ਛੱਪੜ ਦੀ 5 ਹਜ਼ਾਰ ਗਜ਼ ਜ਼ਮੀਨ ਨਗਰ ਨਿਗਮ ਨੇ ਲਈ ਕਬਜ਼ੇ ’ਚ

Wednesday, Jun 27, 2018 - 06:51 AM (IST)

ਛੱਪੜ ਦੀ 5 ਹਜ਼ਾਰ ਗਜ਼ ਜ਼ਮੀਨ ਨਗਰ ਨਿਗਮ ਨੇ ਲਈ ਕਬਜ਼ੇ ’ਚ

ਬਠਿੰਡਾ(ਵਰਮਾ)-ਸ਼ਹਿਰ ਦੇ ਸਭ ਤੋਂ ਜ਼ਿਆਦਾ ਕੀਮਤੀ ਖੇਤਰ ਬੀਬੀ ਵਾਲਾ ਰੋਡ ਡੀ. ਏ. ਵੀ. ਕਾਲਜ ਕੋਲ ਸਦੀਆਂ ਪੁਰਾਣੀ ਛੱਪੜ ਤੇ ਨਗਰ ਨਿਗਮ ਨੇ ਆਪਣੇ ਕਬਜ਼ੇ ਵਿਚ ਲੈ ਕੇ ਉਥੇ 6 ਕਰੋੜ ਦੀ ਲਾਗਤ ਨਾਲ ਸਪੋਰਟਸ ਗਰਾਊਂਡ ਜਿਮ, ਓਪਨ ਥਿਏਟਰ ਨਾਲ ਜਾਗਿੰਗ ਟਰੈਕ ਬਣਾਉਣ ਦੀ ਯੋਜਨਾ ਹੈ, ਜਿਸ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਰੀ ਝੰਡੀ ਦੇ ਦਿਤੀ। ਡੀ. ਏ. ਵੀ. ਕਾਲਜ ਕੋਲ 400 ਏਕੜ ਜ਼ਮੀਨ ਸ਼ਾਮਲਾਟ ਹੈ, ਜਿਸ 'ਤੇ ਨਾਜਾਇਜ਼ ਨਿਰਮਾਣ ਵੱਡੇ ਪੈਮਾਨੇ 'ਤੇ ਹੋ ਚੁੱਕਾ ਹੈ। ਇਥੋਂ ਤੱਕ ਕਿ ਸਕੂਲ, ਕਾਲਜ, ਪਾਰਕ ਦੇ ਨਾਲ ਵਪਾਰਿਕ ਤੇ ਰਿਹਾਇਸ਼ੀ ਸਥਾਨ ਵੀ ਉਸਾਰੇ ਜਾ ਚੁੱਕੇ ਹਨ ਕਿÀੁਂਕਿ ਸ਼ਾਮਲਾਟ ਜ਼ਮੀਨ ਦੀ ਰਜਿਸਟਰੀ ਨਹੀ ਹੁੰਦੀ। ਇਹ ਜਗ੍ਹਾ ਮਹਿਨਾ ਪਤੀ ਦੀ ਹੈ, ਜਿਸ 'ਤੇ ਪਿਛਲੇ ਕਈ ਦਹਾਕਿਆਂ ਤੋਂ ਨਾਜਾਇਜ਼ ਨਿਰਮਾਣ ਹੋ ਰਿਹਾ ਹੈ। ਕੁਝ ਲੋਕ ਸੂਬਾ ਵਿਭਾਗ ਨਾਲ ਮਿਲੀਭੁਗਤ ਕਰ ਕੇ ਰਜਿਸਟਰੀ ਕਰਵਾਉਣ ਵਿਚ ਸਫਲ ਹੋ ਚੁੱਕੇ ਹਨ ਜਦਕਿ ਬਾਕੀ ਬਿਨਾਂ ਰਜਿਸਟਰੀ ਦੇ ਘਰਾਂ ਵਿਚ ਰਹਿ ਰਹੇ ਹਨ।