ਮੁਕਤਸਰ ਮੈਰਾਥਨ' 'ਚ ਰਜਿਸਟਰਡ ਕਰਵਾਉਣ ਵਾਲੇ 16 ਅਤੇ 17 ਨੂੰ ਲੈ ਸਕਦੇ ਹਨ ਟੀ ਸ਼ਰਟ ਤੇ ਬਿੱਬ

Thursday, Mar 15, 2018 - 12:31 PM (IST)

ਮੁਕਤਸਰ ਮੈਰਾਥਨ' 'ਚ ਰਜਿਸਟਰਡ ਕਰਵਾਉਣ ਵਾਲੇ 16 ਅਤੇ 17 ਨੂੰ ਲੈ ਸਕਦੇ ਹਨ ਟੀ ਸ਼ਰਟ ਤੇ ਬਿੱਬ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ,ਪਵਨ ਤਨੇਜਾ) - ਗਿਦੜਬਾਹਾ ਵਿਖੇ 18 ਮਾਰਚ ਨੂੰ ਹੋਣ ਵਾਲੀ 'ਮੁਕਤਸਰ ਮੈਰਾਥਨ' 'ਚ ਜਿੰਨਾਂ ਨੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ, ਉਹ 16 ਅਤੇ 17 ਮਾਰਚ ਨੂੰ ਮੱਕੜ ਪੈਲੇਸ ਗਿੱਦੜਬਾਹਾ ਤੋਂ ਆਪਣੀ ਟੀ ਸ਼ਰਟ ਅਤੇ ਇਲੈਕਟ੍ਰੋਨਿਕ ਬਿੱਬ ਪਾ੍ਰਪਤ ਕਰ ਲੈਣ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੇ ਦਿੱਤੀ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਜਿਸਟਰਡ ਕਰਵਾਉਣ ਵਾਲਿਆਂ ਲਈ ਆਪਣੀ ਟੀ ਸ਼ਰਟ ਅਤੇ ਬਿੱਬ 16 ਅਤੇ 17 ਮਾਰਚ ਨੂੰ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਇਸ ਟੀ ਸ਼ਰਟ ਅਤੇ ਬਿੱਬ ਸਮੇਤ ਮੈਰਾਥਨ ਵਿਚ ਭਾਗ ਲਿਆ ਜਾ ਸਕੇਗਾ। ਉਨਾਂ ਨੇ ਕਿਹਾ ਕਿ ਜਿਨਾਂ ਨੇ 21 ਕਿਲੋਮੀਟਰ ਦੌੜ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਉਨ੍ਹਾਂ ਨੂੰ 18 ਮਾਰਚ ਨੂੰ ਸਵੇਰੇ 6:30 ਵਜੇ ਅਨਾਜ ਮੰਡੀ ਗਿੱਦੜਬਾਹਾ ਵਿਖੇ ਪਹੁੰਚਣ ਦੀ ਅਪੀਲ ਕੀਤੀ। ਉਸ ਦਿਨ ਸਭ ਤੋਂ ਪਹਿਲਾਂ 21 ਕਿਲੋਮੀਟਰ ਦੀ ਦੌੜ ਸ਼ੁਰੂ ਹੋਵੇਗੀ ਅਤੇ ਫਿਰ ਕੁਝ ਕੁਝ ਮਿੰਟ ਦੇ ਫਰਕ ਨਾਲ 10 ਅਤੇ 5 ਕਿਲੋਮੀਟਰ ਦੀ ਦੌੜ ਸ਼ੁਰੂ ਹੋਵੇਗੀ। ਇਸ ਦੌੜ ਨੂੰ ਉਡਣਾ ਸਿੱਖ ਮਿਲਖਾ ਸਿੰਘ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਜਾਵੇਗਾ ਅਤੇ ਦੌੜ ਤੋਂ ਬਾਅਦ ਇੱਥੇ ਗੁਰਦਾਸ ਮਾਨ, ਅਸੋਕ ਮਸਤੀ, ਖੁਦਾ ਬਖ਼ਸ ਅਤੇ ਅਫਸਾਨਾ ਖਾਨ ਵੱਲੋਂ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ। ਮੁਕਤਸਰ ਮੈਰਾਥਨ ਲਈ ਆਨ ਲਾਈਨ ਰਜਿਸਟ੍ਰੇਸ਼ਨ ਬੰਦ ਹੋ ਚੁੱਕੀ ਹੈ ਪਰ ਫਿਰ ਵੀ ਮੱਕੜ ਪੈਲੇਸ ਗਿੱਦੜਬਾਹਾ ਵਿਖੇ ਜਿੱਥੇ ਟੀ ਸ਼ਰਟ ਅਤੇ ਬਿੱਬ ਵੰਡੀਆਂ ਜਾਣਗੀਆਂ ਅਤੇ ਉੱਥੇ ਹੀ ਮੌਕੇ 'ਤੇ 16 ਅਤੇ 17 ਮਾਰਚ ਨੂੰ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੇਗੀ।


Related News