ਦਰਦਨਾਕ: ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ ,ਤਸਵੀਰਾਂ ’ਚ ਦੇਖੋ ਭਿਆਨਕ ਮੰਜਰ
Sunday, May 16, 2021 - 07:13 PM (IST)
ਫਰੀਦਕੋਟ (ਜਗਤਾਰ): ਕੱਲ੍ਹ ਦੇਰ ਸ਼ਾਮ ਫਰੀਦਕੋਟ ਦੇ ਭੋਲੂਵਾਲਾ ਰੋਡ ’ਤੇ ਬਣੀ ਸੀਮੇਂਟ ਫੈਕਟਰੀ ਦੇ ਸਾਹਮਣੇ ਇਕ ਦਰਦਨਾਕ ਹਾਦਸੇ ਦੌਰਾਨ ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ’ਚ ਦੋਨੋ ਬਾਇਕ ਸਵਾਰਾਂ ਜਗਸੀਰ ਸਿੰਘ ਉਮਰ 27 ਸਾਲ ਅਤੇ ਕਿੱਕਰ ਸਿੰਘ ਉਮਰ 45 ਸਾਲ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਦਕਿ ਇਸ ਘਟਨਾ ’ਚ ਇੱਕ ਬਾਇਕ ਤੇ ਬੈਠਾ ਛੋਟਾ ਬੱਚਾ ਵਾਲ-ਵਾਲ ਬਾਲ ਬਚ ਗਿਆ।ਇਹ ਘਟਨਾ ਨਜ਼ਦੀਕੀ ਫੈਕਟਰੀ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ।ਫਿਲਹਾਲ ਪੁਲਸ ਵੱਲੋਂ 174 ਦੀ ਕਾਰਵਾਈ ਕਰ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।ਉੱਥੇ ਹੀ ਪਿੰਡ ਭੋਲੂਵਾਲਾ ਬੀੜ ਦੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਨੇ ਦੋਸ਼ ਲਾਏ ਹਨ ਕਿ ਘਟਨਾ ਵਾਲੀ ਜਗ੍ਹਾ ’ਤੇ ਬਣੀ ਸੀਮੇਂਟ ਫੈਕਟਰੀ ਕਾਰਨ ਕਈ ਹਾਦਸੇ ਵਾਪਰਦੇ ਹਨ ਕਿਉਂਕਿ ਇਸ ਫੈਕਟਰੀ ਦਾ ਮਟੀਰੀਅਲ ਸੜਕ ਤੇ ਖਿਲਰਿਆ ਰਹਿੰਦਾ ਹੈ, ਜਿਸ ਕਾਰਨ ਦੋ ਪਹੀਆ ਵਾਹਨ ਆਮ ਹੀ ਸਲਿੱਪ ਕਰ ਕੇ ਡਿੱਗ ਪੈਂਦੇ ਹਨ।
ਇਹ ਵੀ ਪੜ੍ਹੋ: ‘ਕਿਸਾਨਾਂ ਦੀ ਸਹੂਲਤ ਲਈ ਡਿਜੀਲਾਕਰ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ’
ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਜਗਦੀਪ ਸਿੰਘ ਜੋ ਕੇ ਲੇਬ ਟਕਨੀਸ਼ੀਅਨ ਦਾ ਕੰਮ ਕਰਦਾ ਸੀ ਉਹ ਆਪਣੀ ਪਤਨੀ ਨੂੰ ਪਿੰਡ ਛੱਡ ਕੇ ਵਾਪਸ ਸ਼ਹਿਰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆਏ ਰਹੇ ਬਾਇਕ ਨਾਲ ਇਸ ਦੀ ਭਿਆਨਕ ਟੱਕਰ ਹੋ ਗਈ, ਜਿਸ ’ਚ ਦੋਨੋ ਬਾਇਕ ਸਵਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।ਫ਼ਿਲਹਾਲ ਦੋਵਾਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੋਰੋਨਾ ਕਰਕੇ ਹੋ ਰਹੀਆਂ ਮੌਤਾਂ ’ਤੇ ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ
ਉਥੇ ਹੀ ਹਾਦਸੇ ਤੋਂ ਬਾਅਦ ਪਿੰਡ ਦੇ ਕਾਂਗਰਸੀ ਆਗੂ ਵੱਲੋਂ ਇਸ ਘਟਨਾ ਦਾ ਭਾਂਡਾ ਇਕ ਸੀਮੇਂਟ ਫੈਕਟਰੀ ਨੂੰ ਦੱਸਦੇ ਹੋਏ ਕਿਹਾ ਕਿ ਕੱਲ੍ਹ ਜੋ ਹਾਦਸਾ ਵਾਪਰਿਆ ਇਸ ਦੀ ਜ਼ਿੰਮੇਦਾਰ ਇਸ ਰੋਡ ਤੇ ਬਣੀ ਸੀਮੇਂਟ ਫੈਕਟਰੀ ਹੈ ਜਿਸ ਦਾ ਰਾਅ ਮਟੀਰੀਅਲ ਰੇਤਾ,ਬਜਰੀ ਆਦਿ ਸੜਕ ’ਤੇ ਹੀ ਖਿਲਰੇ ਰਹਿੰਦੇ ਹਨ ਅਤੇ ਇਸ ਤੋਂ ਇਲਾਵਾ ਇਸ ’ਚ ਪਾਣੀ ਦੀ ਸਪਲਾਈ ਲਈ ਬਣੀ ਟੈਂਕੀ ਵੀ ਸੜਕ ਦੇ ਬਿਲਕੁਲ ਕਿਨਾਰੇ ਬਣੀ ਹੋਣ ਕਰਕੇ ਇਥੇ ਰਸਤਾ ਕਾਫੀ ਤੰਗ ਹੋ ਜਾਂਦਾ ਹੈ, ਜਿਸ ਕਾਰਨ ਖਿਲਰੀ ਬਜਰੀ ਤੋਂ ਦੋ ਪਹੀਆ ਵਾਹਨ ਅਕਸਰ ਹੀ ਤਿਲਕ ਕੇ ਹਾਦਸੇ ਹੁੰਦੇ ਰਹਿੰਦੇ ਹਨ।ਉਨ੍ਹਾਂ ਮੰਗ ਕੀਤੀ ਕਿ ਫੈਕਟਰੀ ਮਾਲਕ ਤੁਰੰਤ ਇਹ ਪਾਣੀ ਦੀ ਡਿੱਗੀ ਬੰਦ ਕਰਵਾਉਣ ਤੇ ਰਸਤੇ ’ਚ ਖਿਲਰੇ ਬਜਰੀ ਆਦਿ ਦੇ ਚਲਦੇ ਹੋ ਰਹੇ ਹਾਦਸਿਆਂ ਸਬੰਧੀ ਇਨ੍ਹਾਂ ਖਿਲਾਫ ਕਾਰਵਾਈ ਹੋਵੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