ ਬੇਸਬਾਲ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਲਾਲੀ ਨੇ ਆਪਣੇ ਤਾਏ ਸੁਖਮੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਤਾਈ ਜਸਵਿੰਦਰ ਕੌਰ ਅਤੇ ਆਪਣੇ ਤਾਏ ਦੇ ਲੜਕੇ ਨਿਰਮਲ ਸਿੰਘ 'ਤੇ ਬੇਸਬਾਲ ਨਾਲ ਵਾਰ ਕੀਤੇ, ਜਿਸ ਕਾਰਨ ਤਿੰਨੋਂ ਗੰਭੀਰ ਜ਼ਖਮੀ ਹੋ ਗਏ। ਉਸ ਦੇ ਤਾਏ ਨੂੰ ਮੋਗਾ ਵਿਖੇ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਉੱਥੇ ਜਾ ਕੇ ਉਸ ਦੇ ਤਾਏ ਸੁਖਮੰਦਰ ਸਿੰਘ ਦੀ ਮੌਤ ਹੋ ਗਈ। ਉਸ ਦੀ ਤਾਈ ਅਤੇ ਤਾਏ ਦਾ ਪੁੱਤਰ ਨਿਰਮਲ ਸਿੰਘ ਗੰਭੀਰ ਜ਼ਖਮੀ ਹਨ। ਮੌਕੇ 'ਤੇ ਪਹੁੰਚੇ ਨਿਹਾਲ ਸਿੰਘ ਵਾਲਾ ਦੇ ਐੱਸ.ਐੱਚ.ਓ. ਲਕਸ਼ਣ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।