ਮੋਟਰਸਾਈਕਲ ਚੋਰ ਕਾਬੂ

Friday, Nov 10, 2017 - 04:25 AM (IST)

ਮੋਟਰਸਾਈਕਲ ਚੋਰ ਕਾਬੂ

ਅੰਮ੍ਰਿਤਸਰ/ਬਾਬਾ ਬਕਾਲਾ,  (ਜ. ਬ./ਰਾਕੇਸ਼)-  ਥਾਣਾ ਬਿਆਸ ਦੀ ਪੁਲਸ ਨੇ ਇਕ ਮੋਟਰਸਾਈਕਲ ਚੋਰ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰਣਜੀਤ ਸਿੰਘ ਰਾਣਾ ਪੁੱਤਰ ਜਰਨੈਲ ਸਿੰਘ ਵਾਸੀ ਢੱਡੀਆਂ ਜ਼ਿਲਾ ਫਿਰੋਜ਼ਪੁਰ ਹਾਲ ਵਾਸੀ ਬਾਬਾ ਬਕਾਲਾ ਦੇ ਕਬਜ਼ੇ 'ਚੋਂ ਚੋਰੀ ਕੀਤਾ ਇਕ ਪਲਸਰ ਮੋਟਰਸਾਈਕਲ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ। ਇਸੇ ਤਰ੍ਹਾਂ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਚੋਰੀ ਕੀਤੇ ਮੋਟਰਸਾਈਕਲ ਸਮੇਤ ਅਮਨਦੀਪ ਸਿੰਘ ਪੁੱਤਰ ਸੋਮਰਾਜ ਵਾਸੀ ਛੋਟਾ ਹਰੀਪੁਰਾ, ਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਛੋਟਾ ਹਰੀਪੁਰਾ ਤੇ ਜਗਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਗੁਰੂ ਕੀ ਵਡਾਲੀ ਨੂੰ ਕਾਬੂ ਕਰ ਲਿਆ।


Related News