ਧੜਿਆਂ ''ਚ ਵੰਡੇ ਅਕਾਲੀ ਦਲ ਤੇ ਕਾਂਗਰਸ ਲਈ ਸੌਖਾ ਨਹੀਂ ਹੋਵੇਗਾ ਨਗਰ ਕੌਂਸਲ ਚੋਣਾਂ ਦਾ ਰਾਹ

12/02/2017 6:15:44 PM

ਭੋਗਪੁਰ(ਰਾਣਾ)— ਭੋਗਪੁਰ ਸ਼ਹਿਰ 'ਚ ਪੰਜਾਬ ਦੀਆਂ ਚੋਣਾਂ ਪ੍ਰਮੁੱਖ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਬੁਰੀ ਤਰ੍ਹਾਂ ਧੜਿਆਂ 'ਚ ਵੰਡੇ ਜਾਣ ਹੋਣ ਕਾਰਨ ਦੋਵੇਂ ਪਾਰਟੀਆਂ ਲਈ ਨਗਰ-ਕੌਂਸਲ ਭੋਗਪੁਰ ਦੀਆਂ ਚੋਣਾਂ ਦਾ ਰਾਹ ਇਸ ਵਾਰ ਆਸਾਨ ਨਹੀਂ ਲੱਗ ਰਿਹਾ ਹੈ। ਚੋਣਾਂ ਦੇ ਐਲਾਨ ਹੋਣ 'ਤੇ ਵੀ ਇਹ ਪ੍ਰਮੁੱਖ ਸਿਆਸੀ ੁਪਾਰਟੀਆਂ ਭੋਗਪੁਰ ਦੇ 13 ਵਾਰਡਾਂ ਤੋਂ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਸਕੀਆਂ ਹਨ। ਉਥੇ ਹੀ 'ਆਪ' ਅਤੇ ਭੋਗਪੁਰ ਡਿਵੈੱਲਪਮੈਂਟ ਕਮੇਟੀ ਵੱਲੋਂ ਸਾਰੇ ਵਾਰਡਾਂ ਤੋਂ ਚੋਣ ਲੜਨ ਦੇ ਐਲਾਨ ਨੇ ਭੋਗਪੁਰ ਨਗਰ ਕੌਂਸਲ ਚੋਣਾਂ 'ਚ ਤਿੱਖਾ ਮੁਕਾਬਲਾ ਹੋਣ ਦੀਆਂ ਸੰਭਾਵਨਾਵਾਂ ਨੂੰ ਭਰਪੂਰ ਬਲ ਦੇ ਦਿੱਤਾ ਹੈ। 
ਨਗਰ ਪੰਚਾਇਤ ਤੋਂ ਨਗਰ ਕੌਂਸਲ ਭੋਗਪੁਰ ਬਣਨ ਤੋਂ ਪਹਿਲਾਂ ਤੱਕ ਭੋਗਪੁਰ ਦੀਆਂ ਲੋਕਲ ਚੋਣਾਂ ਦਾ ਹੁਣ ਤੱਕ ਦਾ ਇਤਿਹਾਸ ਬੇਹੱਦ ਦਿਲਚਸਪ ਰਿਹਾ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਚੋਣਾਂ ਲੜ ਕੇ ਜਿੱਤ ਹਾਸਲ ਕਰਨ ਵਾਲੇ ਕਈ ਉਮੀਦਵਾਰ ਪ੍ਰਧਾਨਗੀ ਦੀ ਚੋਣ ਮੌਕੇ ਅਕਸਰ ਪਾਸਾ ਪਲਟਦੇ ਰਹੇ ਹਨ ਅਤੇ ਇਸ ਵਾਰ ਵੀ ਇਨ੍ਹਾਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਾਲੇ ਤੱਕ ਲੋੜੀਂਦੀ ਸਰਗਰਮੀ ਨਹੀਂ ਦਿਖਾਈ ਗਈ ਹੈ, ਜਿਸ ਕਾਰਨ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਦੋਵੇਂ ਪਾਰਟੀਆਂ ਪਛੜੀਆਂ ਹੋਈਆÎ ਨਜ਼ਰ ਆ ਰਹੀਆਂ ਹਨ। ਚੋਣ ਲੜਨ ਦੇ ਚਾਹਵਾਨ ਉਮੀਦਵਾਰ ਵੀ ਪਾਰਟੀ ਲੀਡਰਾਂ ਦੇ ਮੂੰਹ ਦੇਖ ਰਹੇ ਹਨ। ਚੋਣ ਲੜਨ ਦੇ ਇੱਛੁਕ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਕਈ ਉਮੀਦਵਾਰ ਕਈ ਤਰ੍ਹਾਂ ਦੇ ਜੁਗਾੜ ਲਗਾਉਣ ਦੀ ਤਿਆਰੀ ਕਰ ਰਹੇ ਹਨ ਅਤੇ ਕਈਆਂ ਦੇ ਆਪਣੀ ਮਾਂ ਪਾਰਟੀ ਤੋਂ ਕਿਨਾਰਾ ਕਰਨ ਦੇ ਚਰਚੇ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਆਉਣ ਵਾਲੇ ਦਿਨਾਂ 'ਚ ਇਸ ਚੋਣ ਘਮਾਸਾਨ ਦੀ ਗਰਜ ਆਸਮਾਨ ਗੂੰਜਦੀ ਦੇਖੀ ਜਾ ਸਕਦੀ ਹੈ। ਸ਼ਹਿਰ ਦੇ ਵੋਟਰਾਂ 'ਤ ਵੀ ਇਸ ਚੋਣ ਮਹਾਕੁੰਭ ਨੂੰ ਲੈ ਕੇ ਭਾਰੀ ਦਿਲਚਸਪੀ ਦੇਖੀ ਜਾ ਰਹੀ ਹੈ। ਹਾਂਣ ਤੱਕ ਦੀਆਂ ਚੋਣਾਂ 'ਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇਸ ਤਰ੍ਹਾਂ ਦੇ ਤਰੀਕੇ ਆਪਣਾਏ ਜਾ ਚੁੱਕੇ ਹਨ। ਇਸ ਵਾਰ ਉਨ੍ਹਾਂ ਦੇ ਹੋਰ ਹਾਈ-ਫਾਈ ਹੋਣ ਦੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ। ਆਉਣ ਵਾਲੇ ਕੁਝ ਦਿਨਾਂ 'ਚ ਉਮੀਦਵਾਰਾਂ ਦਾ ਐਲਾਨ ਹੋਣ 'ਤੇ ਅਸਲ ਸਥਿਤੀ ਦਾ ਪਤਾ ਲੱਗੇਗਾ।


Related News