ਨਵਾਂਸ਼ਹਿਰ ਨਗਰ ਕੌਂਸਲ ‘ਤੇ ਕਾਂਗਰਸ ਦਾ ਕਬਜ਼ਾ,19 ਵਾਰਡਾਂ ’ਚੋਂ 11 ਵਾਰਡਾਂ ‘ਤੇ ਜਿੱਤ ਕੀਤੀ ਹਾਸਲ

Wednesday, Feb 17, 2021 - 04:15 PM (IST)

ਨਵਾਂਸ਼ਹਿਰ ਨਗਰ ਕੌਂਸਲ ‘ਤੇ ਕਾਂਗਰਸ ਦਾ ਕਬਜ਼ਾ,19 ਵਾਰਡਾਂ ’ਚੋਂ 11 ਵਾਰਡਾਂ ‘ਤੇ ਜਿੱਤ ਕੀਤੀ ਹਾਸਲ

ਨਵਾਂਸ਼ਹਿਰ (ਤ੍ਰਿਪਾਠੀ)- ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਪਿਛਲੇ 25 ਸਾਲਾਂ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਕ ਬਾਰ ਮੁੜ ਤੋਂ ਕੌਂਸਲ ‘ਤੇ ਅਪਣਾ ਕਬਜਾ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਨਵਾਂਸ਼ਹਿਰ ਦੇ 19 ਵਾਰਡਾਂ ਦੇ ਅੱਜ ਐਲਾਨੇ ਨਤੀਜਿਆਂ ਵਿਚੋਂ ਕਾਂਗਰਸ ਪਾਰਟੀ ਨੇ 11 ‘ਤੇ ਜਿੱਤ ਹਾਸਲ ਕਰਕੇ ਸਪਸ਼ਟ ਬਹੁਮਤ ਹਾਸਲ ਕੀਤਾ ਹੈ। 

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖ਼ਾਸ ’ਚ ਕਾਂਗਰਸ ਜਿੱਤੀ, ਨੂਰਮਹਿਲ ਤੇ ਅਲਾਵਲਪੁਰ ’ਚ ਆਜ਼ਾਦ ਉਮੀਦਵਾਰ ਰਹੇ ਜੇਤੂ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 3 ਵਾਰਡਾਂ ਵਿਚੋਂ ਅਤੇ ਬਸਪਾ ਦੇ 1 ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ ਜਦਕਿ 4 ਵਾਰਡਾਂ ’ਚ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਕੌਰ, ਵਾਰਡ ਨੰਬਰ 2 ਤੋਂ ਕਾਂਗਰਸ ਦੇ ਬਲਵਿੰਦਰ ਕੁਮਾਰ,ਵਾਰਡ ਨੰਬਰ 3 ਤੋਂ ਅਕਾਲੀ ਦਲ ਦੀ ਬੀਬੀ ਜਿੰਦਰਜੀਤ ਕੌਰ,4 ਤੋਂ ਅਕਾਲੀ ਦਲ੍ਹ ਦੇ ਪਰਮ ਸਿੰਘ ਖਾਲਸਾ,ਵਾਰਡ ਨੰਬਰ 5 ਤੋਂ ਕਾਂਗਰਸ ਦੀ ਪਰਮਜੀਤ ਕੌਰ,ਵਾਰਡ ਨੰਬਰ 6 ਤੋਂ ਕਾਂਗਰਸ ਦੇ ਸਚਿਨ ਦੀਵਾਨ, ਵਾਰਡ ਨੰਬਰ 7 ਤੋਂ ਕਾਂਗਰਸ ਦੀ ਕੁਲਵੰਤ ਕੌਰ, ਵਾਰਡ ਨੰਬਰ 8 ਤੋਂ ਕਾਂਗਰਸ ਦੇ ਪ੍ਰਵੀਣ ਭਾਟੀਆ,ਵਾਰਡ ਨੰਬਰ 9 ਤੋਂ ਕਾਂਗਰਸ ਦੀ ਮੋਨਿਕਾ ਗੋਗਾ,ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਮੱਖਣ ਸਿੰਘ ਗ੍ਰੇਵਾਲ,ਵਾਰਡ ਨੰਬਰ 11 ਤੋਂ ਕਾਂਗਰਸ ਦੀ ਨਿਸ਼ੂ ਚੋਪੜਾ,ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਲਲਿਤ ਮੋਹਨ ਪਾਠਕ, ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਕੌਰ ਬਖਸ਼ੀ, ਵਾਰਡ ਨੰਬਰ 14 ਤੋਂ ਕਾਂਗਰਸ ਦੇ ਪ੍ਰਿਥਵੀ ਚੰਦ,ਵਾਰਡ ਨੰਬਰ 15 ਤੋਂ ਅਕਾਲੀ ਦਲ ਦੀ ਸੀਸ ਕੌਰ,ਵਾਰਡ ਨੰਬਰ 16 ਤੋਂ ਕਾਂਗਰਸ ਦੇ ਕਮਲਜੀਤ ਲਾਲ,ਵਾਰਡ ਨੰਬਰ 17 ਤੋਂ ਕਾਂਗਰਸ ਦੇ ਚੇਤਰਾਮ ਰਤਨ,ਵਾਰਡ ਨੰਬਰ 18 ਤੋਂ ਬਸਪਾ ਦੇ ਗੁਰਮੁੱਖ ਸਿੰਘ ਅਤੇ ਵਾਰਡ ਨੰਬਰ 19 ਤੋਂ ਕਾਂਗਰਸ ਦੀ ਜਸਵੀਰ ਕੌਰ ਨੇ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਟਾਂਡਾ ਉੜਮੁੜ ਵਿਚ ਕਾਂਗਰਸ ਨੇ 15 ਵਿਚੋਂ 12 ਸੀਟਾਂ ਉਤੇ ਜਿੱਤ ਕੀਤੀ ਹਾਸਲ


author

shivani attri

Content Editor

Related News