10 ਹਜ਼ਾਰ ਗਜ਼ ਵਾਲੇ ਛੱਪੜ 'ਤੇ ਲੰਬੇ ਸਮੇਂ ਤੋਂ ਭੂ ਮਾਫੀਆ ਦੀ ਨਜ਼ਰ ਅਤੇ ਦਰਜਨਾਂ ਵਾਰ ਇਸ 'ਤੇ ਨਾਜਾਇਜ਼ ਕਬਜ਼ੇ ਦੇ ਅਸਫਲ ਕੋਸ਼ਿਸ਼ ਵੀ ਹੋਏ। ਇਥੋਂ ਤੱਕ ਕਿ ਰਾਜਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀ ਭੁਗਤ ਕਰ ਕੇ ਕੁਝ ਲੋਕਾਂ ਨੇ ਕਬਜ਼ਾ ਜ਼ਮਾਉਣ ਦੇ ਨਾਲ-ਨਾਲ ਫਰਜ਼ੀ ਦਸਤਾਵੇਜ਼ ਵੀ ਤਿਆਰ ਕਰਵਾਏ। 400 ਏਕੜ ਵਾਲੀ ਇਹ ਸ਼ਾਮਲਾਟ ਭੂਮੀ 10 ਹਜ਼ਾਰ ਗਜ਼ ਦਾ ਛੱਪੜ ਹੀ ਬਚਿਆ ਸੀ, ਜਿਸ 'ਤੇ 2002 ਤੋਂ ਡੀ. ਏ. ਵੀ. ਕਾਲਜ ਕਬਜ਼ਾ ਜਮਾਉਂਦੇ ਚਲੇ ਆ ਰਹੇ ਹਨ। ਡੀ. ਏ. ਵੀ. ਕਾਲਜ ਦਾ ਦਾਅਵਾ ਸੀ ਕਿ ਉਹ ਛੱਪੜ ਦਾ ਇੰਤਕਾਲ ਕਰਵਾਉਣ ਵਿਚ ਸਫਲ ਰਿਹਾ, ਉਦੋਂ ਤੋਂ ਹੀ ਨਿਗਮ ਤੇ ਭੂ-ਮਾਫੀਆ ਦੇ ਵਿਚਕਾਰ ਲੁਕਣਮਿੱਚੀ ਚਲਦੀ ਰਹੀ। ਐਤਵਾਰ (24 ਜੂਨ) ਛੱਪੜ ਨੂੰ ਲੈ ਕੇ ਡੀ. ਏ. ਵੀ. ਕਾਲਜ ਤੇ ਨਿਗਮ ਨਾਲ ਵਿਵਾਦ ਸ਼ੁਰੂ ਹੋਇਆ। ਪਰੰਤੂ ਦੋ ਹਿੱਸਿਆਂ ਵਿਚ ਇਸਨੂੰ ਵੰਡ ਦਿੱਤਾ ਗਿਆ, ਜਿਸ ਵਿਚ ਅੱਧੇ ਹਿੱਸੇ 'ਤੇ ਡੀ. ਏ. ਵੀ. ਸੰਸਥਾ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਹੈ। ਜਦਕਿ ਅੱਧੇ ਹਿੱਸੇ 'ਤੇ ਨਗਰ ਨਿਗਮ ਦਾ ਕਬਜ਼ਾ ਹੋ ਚੁੱਕਾ ਹੈ।
ਕੀ ਕਹਿਣਾ ਹੈ ਐਕਸੀਅਨ ਦਾ
ਛੱਪੜ ਵਾਲੇ ਥਾਂ 'ਤੇ ਬਰਸਾਤ ਤੋਂ ਬਾਅਦ ਮੋਟਰਾਂ ਦੀ ਸਹਾਇਤਾ ਨਾਲ ਇਸਦਾ ਪਾਣੀ ਕੱਢਿਆ ਜਾਵੇਗਾ ਅਤੇ ਇਸਨੂੰ 20 ਫੁੱਟ ਗਹਿਰਾਈ ਤੱਕ ਪੁੱਟ ਕੇ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਸ਼ਹਿਰ ਦਾ ਇਹ ਇਕ ਅਲਗ ਤੋਂ ਖੂਬਸੂਰਤ ਮਲਟੀ ਮਾਰਕ ਵਿਚ ਤਬਦੀਲ ਹੋਵੇਗਾ, ਜਿਸ 'ਤੇ 6 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਇਸ ਪਰਿਯੋਜਨਾ 'ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਪਰਿਯੋਜਨਾ ਤਹਿਤ ਛੱਪੜ ਨੂੰ ਵਿਕਸਿਤ ਕਰਨ ਲਈ ਇਸ ਵਿਚ ਸਪੋਰਟਸ ਇੰਡੋਰ ਤੇ ਆਊਟਡੋਰ ਗਰਾਊਂਡ, ਜਿਮ, ਜੋਗਿੰਗ ਟਰੈਕ, ਸੁੰਦਰ ਪਾਰਕ, ਕਮਿਊਨਿਟੀ ਹਾਲ ਨਾਲ ਸੀਨੀਅਰ ਨਾਗਰਿਕਾਂ ਲਈ ਕਲੱਬ ਆਦਿ ਦਾ ਨਿਰਮਾਣ ਹੋਵੇਗਾ।
ਦਵਿੰਦਰ ਜੌੜਾ ਐਕਸੀਅਨ, ਨਗਰ ਨਿਗਮ ਬਠਿੰਡਾ ਅੱਧ-ਵਿਚਕਾਰ ਲਟਕ ਰਹੀ ਛੱਪੜ ਦੀ ਯੋਜਨਾ
ਛੱਪੜ ਨੂੰ ਲੈ ਕੇ ਜਿਥੇ ਭੂ-ਮਾਫੀਆ ਸਰਗਰਮ ਰਿਹਾ, ਉਥੇ ਹੀ ਨਗਰ ਨਿਗਮ ਵੀ ਇਸ ਦੇ ਨਿਰਮਾਣ ਲਈ ਕਈ ਯੋਜਨਾਵਾਂ ਬਣਾ ਚੁੱਕਾ ਹੈ। 2011 ਵਿਚ ਉਸ ਸਮੇਂ ਦੇ ਨਿਗਮ ਅਧਿਕਾਰੀ ਕੇ. ਕੇ. ਯਾਦਵ ਨੇ ਛੱਪੜ ਦੀ ਸ਼ਾਮਲਾਟ ਜ਼ਮੀਨ 'ਤੇ 6 ਮੰਜ਼ਿਲਾ ਫਲੈਟਸ ਬਣਾਉਣ ਦੀ ਯੋਜਨਾ ਤਿਆਰ ਕੀਤੀ ਸੀ, ਜਿਸ ਲਈ ਇੰਮਪਰੂਵਮੈਂਟ ਟਰੱਸਟ ਨਾਲ ਵੀ ਕਰਾਰ ਕੀਤਾ ਸੀ। ਇਸ ਲਈ ਇਕ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਵਿਚ ਸ਼ਹਿਰ ਦੇ ਸੀਨੀਅਰ ਨਾਗਰਿਕਾਂ ਸਮੇਤ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਇਹ ਯੋਜਨਾ ਫਲਾਪ ਹੋ ਗਈ। ਛੱਪੜ ਦੇ ਆਸ-ਪਾਸ ਰਹਿਣ ਵਾਲੇ ਮੁਹੱਲੇ ਵਾਲਿਆਂ ਨੇ ਸਰਕਾਰ ਦੀ ਯੋਜਨਾ 'ਤੇ ਇਤਰਾਜ਼ ਜ਼ਾਹਿਰ ਕੀਤਾ ਅਤੇ ਕਿਹਾ ਕਿ ਬਰਸਾਤ ਦੇ ਦਿਨਾਂ ਵਿਚ ਪਾਣੀ ਉਨ੍ਹਾਂ ਦੇ ਘਰਾਂ ਵਿਚ ਚਲਾ ਜਾਵੇਗਾ ਜਦਕਿ ਇਹ ਪਹਿਲਾਂ ਛੱਪੜ ਵਿਚ ਇਕੱਠਾ ਹੁੰਦਾ ਸੀ। ਮੁਹੱਲੇ ਵਾਲਿਆਂ ਦਾ ਰੋਸ ਦੇਖਦਿਆਂ ਸੱਤਾਧਾਰੀ ਆਗੂਆਂ ਨੇ ਇਸ 'ਤੇ ਨੋਟਿਸ ਲੈਂਦਿਆਂ ਇਸ ਯੋਜਨਾ ਨੂੰ ਠੰਡੇ ਬਸਤੇ ਵਿਚ ਪਾਉਣ ਦੇ ਹੁਕਮ ਜਾਰੀ ਕਰ ਦਿੱਤੇ ਸੀ
