ਕਤਲ ਦੇ ਮਾਮਲੇ ''ਚ 4 ਮੁਲਜ਼ਮ ਗ੍ਰਿਫਤਾਰ
Monday, Oct 19, 2020 - 10:36 PM (IST)
ਨਕੋਦਰ, (ਪਾਲੀ): ਥਾਣਾ ਸਦਰ ਨਕੋਦਰ ਅਧੀਨ ਆਉਂਦੇ ਪਿੰਡ ਬਜੂਹਾ ਖ਼ੁਰਦ ਵਿਖੇ ਬੀਤੀ 9 ਸਤੰਬਰ ਅਭਿਸ਼ੇਕ ਸਹੋਤਾ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਮੁਜੱਫਰਪੁਰ ਨਕੋਦਰ ਦੀ ਲਾਸ਼ ਵੇਈਂ'ਚੋਂ ਮਿਲਣ ਦੇ ਮਾਮਲੇ'ਚ ਪੁਲਸ ਨੇ ਮ੍ਰਿਤਕ ਦੇ ਚਾਰ ਦੋਸਤਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਐੱਸ.ਐੱਸ.ਪੀ. ਜਲੰਦਰ ਦਿਹਾਤੀ ਸੰਦੀਪ ਗਰਗ ਨੇ ਪ੍ਰੈਸ ਕਾਨਫਰੰਸ ਦੱਸਿਆ ਕਿ ਸਦਰ ਪੁਲਸ ਨੁੰ ਦਿੱਤੇ ਬਿਆਨਾਂ'ਚ ਮ੍ਰਿਤਕ ਦੇ ਜੀਜਾ ਚਰਨਜੀਤ ਸਿੰਘ ਵਾਸੀ ਨਕੋਦਰ ਨੇ ਦੱਸਿਆ ਕਿ ਮੇਰਾ ਸਾਲਾ ਅਵਿਸ਼ੇਕ ਸਹੋਤਾ ਦੀ ਬੀਤੀ 9 ਸਤੰਬਰ 2020 ਨੂੰ ਲਾਸ਼ ਗੰਦੀ ਵੇਈਂ ਜੁਗਰਾਲ ਰੋਡ ਪਿੰਡ ਬਜੂਹਾ ਖੁਰਦ ਵਿੱਚੋ ਸਮੇਤ ਸਕੂਟਰੀ ਐਕਟਿਵਾ ਮਿਲੀ ਸੀ।ਅਭਿਸ਼ੇਕ 8 ਸਤੰਬਰ ਨੂੰ ਵਕਤ ਕਰੀਬ 6:30 ਸ਼ਾਮ ਨੂੰ ਨਕੋਦਰ ਤੋ ਪਿੰਡ ਚੱਕ ਮੁਗਲਾਨੀ ਆਪਣੇ ਦੋਸਤ ਰਵੀ ਪੁੱਤਰ ਪਰਮਜੀਤ ਵਾਸੀ ਮੁਜੱਫਰਪੁਰ ਨਾਲ ਪਿੰਡ ਚੱਕ ਮੁਗਲਾਨੀ ਵਿਖੇ ਇੱਕ ਐਨ.ਆਰ.ਆਈ. ਦੀ ਕੋਠੀ ਜਿਸ ਦੀ ਦੇਖਭਾਲ ਰਾਜਾ ਪੁੱਤਰ ਬਲਵੀਰ ਵਾਸੀ ਨਵਾ ਪਿੰਡ ਸ਼ੌਕੀਆ ਹਾਲ ਵਾਸੀ ਮੁਜੱਫਰਪੁਰ ਕਰਦਾ ਕੋਲ ਉੱਥੇ ਚਲੇ ਗਏ।ਬਾਅਦ ਵਿੱਚ ਰਾਜਾ,ਪਵਿੱਤਰ ਉਰਫ ਪਿੱਤਰ ਪੁੱਤਰ ਮੱਸੂਰਾਮ ਵਾਸੀ ਮੁਜੱਫਰਪੁਰ ਅਤੇ ਪਰਮਜੀਤ ਉਰਫ ਪਾਂਡਾ ਪੁੱਤਰ ਤਰਸੇਮ ਲਾਲ ਵਾਸੀ ਚੱਕ ਮੁਗਲਾਨੀ ਵੀ ਕੋਠੀ ਵਿੱਚ ਆ ਗਏ।ਜਿੱਥੇ ਪਵਿੱਤਰ ਉਰਫ ਪਿੱਤਰ ਅਤੇ ਰਾਜਾ ਤੋਂ ਇਲਾਵਾ ਬਾਕੀਆ ਨੇ ਇੱਕਠੇ ਹੀ ਸ਼ਰਾਬ ਅਤੇ ਹੋਰ ਨਸ਼ੇ ਵਾਲੇ ਪਦਾਰਥ ਦਾ ਸੇਵਨ ਕੀਤਾ।ਇਸ ਉਪਰੰਤ ਰਾਜਾ,ਰਵੀ,ਪਵਿੱਤਰ ਉਰਫ ਪਿੱਤਰ ਅਤੇ ਪਰਮਜੀਤ ਉਰਫ ਪਾਡਾਂ ਦਾ ਉਸ ਦੇ ਸਾਲੇ ਅਭਿਸ਼ੇਕ ਨਾਲ ਕਿਸੇ ਗੱਲ ਕਾਰਣ ਝਗੜਾ ਹੋ ਗਿਆ।ਇਨ੍ਹਾਂ ਸਾਰਿਆਂ ਨੇ ਮਿਲ ਕੇ ਅਭਿਸ਼ੇਕ ਨੂੰ ਮਾਰ ਦੇਣ ਦੇ ਇਰਾਦੇ ਨਾਲ ਕੋਈ ਨਸ਼ੇ ਵਾਲਾ ਜਾਂ ਜ਼ਹਿਰੀਲਾ ਪਦਾਰਥ ਦੇ ਦਿੱਤਾ,ਜਿਸ ਨਾਲ ਅਭਿਸ਼ੇਕ ਬੇਹੋਸ਼ ਹੋ ਗਿਆ।ਇਨ੍ਹਾਂ ਨੇ ਅਭਿਸ਼ੇਕ ਅਤੇ ਉਸ ਦੀ ਸਕੂਟਰੀ 9 ਸਤੰਬਰ ਅੱਧੀ ਰਾਤ ਨੂੰ ਪਿੰਡ ਬਜੂਹਾ ਖ਼ੁਰਦ ਵਿਖੇ ਗੰਦੀ ਵੇਈਂ ਵਿੱਚ ਸਬੂਤ ਖੁਰਦ-ਬੁਰਦ ਕਰਨ ਦੀ ਨਿਅਤ ਨਾਲ ਸੁੱਟ ਦਿੱਤਾ ਸੀ, ਜਿਸ ਨਾਲ ਅਭਿਸ਼ੇਕ ਦੀ ਮੌਤ ਹੋ ਗਈ।
ਮ੍ਰਿਤਕ ਦੇ ਜੀਜਾ ਚਰਨਜੀਤ ਸਿੰਘ ਵਾਸੀ ਨਕੋਦਰ ਦੇ ਬਿਆਨਾਂ'ਤੇ ਰਾਜਾ ਪੁੱਤਰ ਬਲਵੀਰ,ਪਵਿੱਤਰ ਉਰਫ ਪਿੱਤਰ ਪੁੱਤਰ ਮੱਸੂਰਾਮ, ਜੋਗਿੰਦਰ ਪਾਲ ਉਰਫ ਰਵੀ ਪੁੱਤਰ ਪਰਮਜੀਤ ਵਾਸੀਅਨ ਮੁਜੱਫਰਪੁਰ ਅਤੇ ਪਰਮਜੀਤ ਉਰਫ ਪਾਂਡਾ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਚੱਕ ਮੁਗਲਾਨੀ ਖਿਲਾਫ ਥਾਣਾ ਸਦਰ ਨਕੋਦਰ ਵਿਖੇ ਧਾਰਾ 302,201 ਅਤੇ 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਮਾਹੰਵਾਲ ਤੋਂ ਗਿਫਤਾਰ - 2 ਦਿਨ ਦਾ ਮਿਲਿਆ ਪੁਲਸ ਰਿਮਾਡ: ਡੀ.ਐੱਸ.ਪੀ. ਮਾਹਲ
ਐੱਸ.ਐੱਸ.ਪੀ. ਜਲੰਦਰ ਦਿਹਾਤੀ ਸੰਦੀਪ ਗਰਗ ਨੇ ਦੱਸਿਆ ਕਿ ਮਾਮਲਾ ਦਰਜ ਹੋਣ ਉਪਰੰਤ ਉਕਤ ਸਾਰੇ ਮੁਲਜ਼ਮ ਘਰਂੋ ਫਰਾਰ ਹੋ ਗਏ ਹਨ।ਡੀ.ਐੱਸ.ਪੀ. ਨਕੋਦਰ ਨਵਨੀਤ ਸਿੰਘ ਮਾਹਲ ਅਗਵਾਈ ਹੇਠ ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਸਮੇਤ ਪੁਲਸ ਪਾਰਟੀ ਨੇ ਉਕਤ ਮਾਮਲੇ'ਚ ਲੋੜੀਦੇ ਚਾਰੋ ਮੁਲਜ਼ਮਾਂ ਨੂੰ ਪਿੰਡ ਮਾਹੰਵਾਲ ਤੋਂ ਗ੍ਰਿਫਤਾਰ ਕਰਨ'ਚ ਸਫਲਤਾ ਹਾਸਲ ਕਰਕੇ ਮਾਮਲੇ ਦੀ ਗੁੱਥੀ ਸੁਲਝਾਈ ਹੈ।ਡੀ.ਐੱਸ.ਪੀ. ਨਕੋਦਰ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ'ਚ ਪੇਸ਼ ਕਰਕੇ ੨ ਦਿਨ ਦਾ ਰਿਮਾਡ ਹਾਸਲ ਕਰਕੇ ਮਾਮਲੇ ਸਬੰਧੀ ਹੋਰ ਪੁੱਛਗਿੱਣ ਕੀਤੀ ਜਾਵੇਗੀ।