ਨਗਰ ਕੌਂਸਲ ਪ੍ਰਧਾਨ ਬਹੁਮਤ ਸਾਬਤ ਕਰਨ ''ਚ ਫੇਲ

Tuesday, Feb 06, 2018 - 02:41 PM (IST)

ਨਗਰ ਕੌਂਸਲ ਪ੍ਰਧਾਨ ਬਹੁਮਤ ਸਾਬਤ ਕਰਨ ''ਚ ਫੇਲ

ਧਨੌਲਾ (ਰਵਿੰਦਰ)-ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ 'ਤੇ ਕਾਬਜ਼ ਗੁਰਜੰਟ ਸਿੰਘ ਮਾਨ ਖਿਲਾਫ ਪਿਛਲੇ ਦਿਨੀਂ 11 ਕੌਂਸਲਰਾਂ ਵੱਲੋਂ ਬੇਵਸਾਹੀ ਮਤਾ ਲਿਆਉਣ ਲਈ ਦਿੱਤੀ ਦਰਖਾਸਤ ਤੋਂ ਬਾਅਦ ਮੌਜੂਦਾ ਪ੍ਰਧਾਨ ਨੇ 5 ਫਰਵਰੀ ਨੂੰ ਬਹੁਮਤ ਸਾਬਤ ਕਰਨ ਲਈ ਮੀਟਿੰਗ ਰੱਖੀ ਸੀ। ਪ੍ਰਧਾਨ ਗੁਰਜੰਟ ਸਿੰਘ ਮਾਨ ਨੇ ਬਹੁਮਤ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਬੇਵਸਾਹੀ ਦਾ ਮਤਾ ਲਿਆਉਣ ਵਾਲੇ 11 ਦੇ 11 ਕੌਂਸਲਰ ਆਪਣੇ ਸਟੈਂਡ 'ਤੇ ਕਾਇਮ ਰਹੇ, ਜਿਸ ਕਾਰਨ ਪ੍ਰਧਾਨ ਖਿਲਾਫ ਬੇਵਸਾਹੀ ਦਾ ਮਤਾ ਪਾਸ ਹੋ ਗਿਆ।
ਤਹਿਸੀਲਦਾਰ ਬਰਨਾਲਾ ਹਰਮੋਹਨ ਸਿੰਘ, ਕਾਰਜਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਦੀ ਹਾਜ਼ਰੀ ਵਿਚ ਮੀਤ ਪ੍ਰਧਾਨ ਰਜਿੰਦਰ ਸਿੰਘ ਰਾਜੀ, ਕੌਂਸਲਰ ਮੁਨੀਸ਼ ਕੁਮਾਰ ਬਾਂਸਲ, ਮਨਪਾਲ ਸਿੰਘ ਬਬਲੀ, ਸੁਰਜੀਤ ਸਿੰਘ, ਬੂਟਾ ਖਾਂ, ਬਹਾਦੁਰ ਸਿੰਘ, ਜਸਵੀਰ ਕੌਰ, ਮੁਖਤਿਆਰ ਕੌਰ, ਅਮਨਦੀਪ ਕੌਰ, ਜਸਮੇਲ ਕੌਰ ਨਿੱਕੀ, ਰਾਜਵੰਤ ਕੌਰ, ਅਮਨਦੀਪ ਕੌਰ ਨੇ ਬੇਵਸਾਹੀ ਦੇ ਮਤੇ 'ਤੇ ਦਸਤਖਤ ਕਰ ਕੇ ਪ੍ਰਧਾਨ ਗੁਰਜੰਟ ਸਿੰਘ ਮਾਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕਰਨ ਵਿਚ ਭੂਮਿਕਾ ਨਿਭਾਈ। ਕੁੱਲ 13 ਕੌਂਸਲਰਾਂ ਵਿਚੋਂ ਪ੍ਰਧਾਨ ਕੋਲ ਆਪਣੀ ਪਤਨੀ ਬੀਬੀ ਬਲਜੀਤ ਕੌਰ ਦਾ ਹੀ ਸਮਰਥਨ ਸੀ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਰਜਿੰਦਰ ਸਿੰਘ ਰਾਜੀ ਨੂੰ ਐਕਟਿੰਗ ਪ੍ਰਧਾਨ ਨਿਯੁਕਤ ਕਰਦਿਆਂ ਪ੍ਰਧਾਨ ਵਜੋਂ ਦਸਤਖਤ ਕਰਨ ਦੀ ਪਾਵਰ ਦਿੱਤੀ ਗਈ।


Related News