ਮੁਕਤਸਰ ਦੇ ਪਰਮਿੰਦਰ ਦਾ ਮਨੀਲਾ ''ਚ ਗੋਲ਼ੀਆਂ ਮਾਰ ਕੇ ਕਤਲ

Wednesday, Oct 07, 2020 - 08:28 PM (IST)

ਮੁਕਤਸਰ ਦੇ ਪਰਮਿੰਦਰ ਦਾ ਮਨੀਲਾ ''ਚ ਗੋਲ਼ੀਆਂ ਮਾਰ ਕੇ ਕਤਲ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਇੱਥੋਂ ਨੇੜਲੇ ਪਿੰਡ ਚੱਕ ਜਾਨੀਸਰ ਜੋ ਹਲਕਾ ਜਲਾਲਾਬਾਦ ਵਿਚ ਪੈਂਦਾ ਹੈ, ਦੇ ਵਿਅਕਤੀ ਪਰਮਿੰਦਰ ਸਿੰਘ ਮਾਨ (48) ਦੀ ਮਨੀਲਾ ਵਿਖੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਮਰਨ ਵਾਲੇ ਦੇ ਰਿਸ਼ਤੇਦਾਰ ਹਰਚਰਨ ਸਿੰਘ ਸੰਧੂ ਕੋਹਰ ਸਿੰਘ ਵਾਲਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਮਾਨ ਪਿਛਲੇ ਕਰੀਬ 22 ਸਾਲਾਂ ਤੋਂ ਮਨੀਲਾ ਵਿਖੇ ਰਹਿ ਰਿਹਾ ਸੀ। 

ਇਹ ਵੀ ਪੜ੍ਹੋ :  ਮਾਨਸਾ 'ਚ ਆਵਾਰਾ ਕੁੱਤਿਆਂ ਦਾ ਕਹਿਰ, ਮਾਤਾ ਨੂੰ ਨੋਚ-ਨੋਚ ਖਾ ਗਏ ਕੁੱਤੇ, ਸਿਰ ਵੀ ਕੀਤਾ ਵੱਖ

ਅੱਜ ਸਵੇਰੇ ਉਹ ਕਰੀਬ 8 ਵਜੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕਾਰੋਬਾਰ 'ਤੇ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਦੋ ਵਿਅਕਤੀਆ ਨੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਮਿੰਦਰ ਸਿੰਘ ਮਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਚੱਕ ਜਾਨੀਸਰ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਸੂਚਨਾ ਅਨੁਸਾਰ 10 ਅਕਤੂਬਰ ਤੱਕ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਪੁੱਤ ਨੇ ਕਿਰਚ ਮਾਰ-ਮਾਰ ਬਾਹਰ ਕੱਢੀਆਂ ਪਿਓ ਦੀਆਂ ਅੰਤੜੀਆਂ, ਹੋਸ਼ 'ਚ ਆਏ ਭਰਾ ਨੇ ਬਿਆਨ ਕੀਤਾ ਭਿਆਨਕ ਮੰਜ਼ਰ


author

Gurminder Singh

Content Editor

Related News