ਬੇਕਾਬੂ ਬੁੱਢੇ ਨਾਲੇ ਅੱਗੇ ਬੇਵੱਸ ਹੋਏ ਨਗਰ ਨਿਗਮ ਅਫਸਰ, ਰਿਪੇਅਰ ਦੇ ਕੁਝ ਦੇਰ ਬਾਅਦ ਟੁੱਟ ਰਹੇ ਬੰਨ੍ਹ

07/13/2023 3:21:30 PM

ਲੁਧਿਆਣਾ (ਹਿਤੇਸ਼) : ਮਹਾਨਗਰ ਵਿਚਕਾਰੋਂ ਹੋ ਕੇ ਗੁਜ਼ਰ ਰਿਹਾ ਬੁੱਢਾ ਨਾਲਾ ਪੂਰੀ ਤਰ੍ਹਾਂ ਬੇਕਾਬੂ ਹੋ ਗਿਆ ਹੈ, ਜਿਸ ਦੇ ਸਾਹਮਣੇ ਨਗਰ ਨਿਗਮ ਦੇ ਅਫਸਰ ਬੇਵੱਸ ਨਜ਼ਰ ਆ ਰਹੇ ਹਨ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਹੁਣ ਤੱਕ ਭਾਰੀ ਬਾਰਿਸ਼ ਹੋਣ ’ਤੇ ਹੀ ਬੁੱਢੇ ਨਾਲੇ ਦੇ ਕਿਸੇ ਪੁਆਇੰਟ ਤੋਂ ਓਵਰਫਲੋਅ ਹੋਣ ਦੀ ਸਮੱਸਿਆ ਆਉਂਦੀ ਹੈ ਪਰ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ 3 ਦਿਨ ਤੋਂ ਬਾਰਿਸ਼ ਬੰਦ ਹੋਣ ਦੇ ਬਾਵਜੂਦ ਬੁੱਢੇ ਨਾਲੇ ਦਾ ਲੈਵਲ ਡਾਊਨ ਨਹੀਂ ਹੋ ਰਿਹਾ ਹੈ, ਜਿਸ ਦੇ ਲਈ ਪਿਛਲੇ ਹਿੱਸੇ ’ਚ ਮਾਛੀਵਾੜਾ, ਕੂਮਕਲਾਂ, ਚਮਕੌਰ ਸਾਹਿਬ ਅਤੇ ਰੋਪੜ ਦੇ ਖੇਤਾਂ ’ਚੋਂ ਪਾਣੀ ਛੱਡਣ ਨੂੰ ਵਜ੍ਹਾ ਨਾਲ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦਰਿਆ ਓਵਰਲੋਡ ਹੋਣ ਦੀ ਵਜ੍ਹਾ ਨਾਲ ਅਗਲੇ ਹਿੱਸੇ ’ਚ ਬੁੱਢੇ ਨਾਲੇ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਤਾਜਪੁਰ ਰੋਡ ਤੋਂ ਲੈ ਕੇ ਹੈਬੋਵਾਲ ਤੱਕ ਦੇ ਰਸਤੇ ’ਚ ਨਿਊ ਮਾਧੋਪੁਰੀ, ਸ਼ਿਵਪੁਰੀ, ਚੰਦਰ ਨਗਰ ਦੇ ਨੇੜੇ ਤੋਂ ਬੁੱਢਾ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਨਾਲ ਲੱਗਦੇ ਇਲਾਕਿਆਂ ’ਚ ਵੜਨ ਦੀ ਸ਼ਿਕਾਇਤ ਲਗਾਤਾਰ ਆ ਰਹੀ ਹੈ। ਇਸ ਦੌਰਾਨ ਨਗਰ ਨਿਗਮ ਵਲੋਂ ਵਾਟਰ ਸਪਲਾਈ ’ਚ ਕਟੌਤੀ ਅਤੇ ਡਾਇੰਗਾਂ ਬੰਦ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਰਿਪੇਅਰ ਕਰਨ ਦੇ ਕੁਝ ਦੇਰ ਬਾਅਦ ਹੀ ਬੰਨ੍ਹ ਫਿਰ ਟੁੱਟ ਰਹੇ ਹਨ।

