2 ਮੋਟਰਸਾਈਕਲਾਂ ਦੀ ਟੱਕਰ, ਪਤੀ-ਪਤਨੀ ਸਮੇਤ 4 ਜ਼ਖਮੀ

09/24/2017 3:57:04 PM

ਬਟਾਲਾ (ਬੇਰੀ) - ਬਟਾਲਾ 'ਚ ਦੋ ਮੋਟਰਸਾਈਕਲਾਂ ਦੀ ਟੱਕਰ 'ਚ 4 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਲਖਵਿੰਦਰ ਪੁੱਤਰ ਕਿਸ਼ਨ ਚੰਦ ਵਾਸੀ ਮੜੀਆਂਵਾਲ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਪਤਨੀ ਮਨਜੀਤ ਦੇ ਨਾਲ ਬਟਾਲਾ ਆ ਰਿਹਾ ਸੀ। ਜਦੋਂ ਸ਼ਾਹਬਾਦ ਪਿੰਡ ਦੇ ਨੇੜੇ ਪਹੁੰਚਿਆਂ ਤਾਂ ਸਾਹਮਣੇ ਤੋਂ ਆ ਰਹੇ ਇਕ ਹੋਰ ਮੋਟਰਸਾਈਕਲ ਜਿਸ 'ਤੇ ਅਜੇ ਪੁੱਤਰ ਕਿਸ਼ਨ ਲਾਲ ਵਾਸੀ ਡੋਲਾ ਨੰਗਲ ਬਟਾਲਾ ਅਤੇ ਊਸ਼ਾ ਪਤਨੀ ਮੋਹਨ ਲਾਲ ਵਾਸੀ ਬਿਰਦਆਸ਼ਰਮ ਬਟਾਲਾ ਸਵਾਰ ਸੀ, ਨਾਲ ਟੱਕਰ ਹੋ ਗਈ ਜਿਸਦੇ ਚੱਲਦਿਆਂ ਉਕਤ ਚਾਰੇ ਜ਼ਖਮੀ ਹੋ ਗਏ ਜਿਸ ਵਿਚੋਂ ਤਿੰਨਾਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਦਕਿ ਊਸ਼ਾ ਨੂੰ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ।


Related News