ਕਪੂਰਥਲਾ: ਵਾਰਡ ਨੰ. 2 ''ਚੋਂ ਕਾਂਗਰਸ ਦਾ ਉਮੀਦਵਾਰ ਅਗਰਵਾਲ 1292 ਵੋਟਾਂ ਨਾਲ ਜੇਤੂ

02/25/2018 4:40:47 PM

ਕਪੂਰਥਲਾ (ਮਲਹੋਤਰਾ)— ਨਗਰ ਕੌਂਸਲ ਕਪੂਰਥਲਾ ਦੇ ਵਾਰਡ ਨੰ. 2 ਦੀ ਬੀਤੇ ਦਿਨ ਹੋਈ ਉੱਪ ਚੋਣ 'ਚ ਕਾਂਗਰਸ ਦਾ ਉਮੀਦਵਾਰ ਮੁਨੀਸ਼ ਅਗਰਵਾਲ ਜੇਤੂ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਨਗਰ ਕੌਂਸਲ ਕਪੂਰਥਲਾ ਦੇ ਵਾਰਡ ਨੰ. 2 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਮੁਨੀਸ਼ ਅਗਰਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਵਿਤਾ ਬਜਾਜ ਨੂੰ 1292 ਵੋਟਾਂ ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਇਥੇ ਕੁਲ ਪਈਆਂ 1552 ਵੋਟਾਂ 'ਚੋਂ ਮੁਨੀਸ਼ ਅਗਰਵਾਲ ਨੂੰ 1417 ਅਤੇ ਕਵਿਤਾ ਬਜਾਜ ਨੂੰ 125 ਵੋਟਾਂ ਪਈਆਂ ਜਦਕਿ 10 ਵੋਟਾਂ 'ਨੋਟਾ' ਨੂੰ ਪਈਆਂ। ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਨਗਰ ਕੌਂਸਲ ਕਪੂਰਥਲਾ ਦੇ ਵਾਰਡ ਨੰ. 2 ਲਈ ਕੁਲ 66.23 ਫੀਸਦੀ ਪੋਲਿੰਗ ਹੋਈ।


Related News