ਇਹ ਵੀ ਪੜ੍ਹੋ : 6 ਡਿਗਰੀ ਵਧਿਆ ਤਾਪਮਾਨ : ਘਰਾਂ ’ਚ ਦੁਬਕੇ ਲੋਕਾਂ ਦਾ ਹੁੰਮਸ ਅਤੇ ਚਿਪਚਿਪੀ ਗਰਮੀ ਨਾਲ ‘ਹਾਲ-ਬੇਹਾਲ’

ਜਮਾਲਪੁਰ ਐੱਸ. ਟੀ. ਪੀ. ਵੀ ਹੋ ਸਕਦੈ ਬੰਦ, ਵਧੇਗੀ ਸੀਵਰੇਜ ਜਾਮ ਦੀ ਸਮੱਸਿਆ
ਨਗਰ ਨਿਗਮ ਵਲੋਂ ਪਹਿਲਾਂ ਸਤਲੁਜ ਦੇ ਓਵਰਫਲੋਅ ਹੋਣ ਦਾ ਹਵਾਲਾ ਦਿੰਦੇ ਹੋਏ ਭੱਟੀਆਂ ਐੱਸ. ਟੀ. ਪੀ. ਨੂੰ ਬੰਦ ਕੀਤਾ ਗਿਆ ਹੈ। ਹੁਣ ਤਾਜਪੁਰ ਰੋਡ ’ਤੇ ਬੁੱਢੇ ਨਾਲੇ ਦਾ ਬੰਨ੍ਹ ਟੁੱਟਣ ਨਾਲ ਪਾਵਰ ਸਬ-ਸਟੇਸ਼ਨ ਅਤੇ ਵਰਕਸ਼ਾਪ ਤੋਂ ਇਲਾਵਾ ਐੱਸ. ਟੀ. ਪੀ. ਵਿਚ ਵੀ ਪਾਣੀ ਜਮ੍ਹਾ ਹੋਣਾ ਸ਼ੁਰੂ ਹੋ ਗਿਆ ਹੈ। ਇੱਥੋਂ ਤੱਕ ਬੁੱਢੇ ਨਾਲੇ ਦਾ ਲੈਵਲ ਡਾਊਨ ਨਾ ਹੋਣ ਕਾਰਨ ਐੱਸ. ਟੀ. ਪੀ. ਦਾ ਪਾਣੀ ਡਿਸਚਾਰਜ ਤੋਂ ਬੈਕ ਮਾਰ ਰਿਹਾ ਹੈ, ਜਿਸ ਦੇ ਮੱਦੇਨਜ਼ਰ ਜਮਾਲਪੁਰ ਐੱਸ. ਟੀ. ਪੀ. ਬੰਦ ਹੋ ਸਕਦਾ ਹੈ, ਜਿਸ ਦੇ ਨਾਲ ਲੱਗਦੇ ਇਲਾਕੇ ’ਚ ਸੀਵਰੇਜ ਜਾਮ ਦੀ ਸਮੱਸਿਆ ਵਧੇਗੀ।

ਇਹ ਵੀ ਪੜ੍ਹੋ : ਪਟਿਆਲਵੀਆ ਨੂੰ 3 ਦਿਨਾਂ ਬਾਅਦ ਮਿਲੀ ਹੜ੍ਹ ਦੇ ਪਾਣੀ ਤੋਂ ਨਿਜਾਤ, ਕਰੋੜਾਂ ਦਾ ਨੁਕਸਾਨ

