ਅਮਰੀਕੀ ਪੰਜਾਬੀ ਨੇ ਇਸ ਕਾਰਨ ਮਾਰੇ ਸੀ ਸਹੁਰਾ ਪਰਿਵਾਰ ਦੇ 4 ਜੀਅ (ਵੀਡੀਓ)

Thursday, Jul 04, 2019 - 03:55 PM (IST)

ਫਤਿਹਗੜ੍ਹ ਸਾਹਿਬ (ਵਿਪਨ)—ਅਮਰੀਕਾ ਦੀ ਧਰਤੀ 'ਤੇ ਪੰਜਾਬੀ ਪਰਿਵਾਰ ਦੇ 4 ਜੀਆਂ ਦੇ ਕਤਲ ਮਾਮਲੇ 'ਚ ਅਮਰੀਕਾ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦੋਸ਼ੀ ਕੋਈ ਹੋਰ ਨਹੀਂ ਸਗੋਂ ਪਰਿਵਾਰ ਦਾ ਜਵਾਈ ਗੁਰਪ੍ਰੀਤ ਸਿੰਘ ਹੀ ਨਿਕਲਿਆ, ਜਿਸਨੇ ਪੂਰੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਦੀ ਵਜ੍ਹਾ ਗੁਰਪ੍ਰੀਤ ਦੇ ਨਾਜਾਇਜ਼ ਸਬੰਧ ਤੇ ਜਾਇਦਾਦ ਦਾ ਝਗੜਾ ਦੱਸਿਆ ਜਾ ਰਿਹਾ ਹੈ। ਪਿਛੋਂ ਸਮਰਾਲਾ ਦੇ ਪਿੰਡ ਮਾਨੂਪੁਰ ਗੌਂਸਲਾ ਦੇ ਰਹਿਣ ਵਾਲੇ ਗੁਰਪ੍ਰੀਤ ਦੇ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਕਰਕੇ ਘਰ 'ਚ ਕਲੇਸ਼ ਰਹਿੰਦਾ ਸੀ ਇਸੇ ਕਲੇਸ਼ ਦੇ ਚੱਲਦਿਆਂ ਉਸਨੇ ਆਪਣੇ ਸਹੁਰੇ ਹਕੀਕਤ ਸਿੰਘ, ਸੱਸ, ਮਾਸੀ ਸੱਸ ਤੇ ਪਤਨੀ ਨੂੰ ਕਤਲ ਕਰ ਦਿੱਤਾ ਸੀ। ਪਰਿਵਾਰ ਮੁਤਾਬਕ ਹਕੀਕਤ ਸਿੰਘ ਨੂੰ ਪਹਿਲਾਂ ਹੀ ਡਰ ਸੀ ਉਸਦੇ ਨਾਲ ਕੋਈ ਅਣਹੋਣੀ ਹੋ ਸਕਦੀ ਹੈ। 

PunjabKesari
ਦੱਸ ਦੇਈਏ ਕਿ 28 ਅਪ੍ਰੈਲ ਨੂੰ ਅਮਰੀਕਾ ਦੇ ਸ਼ਹਿਰ ਵੈਸਟ ਚੈਸਟਰ ਓਹੀਓ ਸਟੇਟ 'ਚ ਗੁਰਪ੍ਰੀਤ ਨੇ ਆਪਣੀ ਪਤਨੀ ਸਣੇ ਸਹੁਰੇ ਪਰਿਵਾਰ ਦੇ 4 ਜੀਆਂ ਦੀ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲੋਕਾਂ ਨੇ ਇਨਸਾਫ ਲਈ ਰੋਸ ਮਾਰਚ ਵੀ ਕੱਢਿਆ ਸੀ।


author

Shyna

Content Editor

Related News