ਮੁਕਤਸਰ ਦੇ ਥਾਣਾ ਲੱਖੋਵਾਲੀ 'ਚ ਚੱਲੀ ਗੋਲ਼ੀ, ਮੁੱਖ ਮੁਨਸ਼ੀ ਦੀ ਹੋਈ ਮੌਤ
Monday, Apr 17, 2023 - 02:41 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਤੀਰਥ ਸਿੰਘ ਦੀ ਥਾਣੇ 'ਚ ਗੋਲ਼ੀ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪੁਲਸ ਦੇ ਉੱਚ-ਅਧਿਕਾਰੀ ਨੇ ਮੌਕੇ 'ਤੇ ਪਹੁੰਚੇ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਬਠਿੰਡਾ ਮਿਲਟਰੀ ਸਟੇਸ਼ਨ ’ਚ ਹੋਏ ਚਾਰ ਜਵਾਨਾਂ ਦੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ
ਪੁਲਸ ਦੀ ਮੁੱਢਲੀ ਕਾਰਵਾਈ ਉਪਰੰਤ ਪੋਸਟਮਾਰਟਮ ਲਈ ਲਾਸ਼ ਸਰਕਾਰੀ ਹਸਪਤਾਲ 'ਚ ਭੇਜ ਦਿੱਤੀ ਗਈ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਮਲੋਟ ਬਲਕਾਰ ਸਿੰਘ ਨੇ ਦੱਸਿਆ ਕਿ ਅਸਲਾ ਸਾਫ਼ ਕਰਦਿਆਂ ਅਚਾਨਕ ਗੋਲ਼ੀ ਚੱਲੀ, ਜਿਸ ਨਾਲ ਤੀਰਥ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਜਲਾਲਾਬਾਦ 'ਚ ਵਾਪਰਿਆ ਦਿਲ ਵਲੂੰਧਰ ਦੇਣ ਵਾਲਾ ਹਾਦਸਾ, ਟਰਾਲੇ ਨੇ ਬੁਰੀ ਤਰ੍ਹਾ ਦਰੜਿਆ ਸਕੂਟਰੀ ਸਵਾਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।