ਕਈ ਜਗ੍ਹਾ ਬੰਦ ਹੋਏ ਪੁਲੀਆਂ ਤੇ ਸੜਕਾਂ ਦੇ ਰਸਤੇ
ਬੁੱਢੇ ਨਾਲੇ ਦਾ ਪਾਣੀ ਓਵਰਫਲੋਅ ਹੋਣ ਦੀ ਵਜ੍ਹਾ ਨਾਲ ਹੁਣ ਤੱਕ ਬਾਹਰੀ ਏਰੀਆ ’ਚ 3 ਜਗ੍ਹਾ ਪੁਲੀਆਂ ਟੁੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਇਹ ਸਮੱਸਿਆ ਨਗਰ ਨਿਗਮ ਦੇ ਏਰੀਆ ’ਚ ਵੀ ਆ ਰਹੀ ਹੈ, ਜਿਸ ਦੇ ਤਹਿਤ ਤਾਜਪੁਰ ਰੋਡ ’ਤੇ ਇਕਬਾਲ ਨਗਰ ਨਿਗਮ ਦੇ ਬਾਹਰ ਬਣੀ ਪੁਲੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਕਈ ਜਗ੍ਹਾ ਪੁਰਾਣੀ ਅਤੇ ਹੇਠਾਂ ਲੈਵਲ ਵਾਲੀਆਂ ਪੁਲੀਆਂ ’ਤੇ ਵੀ ਖਤਰਾ ਮੰਡਰਾ ਰਿਹਾ ਹੈ, ਜਿਨਾਂ ਪੁਲੀਆਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬੁੱਢੇ ਨਾਲੇ ਦੇ ਨਾਲ ਲੱਗਦੀਆਂ, ਜਿਨ੍ਹਾਂ ਸੜਕਾਂ ’ਤੇ ਪਾਣੀ ਜਮ੍ਹਾ ਹੋ ਗਿਆ ਹੈ, ਉਨ੍ਹਾਂ ਨੂੰ ਵੀ ਕਿਸੇ ਹਾਦਸੇ ਦਾ ਸ਼ੱਕ ਦੇ ਮੱਦੇਨਜ਼ਰ ਵਾਹਨਾਂ ਦੀ ਆਵਾਜਾਈ ਲਈ ਬੰਦ ਕੀਤਾ ਗਿਆ ਹੈ।

PunjabKesari

ਨਗਰ ਨਿਗਮ ਅਫਸਰਾਂ ਨਾਲ ਵਿਧਾਇਕਾਂ ਨੇ ਵੀ ਲਗਾਇਆ ਹੋਇਆ ਹੈ ਡੇਰਾ
ਬੁੱਢੇ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਨਾਲ ਲੱਗਦੇ ਇਲਾਕਿਆਂ ’ਚ ਵੜਨ ਦੀ ਸਮੱਸਿਆ ਦਾ ਹੱਲ ਕਰਨ ਲਈ ਨਗਰ ਨਿਗਮ ਵਲੋਂ 24 ਘੰਟੇ ਅਫਸਰਾਂ ਅਤੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ, ਜਿਸ ਦੀ ਮਾਨੀਟਰਿੰਗ ਕਰਨ ਲਈ ਕਮਿਸ਼ਨਰ ਸ਼ੇਨਾ ਅਗਰਵਾਲ ਅਤੇ ਡੀ. ਸੀ. ਸੁਰਭੀ ਮਲਿਕ ਖੁਦ ਫੀਲਡ ’ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਵਿਧਾਇਕਾਂ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਭੋਲਾ ਗਰੇਵਾਲ ਅਤੇ ਹਰਦੀਪ ਸਿੰਘ ਮੁੰੂਡੀਆਂ ਨੇ ਵੀ ਬੁੱਢੇ ਨਾਲੇ ਦੇ ਕਿਨਾਰੇ ਪੱਕਾ ਡੇਆ ਲਗਾਇਆ ਹੋਇਆ ਹੈ, ਜੋ ਆਪਣੀ ਨਿਗਰਾਨੀ ’ਚ ਹੇਠਲੇ ਇਲਾਕਿਆਂ ’ਚ ਪਾਣੀ ਦੀ ਨਿਕਾਸੀ ਦੇ ਨਾਲ ਬੰਨ੍ਹ ਪੱਕੇ ਕਰਵਾਉਣ ਦਾ ਕੰਮ ਕਰਵਾ ਰਹੇ ਹਨ।

ਇਹ ਵੀ ਪੜ੍ਹੋ : ਹੜ੍ਹ ’ਚ ਫ਼ਸੇ ਲੋਕਾਂ ਲਈ ਮਦਦ ਲੈ ਕੇ ਪੁੱਜੇ ਸੁਸ਼ੀਲ ਰਿੰਕੂ, ਕਿਸ਼ਤੀਆਂ ਰਾਹੀਂ ਪਹੁੰਚਾਇਆ ਖਾਣ-ਪੀਣ ਦਾ ਸਮਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News