ਮਿਊਂਸੀਪਲ ਐਕਸ਼ਨ ਕਮੇਟੀ ਵੱਲੋਂ ਸਰਕਾਰ ਖਿਲਾਫ਼ ਮਟਕਾ-ਤੋੜ ਪ੍ਰਦਰਸ਼ਨ

02/16/2018 1:14:00 AM

ਹੁਸ਼ਿਆਰਪੁਰ, (ਘੁੰਮਣ)- ਅੱਜ ਨਗਰ ਨਿਗਮ ਹੁਸ਼ਿਆਰਪੁਰ ਦੇ ਸਮੂਹ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਮਿਊਂਸੀਪਲ ਐਕਸ਼ਨ ਕਮੇਟੀ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੈਣੀ ਦੀ ਅਗਵਾਈ 'ਚ ਪੰਜਾਬ ਸਰਕਾਰ ਦਾ ਮਟਕਾ-ਤੋੜ ਪ੍ਰਦਰਸ਼ਨ ਕੀਤਾ। 
ਇਸ ਮੌਕੇ ਕੁਲਵੰਤ ਸੈਣੀ ਨੇ ਮੰਗਾਂ ਸਬੰਧੀ ਦੱਸਿਆ ਕਿ ਠੇਕਾ ਪ੍ਰਣਾਲੀ ਬੰਦ ਕਰਨਾ, ਨਗਰ ਨਿਗਮਾਂ ਤੇ ਕੌਸਲਾਂ 'ਚ ਸਫ਼ਾਈ ਕਰਮਚਾਰੀਆਂ, ਮੁਹੱਲਾ ਸੈਨੀਟੇਸ਼ਨ ਕਮੇਟੀ ਮੁਲਾਜ਼ਮਾਂ, ਸੀਵਰਮੈਨ, ਮਾਲੀ, ਬੇਲਦਾਰ, ਪੰਪ ਆਪ੍ਰੇਟਰ, ਕਲਰਕ, ਕੰਪਿਊਟਰ ਆਪ੍ਰੇਟਰ, ਇਲੈਕਟ੍ਰੀਸ਼ੀਅਨ ਤੇ ਫਾਇਰ ਬ੍ਰਿਗੇਡ ਆਦਿ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ। ਸੈਣੀ ਨੇ ਦੱਸਿਆ ਕਿ 19 ਤੋਂ 23 ਫਰਵਰੀ ਤੱਕ ਰਾਜ ਭਰ 'ਚ ਅਰਥੀ ਫੂਕ ਪ੍ਰਦਰਸ਼ਨ ਹੋਣਗੇ ਤੇ 7 ਮਾਰਚ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ 'ਚ ਮਹਾਰੈਲੀ ਦੇ ਦੌਰਾਨ ਸੰਘਰਸ਼ ਦੀ ਰੂਪ -ਰੇਖਾ ਤਿਆਰ ਹੋਵੇਗੀ। ਇਸ ਸਮੇਂ ਜੋਗਿੰਦਰ ਸਿੰਘ ਸੈਣੀ, ਰਾਜਾ ਹੰਸ, ਅਸ਼ਵਨੀ ਲੱਡੂ, ਲਾਲ ਚੰਦ, ਜੋਗੋਪਾਲ, ਸੰਨੀ ਲਾਹੌਰੀਆ, ਰਾਕੇਸ਼ ਕੁਮਾਰ, ਗਗਨਦੀਪ, ਗੌਰਵ ਹੰਸ, ਜਸਪਾਲ, ਅਮਿਤ ਗਿੱਲ, ਪ੍ਰਦੀਪ ਕੁਮਾਰ, ਦੀਪਕ ਹੰਸ, ਨਰੇਸ਼ ਕੁਮਾਰ, ਪੰਕਜ ਆਦਿ ਹਾਜ਼ਰ ਸਨ।


Related News