ਅਫ਼ਸਰਾਂ ਨੂੰ Warning ਦੇਣ ਮਗਰੋਂ ਆਪ ਫੀਲਡ ''ਚ ਉਤਰੇ ਕਮਿਸ਼ਨਰ, ਹੋ ਰਿਹੈ ਸਖ਼ਤ ਐਕਸ਼ਨ
Monday, Oct 14, 2024 - 02:51 PM (IST)
ਲੁਧਿਆਣਾ (ਹਿਤੇਸ਼): ਨਗਰ ਨਿਗਮ ਜ਼ੋਨ ਸੀ ਦੀ ਟੀਮ ਵੱਲੋਂ ਸੋਮਵਾਰ ਨੂੰ ਨਾਜਾਇਜ਼ ਤੌਰ 'ਤੇ ਬਣ ਰਹੀਆਂ ਕਾਲੋਨੀਆਂ ਤੇ ਬਿਲਡਿੰਗਾਂ ਖ਼ਿਲਾਫਞ ਕਾਰਵਾਈ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਡ੍ਰਾਈਵ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਵੱਲੋਂ ਸਵੇਰੇ ਖ਼ੁਦ ਫੀਲਡ ਵਿਚ ਉਤਰ ਕੇ ਜ਼ੋਨ ਸੀ ਦੇ ਇਲਾਕੇ ਵਿਚ ਨਾਜਾਇਜ਼ ਤੌਰ 'ਤੇ ਬਣ ਰਹੀਆਂ ਕਾਲੋਨੀਆਂ ਤੇ ਬਿਲਡਿੰਗਾਂ ਫੜਣ ਮਗਰੋਂ ਹੋਈ ਹੈ, ਕਿਉਂਕਿ ਕਮਿਸ਼ਨਰ ਕੋਲ ਲਗਾਤਾਰ ਜ਼ੋਨ ਸੀ ਦੇ ਇਲਾਕੇ 'ਚ ਨਾਜਾਇਜ਼ ਤੌਰ 'ਤੇ ਬਣ ਰਹੀਆਂ ਕਾਲੋਨੀਆਂ ਤੇ ਬਿਲਡਿੰਗਾਂ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ, ਜਿਸ ਕਾਰਨ ਨਿਯਮਾਂ ਦੇ ਉਲੰਘਣ ਦੇ ਨਾਲ ਰੈਵੇਨਿਊ ਦਾ ਨੁਕਸਾਨ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ
ਇਸ ਦੇ ਮੱਦੇਨਜ਼ਰ ਕਮਿਸ਼ਨਰ ਵੱਲੋਂ ਪਿਛਲੇ ਹਫ਼ਤੇ ਮੀਟਿੰਗ ਬੁਲਾ ਕੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਵਾਰਨਿੰਗ ਦਿੱਤੀ ਗਈ ਤੇ ਸੋਮਵਾਰ ਸਵੇਰੇ ਖ਼ੁਦ ਫੀਲਡ ਵਿਚ ਉਤਰ ਕੇ ਜ਼ੋਨ ਸੀ ਦੇ ਇਲਾਕੇ ਵਿਚ ਨਾਜਾਇਜ਼ ਤੌਰ 'ਤੇ ਬਣ ਰਹੀਆਂ ਕਾਲੋਨੀਆਂ ਤੇ ਬਿਲਡਿੰਗਾਂ ਫੜੀਆਂ। ਇਸ ਮਗਰੋਂ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਹਫੜਾ-ਦਫੜੀ ਵਿਚ ਨਾਜਾਇਜ਼ ਤੌਰ 'ਤੇ ਬਣ ਰਹੀਆਂ ਕਾਲੋਨੀਆਂ 'ਤੇ ਕਾਰਵਾਈ ਦੀ ਸੂਚਨਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8