ਪਹਿਲਾਂ ਟੋਕੇ ਨਾਲ ਚਿਹਰੇ ''ਤੇ ਕੀਤਾ ਹਮਲਾ, ਫਿਰ ਪੱਥਰ ਮਾਰ-ਮਾਰ ਉਤਾਰਿਆ ਮੌਤ ਦੇ ਘਾਟ

02/21/2020 6:23:21 PM

ਲੁਧਿਆਣਾ (ਜ. ਬ.) : ਟਿੱਬਾ ਰੋਡ 'ਤੇ ਗੁਰਮੇਲ ਪਾਰਕ ਕੋਲ ਰਿਕਸ਼ਾ ਚਾਲਕ ਮੁਹੰਮਦ ਚੁਨਚੁਨ ਉਰਫ ਮੁਹੰਮਦ ਕਲੀਮ ਦਾ ਕਤਲ ਕਰਨ ਦੇ ਦੋਸ਼ ਵਿਚ ਥਾਣਾ ਟਿੱਬਾ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਹੈ। ਮੁਲਜ਼ਮ ਤਾਜਪੁਰ ਭਾਮੀਆਂ ਦਾ ਰਹਿਣ ਵਾਲਾ ਰਾਜਾ ਟਾਂਕ ਪੁੱਤਰ ਵੀਰਵਾਲ ਟਾਂਕ ਅਤੇ ਕਪਿਲ ਪੰਡਤ ਉਰਫ ਮਾਮਾਲਾ ਬਿਹਾਰ ਦਾ ਰਹਿਣ ਵਾਲਾ ਹੈ। ਪੁਲਸ ਨੇ ਇਸ ਕੇਸ ਵਿਚ ਰਿਕਸ਼ਾ ਚਾਲਕ ਦੇ ਰਿਸ਼ਤੇਦਾਰ 'ਤੇ ਪਰਚਾ ਦਰਜ ਕੀਤਾ ਸੀ।

ਜਾਣਕਾਰੀ ਦਿੰਦਿਆਂ ਥਾਣਾ ਟਿੱਬਾ ਦੇ ਇੰਸਪੈਕਟਰ ਸੁਖਦੇਵ ਰਾਜ ਨੇ ਦੱਸਿਆ ਕਿ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਰਿਕਸ਼ਾ ਚਾਲਕ ਦੇ ਕਤਲ ਤੋਂ ਪਹਿਲਾਂ ਉਸ ਦਾ ਕਿਸੇ ਨਾਲ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਪੁਲਸ ਨੇ ਉਸ ਦੇ ਜਾਣਕਾਰਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਕਤਲ ਤੋਂ ਪਹਿਲਾਂ ਉਸ ਨੇ ਕਿਸੇ ਦੇ ਨਾਲ ਬੈਠ ਕੇ ਸ਼ਰਾਬ ਪੀਤੀ ਸੀ। ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਰਿਕਸ਼ਾ ਚਾਲਕ ਨੇ ਉਕਤ ਮੁਲਜ਼ਮਾਂ ਦੇ ਨਾਲ ਬੈਠ ਕੇ ਸ਼ਰਾਬ ਪੀਤੀ ਸੀ ਅਤੇ ਇਨ੍ਹਾਂ ਨਾਲ ਝਗੜਾ ਹੋਇਆ ਸੀ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਪੁੱਛÎਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਤਿੰਨੇ ਮੀਟ ਦੀ ਦੁਕਾਨ 'ਤੇ ਬੈਠੇ ਸ਼ਰਾਬ ਪੀ ਰਹੇ ਸਨ। ਮੁਲਜ਼ਮ ਰਾਜਾ ਟਾਂਕ ਅਤੇ ਕਪਿਲ ਮੀਟ ਦੀ ਦੁਕਾਨ 'ਤੇ ਕੰਮ ਕਰਦੇ ਹਨ। ਰਿਕਸ਼ਾ ਚਾਲਕ ਦੀ ਆਪਣੇ ਹਿੱਸੇ ਦੀ ਸ਼ਰਾਬ ਖਤਮ ਹੋ ਗਈ ਤਾਂ ਉਸ ਨੇ ਉਨ੍ਹਾਂ ਤੋਂ ਹੋਰ ਸ਼ਰਾਬ ਮੰਗਣੀ ਸ਼ੁਰੂ ਕਰ ਦਿੱਤੀ, ਜਿਸ 'ਤੇ ਉਨ੍ਹਾਂ ਨੇ ਸ਼ਰਾਬ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸੇ ਗੱਲ ਨੂੰ ਲੈ ਕੇ ਰਿਕਸ਼ਾ ਚਾਲਕ ਨੇ ਉਨ੍ਹਾਂ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਮਨ੍ਹਾ ਕਰਨ 'ਤੇ ਵੀ ਉਹ ਉਨ੍ਹਾਂ ਨਾਲ ਗਾਲੀ ਗਲੋਚ ਕਰਦਾ ਰਿਹਾ। ਇਸੇ ਗੱਲ ਨੂੰ ਲੈ ਕੇ ਹੱਥੋਪਾਈ ਹੋ ਗਈ ਤਾਂ ਦੋਸ਼ੀ ਕਪਿਲ ਨੇ ਮੀਟ ਵੱਢਣ ਵਾਲੇ ਟੋਕੇ ਨਾਲ ਰਿਕਸ਼ਾ ਚਾਲਕ ਦੇ ਮੂੰਹ 'ਤੇ 2-3 ਵਾਰ ਕਰ ਕੇ ਅਤੇ ਦੋਸ਼ੀ ਰਾਜਾ ਟਾਂਕ ਨੇ ਕੋਲ ਹੀ ਪਏ ਸੀਮੈਂਟ ਦੇ ਨੋਕਦਾਰ ਪੱਥਰ ਨਾਲ ਉਸ ਦੇ ਮੂੰਹ 'ਤੇ ਵਾਰ ਕਰ ਕੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ। 

ਜ਼ਮੀਨ 'ਤੇ ਡਿੱਗਣ ਤੋਂ ਬਾਅਦ ਉਸ 'ਤੇ ਫਿਰ ਦੋਵਾਂ ਨੇ ਵਾਰ ਕੀਤੇ ਅਤੇ ਫਿਰ ਮੌਕੇ ਤੋਂ ਭੱਜ ਗਏ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਇਸ ਕੇਸ ਵਿਚ ਹੋਰ ਕਿਸੇ ਮੁਲਜ਼ਮ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਸਪੁਰਦ ਕਰ ਦਿੱਤਾ ਹੈ। ਮੁਜ਼ਰਮਾਂ ਤੋਂ ਹੋਰ ਤੱਥਾਂ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਅਪਰਾਧਕ ਪਿੱਠ ਭੂਮੀ ਦੀ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News