ਪੰਜਾਬ ਦੇ ਹੋਟਲ 'ਚ ਮੁੰਬਈ ਦੇ ਕਾਰੋਬਾਰੀ ਨਾਲ ਹੋ ਗਿਆ ਕਾਂਡ! CCTV 'ਚ ਹੋਇਆ ਖ਼ੁਲਾਸਾ

Monday, Jul 22, 2024 - 01:48 PM (IST)

ਪੰਜਾਬ ਦੇ ਹੋਟਲ 'ਚ ਮੁੰਬਈ ਦੇ ਕਾਰੋਬਾਰੀ ਨਾਲ ਹੋ ਗਿਆ ਕਾਂਡ! CCTV 'ਚ ਹੋਇਆ ਖ਼ੁਲਾਸਾ

ਲੁਧਿਆਣਾ (ਤਰੁਣ)- ਮੁੰਬਈ ਤੋਂ ਖਰੀਦਦਾਰੀ ਕਰਨ ਪੁੱਜੇ ਇਕ ਵਪਾਰੀ ਦੇ ਬੈਗ ’ਚੋਂ ਹਜ਼ਾਰਾਂ ਦੀ ਨਕਦੀ ਚੋਰੀ ਹੋ ਗਈ। ਵਾਰਦਾਤ ਥਾਣਾ ਕੋਤਵਾਲੀ ਦੇ ਇਲਾਕੇ ਘੰਟਾਘਰ ਨੇੜੇ ਹੈਵਨ ਹੋਟਲ ’ਚ ਬੀਤੇ ਦਿਨ ਦੀ ਹੈ। ਵਾਰਦਾਤ ਦਾ ਪਤਾ ਲੱਗਣ ’ਤੇ ਪੀੜਤ ਨੇ ਇਲਾਕਾ ਪੁਲਸ ਨੂੰ ਸ਼ਿਕਾਇਤ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸਫਾਈ ਕਰਮਚਾਰੀ ਹੋਟਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਸ਼ਿਵ ਸੈਨਾ ਆਗੂ ਗੋਰਾ ਥਾਪਰ 'ਤੇ ਹਮਲੇ ਲਈ NIA ਜਾਂਚ ਦੀ ਮੰਗ, ਰਾਜਪਾਲ ਨੂੰ ਮਿਲਿਆ ਪਰਿਵਾਰ

ਵਪਾਰੀ ਨਿਤੇਸ਼ ਕਿਸ਼ੋਰ ਭਾਨੂਸ਼ਾਲੀ ਨਿਵਾਸੀ ਮੁੰਬਈ ਨੇ ਦੱਸਿਆ ਕਿ ਉਹ ਲੁਧਿਆਣਾ ’ਚ ਗਾਰਮੈਂਟਸ ਦੀ ਖਰੀਦਦਾਰੀ ਕਰਨ ਆਇਆ ਸੀ। 17 ਜੁਲਾਈ ਨੂੰ ਉਸ ਨੇ ਘੰਟਾਘਰ ਨੇੜੇ ਹੈਵਨ ਹੋਟਲ ’ਚ ਕਰਮਾ ਭਾੜੇ ’ਤੇ ਲਿਆ। ਸਵੇਰੇ ਬਾਜ਼ਾਰ ਜਾਣ ਲਈ ਹੋਟਲ ’ਚੋਂ ਨਿਕਲਣ ਲੱਗਾ ਤਾਂ ਉਸ ਨੇ ਕਮਰੇ ’ਚ ਚਾਬੀ ਹੋਟਲ ਰਿਸੈਪਸ਼ਨ ਦੇ ਕਾਊਂਟਰ ’ਤੇ ਦਿੱਤੀ, ਜਿਥੇ ਸਫਾਈ ਕਰਮਚਾਰੀ ਖੜ੍ਹਾ ਸੀ। ਸ਼ਾਮ ਨੂੰ ਜਦ ਉਹ ਹੋਟਲ ਦੇ ਕਮਰੇ ’ਚ ਪੁੱਜਾ ਤਾਂ ਬੈਗ ’ਚ ਪਈ ਨਕਦੀ ਦੀ ਸਾਰ ਸੰਭਾਲ ਕੀਤੀ ਤਾਂ 97 ਹਜ਼ਾਰ ਰੁਪਏ ਚੋਰੀ ਕੀਤੇ ਸੀ, ਜਿਸ ਤੋਂ ਬਾਅਦ ਉਸ ਨੇ ਹੋਟਲ ਪ੍ਰਬੰਧਕਾਂ ਵੱਲੋਂ ਥਾਣਾ ਕੋਤਵਾਲੀ ਦੀ ਪੁਲਸ ਨੂੰ ਚੋਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਕਈ ਅਫ਼ਸਰਾਂ 'ਤੇ ਹੋ ਸਕਦੀ ਹੈ ED ਦੀ ਕਾਰਵਾਈ! ਜਾਣੋ ਕੀ ਹੈ ਪੂਰਾ ਮਾਮਲਾ

ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਫਾਈ ਕਰਮਚਾਰੀ ਚੰਦਰ ਸ਼ੇਖਰ ਮੂਲ ਰੂਪ ’ਚ ਨੈਨੀਤਾਲ ਦਾ ਰਹਿਣ ਵਾਲਾ ਹੈ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹੋਟਲ ’ਚੋਂ ਫਰਾਰ ਹੋ ਗਿਆ। ਫਿਲਹਾਲ ਪੁਲਸ ਨੇ ਨਿਤੇਸ਼ ਕਿਸ਼ੋਰ ਦੇ ਬਿਆਨ ’ਤੇ ਮੁਲਜ਼ਮ ਚੰਦਰ ਸ਼ੇਖਰ ਨਿਵਾਸੀ ਰਾਮ ਨਗਰ ਅਮਰਗੜ੍ਹੀ, ਨੈਨੀਤਾਲ ਉਤਰਾਖੰਡ ਖਿਲਾਫ ਚੋਰੀ ਦੇ ਦੋਸ਼ ’ਚ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News