ਮੇਲੇ 'ਚ ਮਿਲਿਆ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ (ਵੀਡੀਓ)

11/15/2018 12:47:21 PM

ਮੁਕਤਸਰ(ਤਰਸੇਮ)— ਪੰਜਾਬ ਸਰਕਾਰ ਨੌਜਵਾਨਾਂ ਦੇ ਬਿਹਤਰ ਭਵਿੱਖ ਬਾਰੇ ਸੋਚਦੇ ਹੋਏ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆਂ ਕਰਵਾਉਣ ਦੀਆਂ ਕੋਸ਼ਿਸ਼ਾਂ ਵਿਚ ਲਗਾਤਾਰ ਲੱਗੀ ਹੋਈ ਹੈ। ਸਰਕਾਰ ਨੇ ਹੁਣ ਅੱਗੇ ਕਦਮ ਵਧਾਉਂਦੇ ਹੋਏ ਮੁਕਤਸਰ ਦੇ ਪਿੰਡ ਖਿਓਵਾਲੀ ਵਿਖੇ ਆਈ.ਟੀ.ਆਈ. ਵਿਚ 3 ਦਿਨ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ, ਜਿਸ ਵਿਚ ਭਾਗ ਲੈਣ ਲਈ 67 ਕੰਪਨੀਆਂ ਨੇ ਆਉਣਾ ਸੀ ਪਰ 41 ਕੰਪਨੀਆਂ ਹੀ ਪਹੁੰਚ ਸਕੀਆਂ, ਜਿਨ੍ਹਾਂ ਨੇ ਨੌਜਵਾਨਾਂ ਦੀ ਪ੍ਰਤਿਭਾ ਦੇ ਆਧਾਰ 'ਤੇ ਉਨ੍ਹਾਂ ਨੂੰ ਨੌਕਰੀਆਂ ਪ੍ਰਧਾਨ ਕੀਤੀਆਂ। ਚੁਣੇ ਗਏ ਨੌਜਵਾਨਾਂ ਨੂੰ ਜੌਬ ਲੈਟਰ ਖੁਦ ਡੀ.ਸੀ. ਨੇ ਦਿੱਤੇ। ਜਦੋਂਕਿ ਕੁਝ ਨੌਜਵਾਨਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬਾਅਦ ਵਿਚ ਨੌਕਰੀ ਲਈ ਸੱਦਿਆ ਜਾਏਗਾ।

ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਉਪਲਬਧ ਕਰਾਉਣ ਦੀ ਇਸ ਕਵਾਇਦ ਪਿੱਛੇ ਆਪਣੇ ਉਸ ਵਾਅਦੇ ਨੂੰ ਵੀ ਦੇਖ ਰਹੀ ਹੈ ਜੋ ਉਸ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤਾ ਸੀ। ਦੂਜੇ ਪਾਸੇ ਨੌਜਵਾਨ ਵਰਗ ਦਾ ਵੀ ਇਹ ਹੀ ਕਹਿਣਾ ਹੈ ਕਿ ਸਰਕਾਰ ਅਜਿਹੇ ਰੋਜ਼ਗਾਰ ਮੇਲਿਆਂ ਦਾ ਆਯੋਜਨ ਕਰਦੇ ਹੋਏ ਨੌਜਵਾਨਾਂ ਦੀ ਨਿਰਾਸ਼ਾ ਨੂੰ ਆਸ਼ਾ ਪ੍ਰਧਾਨ ਕਰ ਰਹੀ ਹੈ, ਜੋ ਕਿ ਕਾਬਿਲ-ਏ-ਤਾਰੀਫ ਹੈ।


cherry

Content Editor

Related News