ਮੁਕਤਸਰ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ
Friday, Feb 18, 2022 - 06:28 PM (IST)
ਜਲੰਧਰ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ 86 ਯਾਨੀਕਿ ਮੁਕਤਸਰ। ਇਹ ਵਿਧਾਨ ਸਭਾ ਸੀਟ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਅਧੀਨ ਆਉਂਦੀ ਹੈ। ਪਿਛਲੀਆਂ ਪੰਜ ਚੋਣਾਂ ਦਾ ਇਤਿਹਾਸ ਵੇਖਿਆ ਜਾਵੇ ਤਾਂ ਇਥੇ ਕਦੇ ਵਾਰ ਲਗਾਤਾਰ ਦੋ ਵਾਰ ਇਕ ਪਾਰਟੀ ਜਿੱਤ ਨਹੀਂ ਸਕੀ।ਦੋ ਵਾਰ ਕਾਂਗਰਸ, ਦੋ ਵਾਰ ਅਕਾਲੀ ਦਲ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
1997
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਮੀਰਪਾਲ ਸਿੰਘ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ ਹਰਾਇਆ।ਹਮੀਰਪਾਲ ਨੂੰ 52166 ਅਤੇ ਅਵਤਾਰ ਸਿੰਘ ਨੂੰ 39398 ਵੋਟਾਂ ਪਈਆਂ ਸਨ।
2002
2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਸੁਖਦਰਸ਼ਨ ਸਿੰਘ ਇਸ ਸੀਟ ਤੋਂ ਵਿਧਾਇਕ ਬਣੇ ਸਨ। ਉਨ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਚਰਨ ਸਿੰਘ ਨੂੰ ਹਰਾਇਆ। ਸੁਖਦਰਸ਼ਨ ਸਿੰਘ ਨੂੰ 32465 ਵੋਟਾਂ ਅਤੇ ਕਾਂਗਰਸ ਦੇ ਹਰਚਰਨ ਸਿੰਘ ਨੂੰ 32265 ਵੋਟਾਂ ਪਈਆਂ ਸਨ। ਹਰਚਰਨ ਸਿੰਘ 200 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।
2007
2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੰਵਰਜੀਤ ਸਿੰਘ ਇਸ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ 49,972 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਦਰਸ਼ਨ ਸਿੰਘ ਨੂੰ ਹਰਾਇਆ ਸੀ।
2012
ਸ਼੍ਰੋਮਣੀ ਅਕਾਲੀ ਦਲ ਦੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਕਾਂਗਰਸ ਦੀ ਉਮੀਦਵਾਰ ਕਰਨ ਕੌਰ ਨੇ ਹਰਾਇਆ। ਕੰਵਰਜੀਤ ਸਿੰਘ ਨੂੰ 45,853 ਵੋਟਾਂ ਮਿਲੀਆਂ ਜਦਕਿ ਜੇਤੂ ਕਰਨ ਕੌਰ ਨੇ 55,108 ਵੋਟਾਂ ਹਾਸਲ ਕੀਤੀਆਂ।
2017
2017 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ 44,894 ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤੀ ਕੀਤੀ। ਇਹਨਾ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਕਰਨ ਕੌਰ ਬਰਾੜ ਨੇ 36,914, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ 'ਕਾਕਾ ਬਰਾੜ' ਨੇ 33,201 ਵੋਟਾਂ ਹਾਸਲ ਕੀਤੀਆਂ ਸਨ। ਖ਼ਾਸ ਗੱਲ ਇਹ ਰਹੀ ਕਿ ਆਜ਼ਾਦ ਉਮੀਦਵਾਰ ਸੁਖਦਰਸ਼ਨ ਨੂੰ 28,204 ਵੋਟਾਂ ਮਿਲੀਆਂ ਸਨ।
ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਮੁੜ ਤੋਂ ਮੁਕਤਸਰ ਹਲਕੇ ਤੋਂ ਚੋਣ ਲੜ ਰਹੀ ਹੈ ਜਦਕਿ ਅਕਾਲੀ/ ਬਸਪਾ ਵੱਲੋਂ ਕੰਵਰਜੀਤ ਸਿੰਘ ਰੋਜ਼ੀਬਰਕੰਦੀ, 'ਆਪ' ਦੇ ਜਗਦੀਪ ਸਿੰਘ ਕਾਕਾ ਬਰਾੜ, ਸੰਯੁਕਤ ਸਮਾਜ ਮੋਰਚਾ ਦੀ ਅਨੁਰੂਪ ਕੌਰ ਅਤੇ ਰਾਜੇਸ਼ ਫਤੇਲਾ ਭਾਜਪਾ ਵੱਲੋਂ ਚੋਣ ਲੜ ਰਹੇ ਹਨ।
ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 188889 ਜਿਨ੍ਹਾਂ ਵਿੱਚ 89781 ਪੁਰਸ਼ ਅਤੇ 99106 ਬੀਬੀਆਂ ਹਨ ਅਤੇ ਥਰਡ ਜੈਂਡਰ 2 ਹਨ।