ਮੁੱਖ ਮੰਤਰੀ ਦੇ ਸ਼ਹਿਰ 'ਚ ਕਾਂਗਰਸ ਦਾ ਦਬਦਬਾ ਬਰਕਰਾਰ, 60 'ਚੋਂ 59 ਸੀਟਾਂ 'ਤੇ ਦਰਜ ਕੀਤੀ ਜਿੱਤ

12/18/2017 1:54:43 PM

ਪਟਿਆਲਾ (ਰਾਜੇਸ਼, ਬਲਜਿੰਦਰ, ਪਰਮੀਤ, ਜੋਸਨ, ਰਾਣਾ)-ਨਗਰ ਨਿਗਮ ਚੋਣਾਂ ਵਿਚ ਅੱਜ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਨੰਬਰ-2 ਦੇ ਮੰਤਰੀ ਬ੍ਰਹਮ ਮਹਿੰਦਰਾ ਦੇ ਸ਼ਹਿਰ ਪਟਿਆਲਾ ਵਿਚ ਸਾਰੀਆਂ 60 ਵਿਚੋਂ 59 ਸੀਟਾਂ 'ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ। ਪਿਛਲੇ 10 ਸਾਲ ਸੱਤਾ ਵਿਚ ਰਿਹਾ ਅਕਾਲੀ-ਭਾਜਪਾ ਗਠਜੋੜ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਆਮ ਆਦਮੀ ਪਾਰਟੀ ਵੀ ਆਪਣਾ ਖਾਤਾ ਖੋਲ੍ਹਣ 'ਚ ਨਾਕਾਮ ਰਹੀ। ਵਾਰਡ ਨੰ. 37 ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਵਾਰਡ 14 ਦਾ ਨਤੀਜਾ ਫਿਲਹਾਲ ਪੈਂਡਿੰਗ ਰੱਖਿਆ ਗਿਆ ਹੈ।
ਦੇਰ ਸ਼ਾਮ ਨਗਰ ਨਿਗਮ ਚੋਣਾਂ ਦੇ ਐਲਾਨੇ ਨਤੀਜਿਆਂ ਵਿਚ 58 ਸੀਟਾਂ 'ਤੇ ਕਾਂਗਰਸੀ ਉਮੀਦਵਾਰ ਜੇਤੂ ਰਹੇ। ਇਸੇ ਸਾਲ ਫਰਵਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਪਟਿਆਲਾ ਸ਼ਹਿਰ ਦੀਆਂ ਦੋਵੇਂ ਸੀਟਾਂ 'ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਡੀ ਲੀਡ ਨਾਲ ਜਿੱਤੇ ਸਨ। ਪਿਛਲੇ 8 ਮਹੀਨਿਆਂ ਵਿਚ ਜਿਸ ਤਰ੍ਹਾਂ ਕਾਂਗਰਸ ਦੀ ਕਾਰਜ-ਪ੍ਰਣਾਲੀ ਚੱਲ ਰਹੀ ਸੀ, ਉਸ ਕਾਰਨ ਪਟਿਆਲਾ ਨਗਰ ਨਿਗਮ ਚੋਣਾਂ 'ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਸੀ।

ਇਹ ਉਮੀਦਵਾਰ ਰਹੇ ਜੇਤੂ
ਵਾਰਡ ਨੰਬਰ—1 ਤੋਂ ਪ੍ਰਨੀਤ ਕੌਰ ਕਾਂਗਰਸ
ਵਾਰਡ ਨੰਬਰ —2 ਤੋਂ ਹਰਵਿੰਦਰ ਸ਼ੁਕਲਾ ਕਾਂਗਰਸ