ਵਿੱਤ ਮੰਤਰੀ ਨੇ ਇਸਨੂੰ ਡਰੀਮ ਪ੍ਰੋਜੈਕਟ ਦੇ ਰੂਪ ਵਿਚ ਅਪਣਾਇਆ
ਸ਼ਹਿਰ ਦੇ ਵਿਚਕਾਰ ਮਹਿੰਗੀ ਜਗ੍ਹਾ ਹੋਣ ਕਾਰਨ ਭੂ-ਮਾਫੀਆ ਤੋਂ ਬਚਾਉਣ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਛੱਪੜ ਨੂੰ ਡ੍ਰੀਮ ਪ੍ਰੋਜੈਕਟ ਦੇ ਰੂਪ ਵਿਚ ਅਪਣਾਇਆ। ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਸ ਪਰਿਯੋਜਨਾ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਨੇ ਇਸ ਯੋਜਨਾ ਲਈ 6 ਕਰੋੜ ਰੁਪਏ ਸਰਕਾਰੀ ਖਜ਼ਾਨੇ ਚੋਂ ਦੇਣ ਦਾ ਐਲਾਨ ਕੀਤਾ, ਜਿਸ ਵਿਚ ਜਾਗਿੰਗ ਟਰੈਕ, ਜਿਮ, ਸਪੋਰਟਸ ਗਰਾਊਂਡ ਇਨਡੋਰ ਤੇ ਆਊਟਡੋਰ, ਕਮਿਊਨਿਟੀ ਹਾਲ, ਵਧੀਆ ਪਾਰਕ, ਸੀਨੀਅਰ ਨਾਗਰਿਕਾਂ ਲਈ ਲਾਇਬ੍ਰੇਰੀ ਤੇ ਕਲੱਬ ਆਦਿ ਬਣਾਉਣ ਦੀ ਮੰਜ਼ੂਰੀ ਦਿੱਤੀ। ਬਰਸਾਤ ਤੋਂ ਬਾਅਦ ਇਸ ਯੋਜਨਾ 'ਤੇ ਤੇਜ਼ੀ ਨਾਲ ਕੰਮ ਹੋਵੇਗਾ ਅਤੇ ਕਈ ਵੱਡੀਆਂ ਮੋਟਰਾਂ ਲਾ ਕੇ ਡੀਸਿਲਟਿੰਗ ਕੀਤੀ ਜਾਵੇਗੀ ਅਤੇ ਇਸ ਨੂੰ 20 ਫੁੱਟ ਗਹਿਰਾ ਪੁੱਟਣ ਦੀ ਵੀ ਯੋਜਨਾ ਹੈ। ਇਸ ਤੋਂ ਪਹਿਲਾ ਇਸ ਛੱਪੜ ਨੂੰ ਲੈ ਕੇ ਡੀ.ਏ.ਵੀ. ਸੰਸਥਾ ਨਾਲ ਵਿਵਾਦ ਚਲਿਆ ਆ ਰਿਹਾ ਸੀ ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਜਲਦ ਹੀ ਇਸ ਪਰਿਯੋਜਨਾ ਲਈ ਟੈਂਡਰ ਲਾਏ ਜਾਣ ਦੀ ਸੰਭਾਵਨਾ ਹੈ।


Related News