ਮੋਟਰਸਾਈਕਲ ਸਵਾਰ ਨੇ ਰੋਡਵੇਜ਼ ਬੱਸ ''ਤੇ ਇੱਟਾਂ-ਰੋੜਿਆਂ ਨਾਲ ਕੀਤਾ ਹਮਲਾ, ਤੋੜੇ ਸ਼ੀਸ਼ੇ

Tuesday, Dec 05, 2023 - 03:27 AM (IST)

ਮੋਟਰਸਾਈਕਲ ਸਵਾਰ ਨੇ ਰੋਡਵੇਜ਼ ਬੱਸ ''ਤੇ ਇੱਟਾਂ-ਰੋੜਿਆਂ ਨਾਲ ਕੀਤਾ ਹਮਲਾ, ਤੋੜੇ ਸ਼ੀਸ਼ੇ

ਫਿਰੋਜ਼ਪੁਰ (ਕੁਮਾਰ) : ਸ਼ਹਿਰ ਦੇ ਅੱਡਾ ਖਾਈ ਵਾਲਾ ਵਿਖੇ ਮੋਟਰਸਾਈਕਲ ’ਤੇ ਆਪਣੀ ਮਾਂ ਨਾਲ ਜਾ ਰਹੇ ਇਕ ਚਾਲਕ ਨੇ ਫਾਜ਼ਿਲਕਾ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ’ਤੇ ਇੱਟਾਂ-ਰੋੜੇ ਤੇ ਆਰੀ ਮਾਰ ਕੇ ਬੱਸ ਦੇ ਅਗਲੇ ਦੋਵੇਂ ਸ਼ੀਸ਼ੇ ਤੋੜ ਦਿੱਤੇ। ਝਗੜਾ ਉਸ ਸਮੇਂ ਹੋਇਆ, ਜਦੋਂ ਬੱਸ ਅਚਾਨਕ ਮੋਟਰਸਾਈਕਲ ਨਾਲ ਲੱਗ ਗਈ। ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਦੋਸ਼ ਲਾਇਆ ਕਿ ਇਕ ਵਿਅਕਤੀ ਮੋਟਰਸਾਈਕਲ ’ਤੇ ਆਪਣੀ ਮਾਤਾ ਨਾਲ ਜਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਦੇ ਨਾਲ ਥੋੜ੍ਹੀ ਜਿਹੀ ਬੱਸ ਲੱਗ ਗਈ ਅਤੇ ਗੁੱਸੇ 'ਚ ਆਏ ਮੋਟਰਸਾਈਕਲ ਸਵਾਰ ਨੇ ਇੱਟਾਂ-ਰੋੜਿਆਂ ਨਾਲ ਬੱਸ ਦੇ ਸ਼ੀਸ਼ੇ ਤੋੜ ਦਿੱਤੇ, ਜਿਸ ਕਾਰਨ ਬੱਸ 'ਚ ਬੈਠੇ ਯਾਤਰੀ ਸਹਿਮ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, ਗੁਟਕਾ ਸਾਹਿਬ ਦੇ ਪਾੜੇ ਅੰਗ, ਮੁਲਜ਼ਮ ਨੇ ਕੀਤੇ ਹੈਰਾਨੀਜਨਕ ਖੁਲਾਸੇ

ਘਟਨਾ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਆਧਾਰ 'ਤੇ ਪੁਲਸ ਮੁਲਜ਼ਮਾਂ ਦੀ ਪਛਾਣ ਕਰਨ 'ਚ ਜੁਟੀ ਹੋਈ ਹੈ। ਬੱਸ ਚਾਲਕ ਨੇ ਦੋਸ਼ ਲਾਇਆ ਕਿ ਮੋਟਰਸਾਈਕਲ ਸਵਾਰ ਨੇ ਕੰਡਕਟਰ ਦੇ ਕੱਪੜੇ ਵੀ ਪਾੜ ਦਿੱਤੇ ਅਤੇ ਮੋਟਰਸਾਈਕਲ ’ਤੇ ਉਥੋਂ ਫਰਾਰ ਹੋ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News