ਵੱਡੀ ਖ਼ਬਰ: ਗੁਰੂਹਰਸਹਾਏ ''ਚ ਦਿਨ-ਦਿਹਾੜੇ ਤਿੰਨ ਸਾਲ ਦਾ ਮਾਸੂਮ ਬੱਚਾ ਕੀਤਾ ਅਗਵਾ

Thursday, Apr 01, 2021 - 07:42 PM (IST)

ਵੱਡੀ ਖ਼ਬਰ: ਗੁਰੂਹਰਸਹਾਏ ''ਚ ਦਿਨ-ਦਿਹਾੜੇ ਤਿੰਨ ਸਾਲ ਦਾ ਮਾਸੂਮ ਬੱਚਾ ਕੀਤਾ ਅਗਵਾ

ਗੁਰਹਰਸਹਾਏ (ਆਵਲਾ): ਸ਼ਹਿਰ ਦੇ ਨਾਲ ਲੱਗਦੀ ਰੇਲਵੇ ਬਸਤੀ ’ਚੋਂ ਦਿਨ ਦਿਹਾੜੇ ਸਵੇਰੇ 11 ਵਜੇ ਦੇ ਕਰੀਬ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਤਿੰਨ ਸਾਲ ਦਾ ਬੱਚਾ ਅਗਵਾ ਕਰਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਚੇ ਦੀ ਦਾਦੀ ਬਲਵੀਰ ਕੌਰ ਅਤੇ ਬੱਚੇ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਅੱਜ ਵਕਤ ਕਰੀਬ 11 ਵਜੇ ਸਵੇਰੇ ਤਿੰਨ ਅਣਪਛਾਤੇ ਵਿਅਕਤੀ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਉਨ੍ਹਾਂ ਦੇ ਘਰ ਅੰਦਰ ਜ਼ਬਰਦਸਤੀ ਵੜ ਆਏ ਅਤੇ ਮੇਰੇ ਅਤੇ ਮੇਰੇ ਮੁੰਡੇ ਨਾਲ ਧੱਕਾ ਮੁੱਕੀ ਕਰ ਕੇ ਘਰ ਅੰਦਰੋਂ ਉਨ੍ਹਾਂ ਦਾ ਪੋਤਰਾ ਜਿਸ ਦਾ ਨਾਂ ਅੰਮ੍ਰਿਤਬੀਰ ਸਿੰਘ ਹੈ ਜਿਸ ਦੀ ਉਮਰ ਸਾਢੇ ਤਿੰਨ ਸਾਲ ਹੈ ਨੂੰ ਚੁੱਕ ਕੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਪਿੰਡ ਬੋਹਡ਼ੀਆਂ ਵੱਲ ਨੂੰ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਤਰਨਤਾਰਨ 'ਚ ਭਗੌੜੇ ਦੋਸ਼ੀ ਨੂੰ ਫੜ੍ਹਨ ਗਈ ਪੁਲਸ ਟੀਮ 'ਤੇ ਹਮਲਾ

PunjabKesari

ਇਸ ਦੌਰਾਨ ਰੇਲਵੇ ਬਸਤੀ ਦੀ ਗਲੀ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਇਨ੍ਹਾਂ ਅਗਵਾਕਾਰਾਂ ਦੀ ਬੱਚੇ ਨੂੰ ਅਗਵਾ ਕਰਨ ਦੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਹੈ।ਇਸ ਘਟਨਾ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਪੁਲਸ ਵੱਲੋਂ ਕੈਮਰੇ ਦੀ ਫੁਟੇਜ ਲੈ ਕੇ ਅਗਵਾਕਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਬੱਚੇ ਨੂੰ ਲੱਭਣ ਲਈ ਇਲਾਕੇ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ ਰੇਲਵੇ ਬਸਤੀ ਦੇ ਲੋਕਾਂ ਕੋਲੋਂ ਇਸ ਗੱਲ ਦਾ ਪਤਾ ਲੱਗਾ ਹੈ ਕਿ ਜੋ ਇਹ ਬੱਚਾ ਅਣਪਛਾਤੇ ਲੋਕਾਂ ਵੱਲੋਂ ਅਗਵਾ ਕੀਤਾ ਗਿਆ ਹੈ। ਇਨ੍ਹਾਂ ਦਾ ਆਪਸੀ ਘਰੇਲੂ ਝਗੜਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਜਿਸ ਕਾਰਨ ਅਗਵਾਕਾਰਾਂ ਨੇ ਬੱਚੇ ਨੂੰ ਅਗਵਾ ਕੀਤਾ।ਇਸ ਗੱਲ ਦਾ ਪਤਾ ਅਤੇ ਸੱਚ ਕਿ ਹੈ ਉਦੋਂ ਹੀ ਪਤਾ ਲੱਗੇਗਾ ਜਦੋਂ ਬੱਚੇ ਨੂੰ ਅਗਵਾਕਾਰਾਂ ਕੋਲੋਂ ਛੁਡਵਾਇਆ ਜਾਵੇਗਾ।ਕਿ ਆਖਿਰਕਾਰ ਅਗਵਾਕਾਰ ਕੌਣ ਸਨ ਅਤੇ ਕਿਉਂ ਇਸ ਛੋਟੇ ਜਿਹੇ ਬੱਚੇ ਨੂੰ ਅਗਵਾ ਕਰਕੇ ਲੈ ਗਏ ਸਨ ਉਨ੍ਹਾਂ ਦਾ ਮੇਨ ਮਕਸਦ ਕੀ ਸੀ।

ਇਹ ਵੀ ਪੜ੍ਹੋ: ਨਹੀਂ ਮਿਲ ਰਹੇ ਕੈਪਟਨ-ਸਿੱਧੂ ਦੇ ਸੁਰ, ਸਿੱਧੂ ਦੇ ਸੁਝਾਏ ਇਸ ਫਾਰਮੂਲੇ ਨੂੰ ਦਰਕਿਨਾਰ ਕਰ ਲਿਆ ਇਹ ਫ਼ੈਸਲਾ


author

Shyna

Content Editor

Related News