ਨਗਰ ਪਾਲਿਕਾ ਚੋਣਾਂ ’ਚ ਮਲੋਟ ਦੇ 27 ਵਾਰਡਾਂ ’ਚ ਕਾਂਗਰਸ ਨੇ ਗੱਡੇ ਝੰਡੇ, ਬਣਾਇਆ ਰਿਕਾਰਡ

02/17/2021 3:19:45 PM

ਮਲੋਟ (ਜੁਨੇਜਾ, ਕਾਠਪਾਲ) - ਮਲੋਟ ਨਗਰ ਪਾਲਿਕਾ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੇ ਬਾਜ਼ੀ ਮਾਰਦਿਆਂ ਪ੍ਰਧਾਨਗੀ ਦੇ ਬਹੁਮਤ ਲਈ ਲੋੜੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। 27 ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ, ਜਦਕਿ 9 ਵਾਰਡਾਂ ਵਿਚੋਂ ਅਕਾਲੀ ਦਲ ਅਤੇ 4 ਵਾਰਡਾਂ ਵਿਚ ਅਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਜੈਤੂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ’ਚੋਂ ਵਾਰਡ-2 ਤੋਂ ਅਸ਼ਵਨੀ ਖੇੜਾ, ਵਾਰਡ-3 ਤੋਂ ਕਿਰਨ ਅਹੂਜਾ, ਵਾਰਡ-4 ਤੋਂ ਬਲਦੇਵ ਕੁਮਾਰ ਲਾਲੀ ਗਗਨੇਜਾ, ਵਾਰਡ-7 ਤੋਂ ਸ਼ਾਰਧਾ ਰਾਣੀ, ਵਾਰਡ-10 ਤੋਂ ਛਤਰਪਾਲ, ਵਾਰਡ-16 ਤੋਂ ਰਾਜਪਾਲ, ਵਾਰਡ -17 ਤੋਂ ਸੰਗੀਤਾ ਰਾਣੀ, ਵਾਰਡ-18 ਓਮ ਪ੍ਰਕਾਸ਼, ਵਾਰਡ-20 ਤੋਂ ਪੂਰਨ ਚੰਦ, ਵਾਰਡ -21 ਤੋਂ ਸਾਰਿਕਾ ਗਰਗ, ਵਾਰਡ -23 ਕੁਲਦੀਪ ਕੌਰ, ਵਾਰਡ -24 ਤੋਂ ਧੰਨਜੀਤ ਸਿੰਘ ਧੰਨਾ, ਵਾਰਡ ਨੰਬਰ-25 ਤੋਂ ਵੰਦਨਾ ਰਾਣੀ, ਵਾਰਡ ਨੰਬਰ-27 ਤੋਂ ਸ਼ੁਭਦੀਪ ਸਿੰਘ ਬਿੱਟੂ ਨੇ ਜਿੱਤ ਹਾਸਿਲ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਇਸ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰਾਂ ’ਚੋਂ ਵਾਰਡ ਨੰਬਰ-1 ਤੋਂ ਜਸਪ੍ਰੀਤ ਕੌਰ ਕੰਗ, ਵਾਰਡ ਨੰਬਰ-5 ਤੋਂ ਮਮਤਾ ਵਾਟਸ, ਵਾਰਡ ਨੰਬਰ-8 ਤੋਂ ਮੋਤੀ ਰਾਮ, ਵਾਰਡ ਨੰਬਰ-9 ਤੋਂ ਦੀਪਕਾ ਬਜਾਜ, ਵਾਰਡ ਨੰਬਰ-11 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ-12 ਤੋਂ ਰਾਮ ਸਿੰਘ, ਵਾਰਡ ਨੰਬਰ-13 ਤੋਂ ਰੁਪਿੰਦਰ ਕੌਰ, ਵਾਰਡ ਨੰਬਰ-15 ਤੋਂ ਪ੍ਰਵੀਨ ਰਾਣੀ, ਵਾਰਡ ਨੰਬਰ-26 ਤੋਂ ਹਰਬੰਸ ਸਿੰਘ ਜੈਤੂ ਰਹੇ। ਇਸ ਤਰ੍ਹਾਂ ਅਜ਼ਾਦ ਉਮੀਦਵਾਰਾਂ ’ਚੋਂ ਵਾਰਡ ਨੰਬਰ-6 ਤੋਂ ਸੁਸ਼ੀਲ ਕੁਮਾਰ, ਵਾਰਡ ਨੰਬਰ-14 ਤੋਂ ਹਰਮੇਲ ਸਿੰਘ ਸੰਧੂ, ਵਾਰਡ ਨੰਬਰ-19 ਤੋਂ ਚੰਪਾ ਰਾਣੀ ਅਤੇ ਵਾਰਡ ਨੰਬਰ-22 ਤੋਂ ਸੁਰੇਸ਼ ਸ਼ਰਮਾ ਜੈਤੂ ਰਹੇ।  

ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ

ਇਨ੍ਹਾਂ ਚੋਣਾਂ ਵਿਚ ਸਵ. ਪ੍ਰਧਾਨ ਬਖਸ਼ੀਸ਼ ਸਿੰਘ ਸਿੱਧੂ ਦੇ ਪੁੱਤਰ ਧੰਨਜੀਤ ਵਾਰਡ ਨੰਬਰ-24 ਤੋਂ, ਭਤੀਜਾ ਸ਼ੁਭਦੀਪ ਸਿੰਘ ਬਿੱਟੂ ਵਾਰਡ ਨੰਬਰ-27 ਤੋਂ ਭੈਣ ਕੁਲਦੀਪ ਕੌਰ 23 ਨੰਬਰ ਵਾਰਡ ਤੋਂ ਚੋਣ ਜਿੱਤੇ ਅਤੇ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਰਿਕਾਰਡ ਬਣਾ ਦਿੱਤਾ। ਪ੍ਰਧਾਨਗੀ ਦਾ ਦਾਅਵੇਦਾਰ ਸਤਗੁਰੂ ਪੱਪੀ 22 ਨੰਬਰ ਤੋਂ ਚੋਣ ਹਾਰ ਗਿਆ। ਇਸ ਤਰ੍ਹਾਂ ਵਾਰਡ 24 ਤੋਂ ਕਾਂਗਰਸ ਦੇ ਧੰਨਜੀਤ ਧੰਨਾ ਨੇ ਸਭ ਤੋਂ ਵੱਧ 1107 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਵਾਰਡ 5 ਤੋਂ ਅਕਾਲੀ ਮਮਤਾ ਵਾਟਸ ਨੇ ਸਭ ਤੋਂ ਘੱਟ 1 ਵੋਟ ਦੇ ਫਰਕ ਨਾਲ ਚੋਣ ਜਿੱਤੀ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੇ 29 ਸੀਟਾਂ ’ਤੇ ਹਾਸਲ ਕੀਤੀ ਇਤਿਹਾਸਕ ਜਿੱਤ

ਪੜ੍ਹੋ ਇਹ ਵੀ ਖ਼ਬਰ - ਨਗਰ ਨਿਗਮਾਂ ਤੇ ਨਗਰ ਕੌਂਸਲ ਚੋਣ 2021 : ਅੰਮ੍ਰਿਤਸਰ ’ਚ ਇਨ੍ਹਾਂ ਉਮੀਦਵਾਰਾਂ ਨੇ ਹਾਸਲ ਕੀਤੀ ਜਿੱਤ


rajwinder kaur

Content Editor

Related News