ਹੁਣ ਗੁਰੂ ਨਗਰੀ ''ਤੇ ਰਹੇਗੀ ਤੀਸਰੀ ਅੱਖ

Sunday, Jan 20, 2019 - 09:23 AM (IST)

ਹੁਣ ਗੁਰੂ ਨਗਰੀ ''ਤੇ ਰਹੇਗੀ ਤੀਸਰੀ ਅੱਖ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਸ਼ਹਿਰ 'ਤੇ ਹੁਣ ਤੀਸਰੀ ਅੱਖ ਦੀ ਨਿਗਰਾਨੀ ਹੇਠ ਰਹੇਗਾ। ਜਾਣਕਾਰੀ ਮੁਤਾਬਕ ਸਮਾਰਟ ਸਿਟੀ ਤਹਿਤ ਪੂਰੇ ਸ਼ਹਿਰ 'ਚ 1100 ਸੀ.ਸੀ.ਟੀ.ਵੀ. ਕੈਮਰੇ ਲੱਗਣ ਜਾ ਰਹੇ ਹਨ, ਜੋ ਹਰ ਸੜਕ 'ਤੇ ਨਜ਼ਰ ਰੱਖਣਗੇ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਸ਼ਹਿਰ ਦੀਆਂ ਪਾਰਕਾਂ 'ਚ 63 ਹਜ਼ਾਰ ਐੱਲ.ਈ.ਡੀ. ਲਾਈਟਾਂ ਲਗਾਈਆਂ ਜਾਣਗੀਆਂ। ਇਹ ਜਾਣਕਾਰੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਕਾਰਜਾਂ ਤੇ ਪ੍ਰਾਜੈਕਟਾਂ ਜਾ ਜਾਇਜ਼ਾ ਲੈਣ ਲਈ ਜ਼ਿਲਾ ਵਿਕਾਸ ਕੋਆਰਡੀਨੇਸ਼ਨ ਤੇ ਮੁਲਾਕਾਂਣ ਕਮੇਟੀ ਨਾਲ ਮੀਟਿੰਗ ਕਰਦਿਆਂ ਦਿੱਤੀ। ਇਸ ਉਪਰੰਤ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਤੋ ਸ਼ੁਰੂ ਕੀਤੇ ਜਾਣ ਵਾਲੇ ਕਰੋੜਾਂ ਦੇ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ।  


author

Baljeet Kaur

Content Editor

Related News