ਵਾਰਡ ਨੰਬਰ —3 ਰਾਜਵੀਰ ਕੌਰ ਕਾਂਗਰਸ
ਵਾਰਡ ਨੰਬਰ —4 ਤੋਂ ਹਰਮਿੰਦਰ ਪਾਲ ਸ਼ਰਮਾ ਕਾਂਗਰਸ
ਵਾਰਡ ਨੰਬਰ —5 ਤੋਂ ਦੀਪਿਕਾ ਗੁਰਾਬਾ ਕਾਂਗਰਸ
ਵਾਰਡ ਨੰਬਰ —6 ਤੋਂ ਰਾਕੇਸ਼ ਨਾਸਰਾ ਕਾਂਗਰਸ
ਵਾਰਡ ਨੰਬਰ —7 ਤੋਂ ਊਸ਼ਾ ਤਿਵਾੜੀ ਕਾਂਗਰਸ
ਵਾਰਡ ਨੰਬਰ —8 ਤੋਂ ਸੰਜੀਵ ਸ਼ਰਮਾ ਕਾਂਗਰਸ
ਵਾਰਡ ਨੰਬਰ —9 ਤੋਂ ਸੁਨੈਨਾ ਚੌਧਰੀ ਕਾਂਗਰਸ
ਵਾਰਡ ਨੰਬਰ —10 ਤੋਂ ਸੇਵਕ ਸਿੰਘ ਕਾਂਗਰਸ
ਵਾਰਡ ਨੰਬਰ —11 ਤੋਂ ਰਾਜਿੰਦਰ ਕੁਮਾਰ ਕਾਂਗਰਸ
ਵਾਰਡ ਨੰਬਰ —12 ਤੋਂ ਸਿਰਤਾਜ ਕੌਰ ਕਾਂਗਰਸ
ਵਾਰਡ ਨੰਬਰ —13 ਤੋਂ ਵਿਜੇ ਰਾਣੀ ਮਿੱਤਲ ਕਾਂਗਰਸ
ਵਾਰਡ ਨੰਬਰ —14 ਤੋਂ ਰਚਿਨ ਬਾਂਸਲ ਕਾਂਗਰਸ
ਵਾਰਡ ਨੰਬਰ —15 ਤੋਂ ਗੁਰਿੰਦਰ ਕੌਰ ਕਾਂਗਰਸ
ਵਾਰਡ ਨੰਬਰ —16 ਤੋਂ ਮਨੋਜ ਠਾਕੁਰ ਕਾਂਗਰਸ
ਵਾਰਡ ਨੰਬਰ —17 ਤੋਂ ਪ੍ਰੋਮਿਲਾ ਮਹਿਤਾ ਕਾਂਗਰਸ
ਵਾਰਡ ਨੰਬਰ —18 ਤੋਂ ਜਰਨੈਲ ਸਿੰਘ ਕਾਂਗਰਸ
ਵਾਰਡ ਨੰਬਰ —19 ਤੋਂ ਅਨਿਤਾ ਕੁਮਾਰੀ ਕਾਂਗਰਸ
ਵਾਰਡ ਨੰਬਰ —20 ਤੋਂ ਸੁਰਿੰਦਰ ਸਿੰਘ ਕਾਂਗਰਸ
ਵਾਰਡ ਨੰਬਰ —21 ਤੋਂ ਸੇਵਾ ਸਿੰਘ ਕਾਂਗਰਸ
ਵਾਰਡ ਨੰਬਰ —22 ਤੋਂ ਰੇਖਾ ਰਾਮਾ ਕਾਂਗਰਸ
ਵਾਰਡ ਨੰਬਰ —23 ਤੋਂ ਨਵਜੋਤ ਕੌਰ ਬਾਜਵਾ ਕਾਂਗਰਸ
ਵਾਰਡ ਨੰਬਰ —24 ਤੋਂ ਅਨਿਲ ਕੁਮਾਰ ਮੌਦਗਿਲ ਕਾਂਗਰਸ
ਵਾਰਡ ਨੰਬਰ —25 ਤੋਂ ਨੇਹਾ ਸ਼ਰਮਾ ਕਾਂਗਰਸ
ਵਾਰਡ ਨੰਬਰ —26 ਤੋਂ ਰਵਿੰਦਰ ਕੁਮਾਰ ਕਾਂਗਰਸ
ਵਾਰਡ ਨੰਬਰ —27 ਤੋਂ ਕਮਲੇਸ਼ ਕੁਮਾਰੀ ਕਾਂਗਰਸ
ਵਾਰਡ ਨੰਬਰ —28 ਤੋਂ ਰਾਜੇਸ਼ ਸ਼ਰਮਾ ਕਾਂਗਰਸ
ਵਾਰਡ ਨੰਬਰ —29 ਤੋਂ ਸੁਨੀਤਾ ਗੁਪਤਾ ਕਾਂਗਰਸ
ਵਾਰਡ ਨੰਬਰ —30 ਤੋਂ ਹਰੀਸ਼ ਗਰੇਵਾਲ ਕਾਂਗਰਸ
ਵਾਰਡ ਨੰਬਰ —31 ਤੋਂ ਜਸਪਾਲ ਕੌਰ ਕਾਂਗਰਸ
