2 ਸਫਾਈ ਮਸ਼ੀਨਾਂ ''ਤੇ 80 ਲੱਖ/ਮਹੀਨਾ ਉਡਾ ਰਿਹਾ ਨਗਰ ਨਿਗਮ! (ਵੀਡੀਓ)
Wednesday, Sep 13, 2017 - 07:16 AM (IST)
ਲੁਧਿਆਣਾ— ਕਾਂਗਰਸ ਸੰਸਦ ਰਵਨੀਤ ਬਿੱਟੂ ਨੇ ਲੁਧਿਆਣਾ ਨਗਰ ਨਿਗਮ ਦੇ ਮੇਅਰ 'ਤੇ ਕਰੋੜਾਂ ਦਾ ਭ੍ਰਿਸ਼ਟਾਚਾਰ ਕਰਨ ਦੇ ਆਰੋਪ ਲਗਾਏ ਹਨ। ਬਿੱਟੂ ਮੁਤਾਬਕ ਨਗਰ ਨਿਗਮ ਨੇ ਦੋ ਸਫਾਈ ਮਸ਼ੀਨਾਂ ਦਾ ਠੇਕਾ 80 ਲੱਖ ਰੁਪਏ 'ਚ ਦੇ ਰੱਖਿਆ ਹੈ, ਜੋ ਸਰਾਸਰ ਸਰਕਾਰੀ ਖਜ਼ਾਨੇ ਦੀ ਲੁੱਟ ਹੈ। ਬਿੱਟੂ ਨੇ ਅਕਾਲੀ ਸਰਕਾਰ ਤੋਂ ਪੁੱਛਿਆ ਹੈ ਕਿ ਉਹ ਦੱਸਣ ਕਿੱਥੇ ਗਿਆ ਸਮਾਰਟ ਸਿਟੀ ਦਾ ਸਾਰਾ ਪੈਸਾ।
ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਨੂੰ ਵਿਕਾਸ ਦੀ ਪਟੜੀ ਤੋਂ ਉਤਾਰਣ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।