ਵਾਰਡ ਨੰਬਰ —32 ਤੋਂ ਹਰੀਸ਼ ਨਾਗਪਾਲ ਕਾਂਗਰਸ
ਵਾਰਡ ਨੰਬਰ —33 ਤੋਂ ਸ਼ਾਂਤੀ ਦੇਵੀ ਕਾਂਗਰਸ
ਵਾਰਡ ਨੰਬਰ —34 ਤੋਂ ਅਤੁਲ ਜੋਸ਼ੀ ਕਾਂਗਰਸ
ਵਾਰਡ ਨੰਬਰ —35 ਤੋਂ ਸਰੋਜ ਸ਼ਰਮਾ ਕਾਂਗਰਸ
ਵਾਰਡ ਨੰਬਰ —36 ਤੋਂ ਸੇਮੀ ਕੁਮਾਰ ਕਾਂਗਰਸ
ਵਾਰਡ ਨੰਬਰ —37 ਤੋਂ ਚੋਣ ਰੱਦ
ਵਾਰਡ ਨੰਬਰ —38 ਤੋਂ ਨਿਖਿਲ ਕਾਂਗਰਸ
ਵਾਰਡ ਨੰਬਰ —39 ਤੋਂ ਲੀਲਾ ਰਾਣੀ ਕਾਂਗਰਸ
ਵਾਰਡ ਨੰਬਰ —40 ਤੋਂ ਸੰਦੀਪ ਮਲਹੋਤਰਾ ਕਾਂਗਰਸ
ਵਾਰਡ ਨੰਬਰ —41 ਤੋਂ ਸੋਨੀਆ ਕਪੂਰ ਕਾਂਗਰਸ
ਵਾਰਡ ਨੰਬਰ —42 ਤੋਂ ਸੰਜੀਵ ਬਿੱਟੂ ਕਾਂਗਰਸ
ਵਾਰਡ ਨੰਬਰ —43 ਤੋਂ ਵਰਸ਼ਾ ਕਪੂਰ ਕਾਂਗਰਸ
ਵਾਰਡ ਨੰਬਰ —44 ਤੋਂ ਕ੍ਰਿਸ਼ਨਾ ਚੰਦ ਕਾਂਗਰਸ
ਵਾਰਡ ਨੰਬਰ —45 ਤੋਂ ਮੋਨਿਕਾ ਸ਼ਰਮਾ ਕਾਂਗਰਸ
ਵਾਰਡ ਨੰਬਰ —46 ਤੋਂ ਹੈਪੀ ਵਰਮਾ ਕਾਂਗਰਸ
ਵਾਰਡ ਨੰਬਰ —47 ਤੋਂ ਮਾਇਆ ਦੇਵੀ ਕਾਂਗਰਸ
ਵਾਰਡ ਨੰਬਰ —48 ਤੋਂ ਜੋਗਿੰਦਰ ਸਿੰਘ ਜੋਗੀ ਕਾਂਗਰਸ
ਵਾਰਡ ਨੰਬਰ —49 ਤੋਂ ਆਰਤੀ ਗੁਪਤਾ ਕਾਂਗਰਸ
ਵਾਰਡ ਨੰਬਰ —50 ਤੋਂ ਹਰਿੰਦਰ ਸਿੰਘ ਨਿੱਪੀ ਕਾਂਗਰਸ
ਵਾਰਡ ਨੰਬਰ —51 ਤੋਂ ਵਿਨਤੀ ਸੰਗਰ ਕਾਂਗਰਸ
ਵਾਰਡ ਨੰਬਰ —52 ਤੋਂ ਰਾਜੇਸ਼ ਮੰਡੋਰਾ ਕਾਂਗਰਸ
ਵਾਰਡ ਨੰਬਰ —53 ਤੋਂ ਗੁਰਿੰਦਰ ਕੌਰ ਕਾਂਗਰਸ
ਵਾਰਡ ਨੰਬਰ —54 ਤੋਂ ਵਿਜੇ ਕੁਮਾਰ ਕੁੱਕਾ ਕਾਂਗਰਸ
ਵਾਰਡ ਨੰਬਰ —55 ਤੋਂ ਰਜਨੀ ਸ਼ਰਮਾ ਕਾਂਗਰਸ
ਵਾਰਡ ਨੰਬਰ —56 ਤੋਂ ਅਮਰਵੀਰ ਕੌਰ ਬੇਦੀ ਕਾਂਗਰਸ
ਵਾਰਡ ਨੰਬਰ —57 ਤੋਂ ਸਤਵੰਤ ਰਾਣੀ ਕਾਂਗਰਸ
ਵਾਰਡ ਨੰਬਰ —58 ਤੋਂ ਨਰੇਸ਼ ਦੁੱਗਲ ਕਾਂਗਰਸ
ਵਾਰਡ ਨੰਬਰ —59 ਤੋਂ ਮੀਨਾਕਸ਼ੀ ਸਿੰਗਲਾ ਕਾਂਗਰਸ
ਵਾਰਡ ਨੰਬਰ —60 ਤੋਂ ਸੁਖਵਿੰਦਰ ਸਿੰਘ ਕਾਂਗਰਸ


Related News